ਕਾਨਪੁਰ, 3 ਦਸੰਬਰ – ਚੌਬੇਪੁਰ ਵਿਕਾਸ ਬਲਾਕ ਦਫਤਰ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਬੱਕਰੀ ਮੂੰਹ ‘ਚ ਫਾਈਲ ਦਬਾ ਕੇ ਫਰਾਰ ਹੋ ਗਈ, ਇਸ ਦੀ ਸੂਚਨਾ ਮਿਲਣ ‘ਤੇ ਇਕ ਨੌਜਵਾਨ ਬੱਕਰੀ ਤੋਂ ਫਾਈਲ ਬਚਾਉਣ ਲਈ ਪਿੱਛੇ ਤੋਂ ਭੱਜਿਆ। ਜਦੋਂ ਇਸ ਘਟਨਾ ਦਾ ਵੀਡੀਓ ਵਾਇਰਲ ਹੋਇਆ ਤਾਂ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਵੀ ਸ਼ੁਰੂ ਹੋ ਗਈਆਂ। ਕਿਸੇ ਨੇ ਕਿਹਾ ਕਿ ਬੱਕਰੀ ਫਾਈਲ ਚੈੱਕ ਕਰਨ ਜਾ ਰਹੀ ਹੈ ਤਾਂ ਕਿਸੇ ਨੇ ਕਿਹਾ ਭਾਈ ਇਹ ਬਹੁਤ ਵੱਡਾ ਘਪਲਾ ਲੱਗਦਾ ਹੈ, ਕਿਸੇ ਨੇ ਟਿੱਪਣੀ ਕੀਤੀ-ਬੱਕਰੀ ਭੁੱਖੀ ਹੈ ਚਾਰੇ ਦੀ ਵੀ ਲੋੜ ਹੈ।
ਚੌਬੇਪੁਰ ਬਲਾਕ ਦੇ ਦਫ਼ਤਰ ਵਿਚ ਪੰਚਾਇਤ ਸਕੱਤਰ ਦਾ ਦਫ਼ਤਰ ਹੈ, ਜਿੱਥੇ ਪਿੰਡਾਂ ਦੇ ਵਿਕਾਸ ਨਾਲ ਸਬੰਧਤ ਕੰਮਾਂ ਦੀਆਂ ਫਾਈਲਾਂ ਰੱਖੀਆਂ ਜਾਂਦੀਆਂ ਹਨ। ਇੱਥੇ ਹੀ ਪੰਚਾਇਤ ਨਾਲ ਜੁੜੇ ਮੁਲਾਜ਼ਮ ਤੇ ਅਧਿਕਾਰੀ ਬੈਠ ਕੇ ਆਪਣਾ ਕੰਮ ਨਿਪਟਾਉਂਦੇ ਹਨ। ਇਨ੍ਹੀਂ ਦਿਨੀਂ ਇਸ ਦਫ਼ਤਰ ਦੀ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਬੱਕਰੀ ਆਪਣੇ ਮੂੰਹ ਵਿਚ ਫਾਈਲ ਨਾਲ ਸਬੰਧਤ ਦਸਤਾਵੇਜ਼ ਲੈ ਕੇ ਭੱਜ ਰਹੀ ਹੈ ਤੇ ਇਕ ਨੌਜਵਾਨ ਉਸ ਨੂੰ ਫੜਨ ਲਈ ਪਿੱਛੇ ਭੱਜ ਰਿਹਾ ਹੈ।
कानपुर के चौबेपुर विकास खंड कार्यालय में बकरी द्वारा सरकारी फाइल खाने का वीडियो वायरल हो रहा।यहां पंचायत सचिव का दफ्तर है, जहां ग्राम विकास की फाइलें रहती हैं।फाइल ग्राम पंचायत राजारामपुर के विकास कार्यों की बताई जा रही।@UPGovt @DMKanpur
पढ़ें पूरी खबर-https://t.co/8kg4F2p7Ss pic.twitter.com/MZdyi5GRBt
— Amit Singh (@Join_AmitSingh) December 2, 2021