ਚੰਡੀਗੜ੍ਹ, 22 ਨਵੰਬਰ – ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਐਤਵਾਰ ਨੂੰ ਨਿਊ ਦੀਪ ਦੀਆਂ 22 ਬਸਾਂ ‘ਤੇ ਸ਼ਿਕੰਜਾ ਕਸਿਆ ਗਿਆ। ਇਸ ਦੌਰਾਨ ਟਰਾਂਸਪੋਰਟ ਵਿਭਾਗ ਨੇ ਗਿੱਦੜਬਾਹਾ ਤੋਂ ਸ੍ਰੀ ਮੁਕਤਸਰ ਜਾਣ ਵਾਲੀ ਇੱਕ ਵੀ ਬੱਸ ਨੂੰ ਨਹੀਂ ਬਖਸ਼ਿਆ। ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ‘ਤੇ ਇਸ ਕਾਰਵਾਈ ਤੋਂ ਬਾਅਦ ਇਨ੍ਹਾਂ ਖਾਲੀ ਹੋਏ ਰੂਟਾਂ ‘ਤੇ ਅਧਿਕਾਰੀਆਂ ਵੱਲੋਂ ਪੀਆਰਟੀਸੀ ਦੀਆਂ ਬਸਾਂ ਚਲਾਈਆਂ ਗਈਆਂ।
ਜ਼ਿਕਰਯੋਗ ਹੈ ਕਿ ਪੰਜਾਬ ਟਰਾਂਸਪੋਰਟ ਵਿਭਾਗ ਦਾ ਮੰਤਰੀ ਬਨਣ ਤੋਂ ਬਾਅਦ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਬਸਾਂ ‘ਤੇ ਕਾਰਵਾਈ ਲਈ ਐਕਸ਼ਨ ਵਿੱਚ ਹਨ ਅਤੇ ਹੁਣ ਤੱਕ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਸੈਂਕੜੇ ਬਸਾਂ ਦੇ ਟਾਇਰ ਪੈਂਚਰ ਕਰ ਚੁੱਕੇ ਹਨ।
ਵਿਭਾਗ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਲਗਾਈ ਹੋਈ ਸੀ ਅਤੇ ਨਿੱਜੀ ਕੰਪਨੀ ਦੀ ਕਿਸੇ ਵੀ ਬੱਸ ਨੂੰ ਸੜਕ ‘ਤੇ ਨਹੀਂ ਦੌੜਨ ਦਿੱਤਾ ਗਿਆ। ਵਿਭਾਗ ਵੱਲੋਂ ਬੰਦ ਇਨ੍ਹਾਂ ਬਸਾਂ ਦੇ ਰੂਟਾਂ ਦੀ ਸੂਚੀ ਵੀ ਜਾਰੀ ਕੀਤੀ ਗਈ।