ਫਿਰੋਜ਼ਪੁਰ 12 ਨਵੰਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਵੱਖ ਵੱਖ ਖੇਡਾਂ ਨਾਲ ਜੁੜੇ ਸਕੂਲੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਅਤੇ ਵਿੱਤੀ ਮਦਦ ਕਰਨ ਲਈ ਬੀਤੇ 7 ਸਾਲਾਂ ਤੋਂ ਯਤਨਸ਼ੀਲ ਇਲਾਕੇ ਦੀ ਮਸ਼ਹੂਰ ਕਿ੍ਸ਼ਨਾ ਬਾਸਕਿਟਬਾਲ ਕਲੱਬ (ਕੇਬੀਸੀ) ਵੱਲੋਂ ਇਕ ਵਾਰੀ ਫਿਰ ਯੂਵਾ ਖਿਡਾਰੀਆਂ ਨੂੰ ਖੇਡ ਕਿੱਟਾਂ ਅਤੇ ਟਰੈਕ ਸੂਟ ਦਿੱਤੇ ਗਏ। ਫਿਰੋਜ਼ਪੁਰ ਦੇ ਬੀਐਸਐਫ ਹੈਡਕੁਆਰਟਰ ਵਿਖੇ ਕਰਵਾਏ ਇਕ ਸਾਦੇ ਪ੍ਰੋਗਰਾਮ ਵਿਚ ਫਿਰੋਜ਼ਪੁਰ ਸੈਕਟਰ ਦੇ ਡੀਆਈਜੀ ਈਸ਼ ਔਲ ਬਤੌਰ ਮੁੱਖ ਮਹਿਮਾਨ ਪਹੁੰਚੇ, ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਅੋਮ ਪ੍ਰਕਾਸ਼ ਕਮਾਂਡੈਂਟ 116 ਬਟਾਲਿਅਨ ਪਹੁੰਚੇ। ਇਸ ਸਬੰਧੀ ਵਧੇਰੇ ਜਾਣਕਾਰੀ ਦੇਂਦਿਆਂ ਕੇਬੀਸੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਡਿਪਟੀ ਕਮਾਂਡੈਂਟ 71ਬਟਾਲਿਅਨ ਬੀਐਸਐਫ ਨੇ ਦੱਸਿਆ ਕਿ ਕਿ੍ਸ਼ਨਾ ਬਾਸਕਿਟਬਾਲ ਕਲੱਬ ਦਾ ਆਗਾਜ਼ 14 ਦਸੰਬਰ ਸਾਲ 2014 ਨੂੰ ਇਸੇ ਜਗ੍ਹਾ ਤੋਂ ਕਲੱਬ ਦੇ ਫਾਉਂਡਰ ਪ੍ਰਧਾਨ ਜੁਗਲ ਕਿਸ਼ੋਰ ਜੀ ਅਤੇ ਤੱਤਕਾਲੀ ਡੀਆੲਜੀ ਥਾਪਾ ਵੱਲੋਂ ਕੀਤਾ ਗਿਆ ਸੀ। ਉਸ ਸਮੇਂ ਹੀ ਕੇਬੀਸੀ ਲਗਾਤਾਰ ਖਿਡਾਰੀਆਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਇਸ ਸਬੰਧੀ ਜਿਥੇ ਹਰ ਸਾਲ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਜਾਂਦੀਆਂ ਹਨ, ਉਥੇ ਸਹੀ ਗਾਈਡੈਂਸ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੇਬੀਸੀ ਵੱਲੋਂ ਅਯੋਜਿਤ ਕੈਂਪਾਂ ਵਿਚ 400 ਤੋਂ ਵੱਧ ਖਿਡਾਰੀ ਕੋਚਿੰਗ ਲੈ ਚੁੱਕੇ ਹਨ ਅਤੇ 150 ਦੇ ਕਰੀਬ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ ਜਾ ਚੁੱਕੀਆਂ ਹਨ। ਇੰਨ੍ਹਾਂ ਵਿਚੋਂ ਕਈ ਪੰਜਾਬ ਲਈ ਖੇਡ ਰਹੇ ਹਨ। ਦੱਸਣਯੋਗ ਹੈ ਕਿ ਪ੍ਰੋਗਰਾਮ ਦਾ ਆਗਾਜ਼ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਨਵਪ੍ਰੀਤ ਕੋਰ ਨਾਂਅ ਦੀ ਬੱਚੀ ਨੇ ਲੋਕ ਗੀਤ ‘ਜੁੱਤੀ ਕਸੂਰੀ ਪੈਰੀ ਨਾ ਪੂਰੀ ’ ਗਾ ਕੇ ਹਾਜ਼ਰ ਲੋਕਾਂ ਨੂੰ ਕਾਫੀ ਮੁਤਾਸਿਰ ਕੀਤਾ। ਇਸ ਤੋਂ ਬਾਅਦ ਮੁੱਖ ਮਹਿਮਾਨ ਡੀਆਈਜੀ ਈਸ਼ ਔਲ ਅਤੇ ਕਮਾਂਡੈਂਟ ਅੋਮ ਪ੍ਰਕਾਸ਼ ਵੱਲੋਂ ਖਿਡਾਰੀਆਂ ਨੂੰ ਟਰੈਕ ਸੂਟ, ਬੂਟ ਅਤੇ ਖੇਡ ਕਿੱਟਾਂ ਵੰਡੀਆਂ ਗਈਆਂ। ਪ੍ਰੋਗਰਾਮ ਦੇ ਅੰਤ ਵਿਚ ਕੇਬੀਸੀ ਦੇ ਅੋਹਦੇਦਾਰਾਂ ਵੱਲੋਂ ਮੁੱਖ ਮਹਿਮਾਨ ਈਸ਼ ਔਲ ਡੀਆਈਜੀ ਅਤੇ ਅੋਮ ਪ੍ਰਕਾਸ਼ ਕਮਾਂਡੈਂਟ ਵਿਸ਼ੇਸ਼ ਮਹਿਮਾਨ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਉਘੇ ਕਾਰੋਬਾਰੀ ਸਮੀਰ ਮਿੱਤਲ, ਡਾਕਟਰ ਸ਼ੀਲ ਸੇਠੀ, ਮਨੋਜ ‘ਟਿੰਕੂ’ ਗੁੱਪਤਾ, ਗੌਰਵ ਭਾਸਕਰ , ਰਾਜੇਸ਼ ਕੁਮਾਰ,ਮਨੀਸ਼ ਪੁੰਜ, ਅਨਿਲ ਕੁਮਾਰ, ਰਾਜੇਸ਼ ਖੰਨਾ ਅਤੇ ਕਲੱਬ ਦੇ ਸੈਕਟਰੀ ਅਮਰੀਕ ਸਿੰਘ ਵੀ ਹਾਜ਼ਰ ਸਨ।