Menu

ਮੈਂ ਹੋਰ ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ, ਪ੍ਰਿਯੰਕਾ ਦੀ ਇਸ ਟਿੱਪਣੀ ਦੀ ਸੱਚਾਈ ਹੋਈ ਉਜਾਗਰ

ਹਾਲੀਵੁੱਡ ਸੁਪਰਸਟਾਰ ਨਿਕ ਜੋਨਸ ਨਾਲ ਤਲਾਕ ਦੀਆਂ ਖਬਰਾਂ ਵਿਚਾਲੇ ਪ੍ਰਿਯੰਕਾ ਚੋਪੜਾ ਦਾ ਸ਼ੋਅ ਜੋਨਸ ਬ੍ਰਦਰ ਫੈਮਿਲੀ ਰੋਸਟ ਰਿਲੀਜ਼ ਹੋ ਗਿਆ ਹੈ। ਇਸ ਸ਼ੋਅ ‘ਚ ਅਦਾਕਾਰਾ ਆਪਣੇ ਪਤੀ ਨਿਕ ਜੋਨਸ ਅਤੇ ਉਨ੍ਹਾਂ ਦੇ ਪਰਿਵਾਰ ਦਾ ਮਜ਼ਾਕ ਉਡਾਉਂਦੀ ਨਜ਼ਰ ਆਈ। ਅਦਾਕਾਰਾ ਨੇ ਨਿਕ ਜੋਨਸ ਨੂੰ ਬੱਚਾ ਵੀ ਕਿਹਾ, ਜਿਸ ਤੋਂ ਬਾਅਦ ਪ੍ਰਿਅੰਕਾ ਦੇ ਪਤੀ ਦਾ ਚਿਹਰਾ ਲਾਲ ਹੋ ਗਿਆ। ਪ੍ਰਿਅੰਕਾ ਚੋਪੜਾ ਜੋਨਸ ਨੇ ਇਸ ਸ਼ੋਅ ਵਿੱਚ ਕਿਹਾ, ‘ਮੈਂ ਕਿਸੇ ਹੋਰ ਬੱਚੇ ਦੀ ਦੇਖਭਾਲ ਨਹੀਂ ਕਰਨਾ ਚਾਹੁੰਦੀ, ਮੇਰਾ ਮਤਲਬ ਹੈ ਕਿ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ।’ ਪ੍ਰਿਅੰਕਾ  ਨੇ ਕਿਹਾ, ‘ਨਿਕ ਜੋਨਸ ਤੇ ਉਸਦੇ ‘ਚ 10 ਸਾਲ ਦਾ ਫਰਕ ਹੈ। ਉਸਨੇ ਕਿਹਾ ਕਿ ਉਹ ਜੋਨਸ ਨੂੰ  90 ਦੇ ਦਹਾਕੇ ਦੇ ਪੌਪ ਕਲਚਰ ਨਾਲ ਜੁੜੀਆਂ ਗੱਲਾਂ ਦਸਦੀ ਹੈ ਅਤੇ ਨਿਕ ਉਸਨੂੰ ਟਿਕ ਟੋਕ ਚਲਾਉਣੀ ਸਿਖਾਉਂਦਾ ਹੈ।

ਪ੍ਰਿਯੰਕਾ ਚੋਪੜਾ ਨੇ ਨਿਕ ਜੋਨਸ ਨੂੰ ਜਿੱਲਤ ਦੇ ਲੱਡੂ ਖਿਲਾਉਂਦੇ ਹੋਏ ਕਿਹਾ, ‘ਮੈਂ ਨਿਕ ਜੋਨਸ ਨੂੰ ਸਿਖਾਇਆ ਹੈ ਕਿ ਸਫਲ ਕਰੀਅਰ ਕਿਸ ਨੂੰ ਕਿਹਾ ਜਾਂਦਾ ਹੈ।’ ਜਿੱਥੋਂ ਤੱਕ ਦੋਵਾਂ ਦੇ ਤਲਾਕ ਦਾ ਸਵਾਲ ਹੈ, ਪ੍ਰਿਅੰਕਾ ਚੋਪੜਾ ਨੇ ਕਿਹਾ, ‘ਹੁਣ ਜਦੋਂ ਉਨ੍ਹਾਂ ਨੇ ਵਿਆਹ ਕਰਵਾ ਲਿਆ ਹੈ ਲੋਕ ਉਨ੍ਹਾਂ ਤੇ ਸਵਾਲ ਉਠਾਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇਕ ਪਬਲੀਸਿਟੀ ਸਟੰਟ ਹੈ।

ਪ੍ਰਿਅੰਕਾ ਚੋਪੜਾ ਨੇ ਕਿਹਾ ਕਿ ਇਹ ਪਬਲੀਸਿਟੀ ਸਟੰਟ ਨਹੀਂ ਹੋ ਸਕਦਾ ਕਿਉਕਿ ਉਹ ਨਿਕ ਜੋਨਸ ਨੂੰ ਜਾਣਦੀ ਤੱਕ ਨਹੀਂ ਸੀ। ਦੱਸਣਯੋਗ ਹੈ ਕਿ ਪ੍ਰਿਯੰਕਾ ਚੋਪੜਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੁਰਖੀਆਂ ‘ਚ ਹੈ। ਉਨ੍ਹਾਂ ਨੇ ਆਪਣੇ ਨਾਂ ਤੋਂ ਜੋਨਸ ਸ਼ਬਦ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਉਨ੍ਹਾਂ ਦੇ ਤਲਾਕ ਦੀਆਂ ਖਬਰਾਂ ਆਉਣ ਲੱਗੀਆਂ ਹਨ।

 

ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਭੇਜਿਆ…

ਨਵੀਂ ਦਿੱਲੀ, 8 ਦਸੰਬਰ – ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਪਾਸ ਕਰ ਦਿੱਤਾ ਹੈ। ਕਿਸਾਨ…

ਹੈਲੀਕਾਪਟਰ ਹਾਦਸਾ : ਨਹੀਂ ਰਹੇ…

ਕੁੰਨੂਰ, 8 ਦਸੰਬਰ – ਤਾਮਿਲਨਾਡੂ ਦੇ ਕੁੰਨੂਰ…

ਧਰਮਿੰਦਰ ਮਨਾ ਰਹੇ ਹਨ ਅੱਜ…

ਬਾਲੀਵੁੱਡ ਦੇ ‘ਹੀਮਾਨ’ ਕਹੇ ਜਾਣ ਵਾਲੇ ਅਭਿਨੇਤਾ…

ਕੈਟਰੀਨਾ ਕੈਫ ਦੇ ਵਿਆਹ ਦਾ…

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ…

Listen Live

Subscription Radio Punjab Today

Our Facebook

Social Counter

  • 22510 posts
  • 0 comments
  • 0 fans

IMF ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ…

ਭਾਰਤੀ ਅਮਰੀਕੀ ਗੀਤਾ ਗੋਪੀਨਾਥ ਕੌਮਾਂਤਰੀ ਕਰੰਸੀ ਭੰਡਾਰ (ਆਈਐੱਮਐੱਫ) ਦੀ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ। ਉਹ ਜਿਓਫ੍ਰੇ ਓਕਾਮੋਟੋ ਦੀ ਜਗ੍ਹਾ…

ਦਵਾਈਆਂ ਦੀ ਮਿਆਦ ਪੁੱਗਣ ਤੋਂ…

ਕਿਹਾ ਜਾਂਦਾ ਹੈ ਕਿ ਐਕਸਪਾਇਰੀ ਡੇਟ ਉਹ…

ਬਠਿੰਡੇ ਦਾ ਜੰਮਪਲ, ਨਾਭੇ ਸਕੂਲ…

ਬਠਿੰਡੇ ਜਿਲ੍ਹੇ ਦੇ ਪਿੰਡ ਘੁੰਮਣ ਕਲਾਂ (ਮੌੜ)…

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ…

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)…

Log In