Menu

ਕਾਂਗਰਸ ਦਾ ਚੁਣਾਵੀ ਪੈਂਤੜਾ, ਕੈਪਟਨ ਨੂੰ ਕਰੇਗੀ ਖਲਨਾਇਕ ਦੇ ਤੌਰ ਤੇ ਪੇਸ਼

ਚੰਡੀਗੜ੍ਹ, 25 ਨਵੰਬਰ – ਕਾਂਗਰਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਆਪਣੀ ਨੀਤੀ ਵਿਚ ਬਦਲਾਅ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਵਿਸ਼ੇਸ਼ ਰਣਨੀਤੀ ਤਿਆਰ ਕੀਤੀ ਹੈ। ਇਹੀ ਕਾਰਨ ਹੈ ਕਿ ਪੰਜਾਬ ਕਾਂਗਰਸ ਕੈਪਟਨ ਅਮਰਿੰਦਰ ’ਤੇ ਸਿੱਧਾ ਹਮਲਾ ਨਾ ਕਰਨ ਦੇ ਫ਼ੈਸਲੇ ਤੋਂ ਪਿੱਛੇ ਹਟਣ ਲੱਗੀ ਹੈ। ਦਰਅਸਲ ਕਦੀ ਆਪਣੀ ਹੀ ਰਾਜ ਸਰਕਾਰ ਦੇ ਮੁਖੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ‘ਵਿਲੇਨ’ ਬਣਾਉਣ ਦੀ ਤਿਆਰੀ ਕੀਤੀ ਹੈ ਤੇ ਇਸਦੇ ਲਈ ਪਾਰਟੀ ਕਾਂਗਰਸ ਸਰਕਾਰ ਦੇ ਸਾਢੇ ਚਾਰ ਸਾਲ ਨੂੰ ਆਧਾਰ ਬਣਾਏਗੀ। ਹਾਲਾਂਕਿ ਰਾਜਨੀਤਕ ਜਾਣਕਾਰਾਂ ਦਾ ਕਹਿਣਾ ਹੈ ਕਿ ਕਾਂਗਰਸ ਲਈ ਇਹ ਦਾਅ ਉਲਟਾ ਵੀ ਪੈ ਸਕਦਾ ਹੈ।

ਕਾਂਗਰਸ ਨੇ ਪਹਿਲੇ ਕੈਪਟਨ ਅਮਰਿੰਦਰ ’ਤੇ ਸਿੱਧਾ ਹਮਲਾ ਨਾ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਇਸੇ ਕਾਰਨ ਸਿਰਫ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਪਰਗਟ ਸਿੰਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਕੈਪਟਨ ’ਤੇ ਹਮਲੇ ਕਰ ਰਹੇ ਸਨ, ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੈਪਟਨ ਅਮਰਿੰਦਰ ’ਤੇ ਨਿਸ਼ਾਨਾ ਵਿੰਨ੍ਹਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਕੈਪਟਨ ਨੇ ਵੀ ਉਸੇ ਅੰਦਾਜ ਵਿਚ ਚੰਨੀ ਨੂੰ ਜਵਾਬ ਦੇ ਦਿੱਤਾ। ਕੈਪਟਨ ਨੇ ਸਾਫ ਸੁਨੇਹਾ ਦਿੱਤਾ, ‘ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ ਉਹ ਦੂਜਿਆਂ ਦੇ ਘਰਾਂ ’ਤੇ ਪੱਥਰ ਨਹੀਂ ਸੁੱਟਦੇ।’ ਮੁੱਖ ਮੰਤਰੀ ਚੰਨੀ ਹੁਣ ਤਕ ਕੈਪਟਨ ’ਤੇ ਸਿੱਧਾ ਹਮਲਾ ਕਰਨ ਤੋਂ ਬਚਦੇ ਰਹੇ ਸਨ। ਅਜਿਹੇ ਵਿਚ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਵੀ ਚਾਹੁੰਦੀ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਕੈਪਟਨ ਨੂੰ ਹੀ ‘ਵਿਲੇਨ’ ਬਣਾਇਆ ਜਾਵੇ।

ਦੱਸਣਾ ਬਣਦਾ ਹੈ ਕਿ ਚੰਨੀ ਨੇ ਮੰਗਲਵਾਰ ਨੂੰ ਨਵਾਂਸ਼ਹਿਰ ਵਿਚ ਕੈਪਟਨ ’ਤੇ ਮੁੱਖ ਮੰਤਰੀ ਰਹਿੰਦੇ ਹੋਏ ਬਾਦਲਾਂ ਨਾਲ ਗੰਢ-ਤੁਪ ਕਰਨ ਦੇ ਦੋਸ਼ ਲਗਾਏ ਸਨ। ਅਹਿਮ ਗੱਲ ਇਹ ਹੈ ਕਿ ਇਕ ਦਿਨ ਪਹਿਲੇ ਮੁੱਖ ਮੰਤਰੀ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਦੀ ਦਿੱਲੀ ਵਿਚ ਪਾਰਟੀ ਹਾਈਕਮਾਨ ਨਾਲ ਬੈਠਕ ਹੋਈ ਸੀ। ਇਸ ਵਿਚ ਪੰਜਾਬ ਦੇ ਰਾਜਨੀਤਕ ਹਾਲਾਤਾਂ ਨੂੰ ਲੈ ਕੇ ਵੀ ਚਰਚਾ ਹੋਈ ਸੀ।

ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਭੇਜਿਆ…

ਨਵੀਂ ਦਿੱਲੀ, 8 ਦਸੰਬਰ – ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵਲੋਂ ਅੱਜ ਭੇਜਿਆ ਪ੍ਰਸਤਾਵ ਪਾਸ ਕਰ ਦਿੱਤਾ ਹੈ। ਕਿਸਾਨ…

ਹੈਲੀਕਾਪਟਰ ਹਾਦਸਾ : ਨਹੀਂ ਰਹੇ…

ਕੁੰਨੂਰ, 8 ਦਸੰਬਰ – ਤਾਮਿਲਨਾਡੂ ਦੇ ਕੁੰਨੂਰ…

ਧਰਮਿੰਦਰ ਮਨਾ ਰਹੇ ਹਨ ਅੱਜ…

ਬਾਲੀਵੁੱਡ ਦੇ ‘ਹੀਮਾਨ’ ਕਹੇ ਜਾਣ ਵਾਲੇ ਅਭਿਨੇਤਾ…

ਕੈਟਰੀਨਾ ਕੈਫ ਦੇ ਵਿਆਹ ਦਾ…

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ…

Listen Live

Subscription Radio Punjab Today

Our Facebook

Social Counter

  • 22510 posts
  • 0 comments
  • 0 fans

IMF ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ…

ਭਾਰਤੀ ਅਮਰੀਕੀ ਗੀਤਾ ਗੋਪੀਨਾਥ ਕੌਮਾਂਤਰੀ ਕਰੰਸੀ ਭੰਡਾਰ (ਆਈਐੱਮਐੱਫ) ਦੀ ਫਸਟ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ। ਉਹ ਜਿਓਫ੍ਰੇ ਓਕਾਮੋਟੋ ਦੀ ਜਗ੍ਹਾ…

ਦਵਾਈਆਂ ਦੀ ਮਿਆਦ ਪੁੱਗਣ ਤੋਂ…

ਕਿਹਾ ਜਾਂਦਾ ਹੈ ਕਿ ਐਕਸਪਾਇਰੀ ਡੇਟ ਉਹ…

ਬਠਿੰਡੇ ਦਾ ਜੰਮਪਲ, ਨਾਭੇ ਸਕੂਲ…

ਬਠਿੰਡੇ ਜਿਲ੍ਹੇ ਦੇ ਪਿੰਡ ਘੁੰਮਣ ਕਲਾਂ (ਮੌੜ)…

ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ…

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)…

Log In