Menu

ਪੀ.ਏ.ਯੂ. ਦੀ ਵਿਦਿਆਰਥਣ ਨੂੰ ਭਾਰਤੀ ਭੂਮੀ ਵਿਗਿਆਨ ਸੁਸਾਇਟੀ ਨੇ ਗੋਲਡ ਮੈਡਲ ਨਾਲ ਸਨਮਾਨਿਆ

ਲੁਧਿਆਣਾ 26 ਨਵੰਬਰ – ਪੀ.ਏ.ਯੂ. ਦੇ ਭੂਮੀ ਵਿਗਿਆਨ ਵਿਭਾਗ ਵਿੱਚ ਪੀ. ਐੱਚ. ਡੀ ਦੀ ਖੋਜਾਰਥੀ ਮਹਿਕਪ੍ਰੀਤ ਕੌਰ ਰੰਧਾਵਾ ਨੇ ਯੂਨੀਵਰਸਿਟੀ ਲਈ ਮਾਣ ਦੇ ਪਲ ਹਾਸਲ ਕੀਤੇ । ਮਹਿਕਪ੍ਰੀਤ ਕੌਰ ਨੇ ਮਾਸਟਰ ਰਿਸਰਚ ਲਈ ਨਾਰਥ ਜ਼ੋਨ ਦਾ ਵੱਕਾਰੀ ਜ਼ੋਨਲ ਐਵਾਰਡ ਜਿੱਤਿਆ । ਇਹ ਐਵਾਰਡ ਮਹਿਕਪ੍ਰੀਤ ਕੌਰ ਨੂੰ ਗੋਲਡ ਮੈਡਲ ਅਤੇ ਪ੍ਰਸ਼ੰਸ਼ਾਂ ਪੱਤਰ ਦੇ ਰੂਪ ਵਿੱਚ ਪੱਛਮੀ ਬੰਗਾਲ ਵਿੱਚ ਵਿਰਸਾ ਭਾਰਤੀ ਕੇਂਦਰੀ ਯੂਨੀਵਰਸਿਟੀ ਦੇ ਖੇਤੀ ਸੰਸਥਾਨ ਵੱਲੋਂ ਕਰਵਾਈ 85ਵੀਂ ਸਲਾਨਾ ਕਾਨਵੋਕੇਸ਼ਨ ਦੌਰਾਨ ਭੂਮੀ ਵਿਗਿਆਨ ਦੀ ਭਾਰਤੀ ਸੁਸਾਇਟੀ ਨੇ ਪ੍ਰਦਾਨ ਕੀਤਾ ।
ਆਪਣੀ ਐੱਮ ਐੱਸ ਸੀ ਦੌਰਾਨ ਮਹਿਕਪ੍ਰੀਤ ਕੌਰ ਨੇ ‘ਕਣਕ-ਝੋਨਾ ਫਸਲੀ ਚੱਕਰ ਦੌਰਾਨ ਜੈਵਿਕ ਅਤੇ ਰਸਾਇਣਕ ਖਾਦਾਂ ਰਾਹੀਂ ਲਘੂ ਤੱਤਾਂ ਦੇ ਰੁਪਾਂਤਰਣ’ ਵਿਸ਼ੇ ਤੇ ਕੰਮ ਕੀਤਾ । ਇਸ ਦੌਰਾਨ ਉਸਦੇ ਨਿਗਰਾਨ ਡਾ. ਐੱਸ ਐੱਸ ਧਾਲੀਵਾਲ ਸਨ । ਮਹਿਕਪ੍ਰੀਤ ਕੌਰ ਅੰਤਰਰਾਸ਼ਟਰੀ ਪੱਧਰ ਦੀਆਂ ਪੱਤਰਕਾਵਾਂ ਵਿੱਚ ਤਿੰਨ ਪ੍ਰਕਾਸ਼ਨਾਵਾਂ ਨਾਲ ਵਿਭਾਗ ਦੀ ਹੋਣਹਾਰ ਵਿਦਿਆਰਥਣ ਵਜੋਂ ਸਾਹਮਣੇ ਆਈ ।
ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਸ੍ਰੀ ਡੀ ਕੇ ਤਿਵਾੜੀ ਆਈ ਏ ਐੱਸ, ਵਿੱਤ ਕਮਿਸ਼ਨਰ (ਖੇਤੀ ਅਤੇ ਕਿਸਾਨ ਭਲਾਈ), ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਮਹਿਕਪ੍ਰੀਤ ਕੌਰ ਅਤੇ ਉਹਨਾਂ ਦੇ ਨਿਗਰਾਨ ਡਾ. ਐੱਸ ਐੱਸ ਧਾਲੀਵਾਲ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans