Menu

ਰਾਤ ਦੇ ਹਨੇਰੇ ‘ਚ ਪੰਜਾਬ ਸਰਕਾਰ ਨੇ 3 ਮਹੀਨੇ ਪਹਿਲਾਂ ਬਹਾਲ ਕੀਤਾ ਗੋਲੀਕਾਂਡ ਮਾਮਲੇ ‘ਚ ਮੁਅੱਤਲ ਐਸਪੀ

ਚੰਡੀਗੜ੍ਹ: ਬਰਗਾੜੀ ਬੇਅਦਬੀ ਕਾਂਡ ਦੇ ਵਿਰੋਧ ਵਿੱਚ ਬਹਿਬਲ ਕਲਾਂ ਵਿਖ਼ੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ ’ਤੇ 14 ਅਕਤੂਬਰ 2015 ਨੂੰ ਗੋਲੀਆਂ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕਰ ਦੇਣ ਦੇ ਮਾਮਲੇ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਉਦੋਂ ਦੇ ਫ਼ਰੀਦਕੋਟ ਦੇ ਐਸ.ਪੀ.-ਡੀ. ਬਿਕਰਮਜੀਤ ਸਿੰਘ ਨੂੰ ਪੰਜਾਬ ਸਰਕਾਰ ਨੇ ਬਹਾਲ ਕਰ ਦਿੱਤਾ ਹੈ।

ਉਨ੍ਹਾਂ ਦੀ ਨਵੀਂ ਪੋਸਟਿੰਗ ਦੇ ਹੁਕਮ ਸਨਿਚਰਵਾਰ, 6 ਨਵੰਬਰ ਨੂੰ ਸਰਕਾਰ ਵੱਲੋਂ ਜਾਰੀ ਕੀਤੇ 2 ਆਈ.ਪੀ.ਐਸ. ਅਤੇ 35 ਪੀ.ਪੀ.ਐਸ.ਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਇਸ ਸੂਚੀ ਵਿੱਚ 31 ਨੰਬਰ ’ਤੇ ਬਿਕਰਮਜੀਤ ਸਿੰਘ ਦਾ ਨਾਂਅ ਸ਼ਾਮਲ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮੁਅੱਤਲੀ ਤੋਂ ਬਹਾਲੀ ਉਪਰੰਤ ਪੋਸਟਿੰਗ ਲਈ ਉਪਲਬਧ ਇਸ ਅਧਿਕਾਰੀ ਨੂੰ ਇਕ ਖ਼ਾਲੀ ਅਸਾਮੀ ’ਤੇ ਐਸ.ਪੀ.ਟੈਕਨੀਕਲ ਸੱਪੋਰਟ ਸਰਵਿਸਿਜ਼, ਪੰਜਾਬ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ।

ਬੇਅਦਬੀਆਂ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲੇ ’ਤੇ ਪਹਿਲਾਂ ਹੀ ਕਾਂਗਰਸ ਅਤੇ ਵਿਰੋਧੀ ਧਿਰਾਂ ਦੀ ਆਪਸੀ ਦੂਸ਼ਣਬਾਜ਼ੀ ਅਤੇ ਬਿਆਨਬਾਜ਼ੀ ਤੋਂ ਇਲਾਵਾ ਕਾਂਗਰਸ ਦੀ ਭਖ਼ੀ ਹੋਈ ਅੰਦਰੂਨੀ ਜੰਗ ਵਿੱਚ ਵੱਖ-ਵੱਖ ਧਿਰਾਂ ਲਈ ਬਿਕਰਮਜੀਤ ਸਿੰਘ ਦੀ ਬਹਾਲੀ ਅਤੇ ਨਿਯੁਕਤੀ ਇਕ ਹੋਰ ਮੁੱਦਾ ਬਣ ਕੇ ਸਾਹਮਣੇ ਆਈ ਹੈ ਜਿਸ ’ਤੇ ਆਉਂਦੇ ਦਿਨਾਂ ਵਿੱਚ ਸਿਆਸਤ ਹੋਰ ਭਖ਼ ਸਕਦੀ ਹੈ।

ਅਕਾਲੀ ਦਲ ਨੇ ਇਸ ਮਾਮਲੇ ’ਤੇ ਤਨਜ਼ ਕੱਸਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ‘ਇਸ ਲਈ ਅਰਦਾਸ ਕਿਸਨੇ ਕੀਤੀ ਸੀ?’

ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈਸ’ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਬਹਾਲੀ ਜੁਲਾਈ, 2021 ਵਿੱਚ ਹੀ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਡੀ.ਜੀ.ਪੀ. ਦੀ ਸਿਫਾਰਿਸ਼ ’ਤੇ ਹੋ ਗਈ ਸੀ ਜਦਕਿ ਅਖ਼ਬਾਰ ਨੇ ਜਦ ਖ਼ੁਦ ਬਿਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੀ ਬਹਾਲੀ 15 ਦਿਨ ਪਹਿਲਾਂ ਹੀ ਹੋਈ ਹੈ।

ਹਾਲਾਂਕਿ ਪੋਸਟਿੰਗ ਦੇ ਹੁਕਮ ਮੌਜੂਦਾ ਸਰਕਾਰ ਨੇ ਕੀਤੇ ਹਨ ਪਰ ਅਜੇ ਇਹ ਸਪਸ਼ਟ ਨਹੀਂ ਹੈ ਕਿ ਮੁਅੱਤਲੀ ਤੋਂ ਬਹਾਲੀ ਦੇ ਹੁਕਮ ਪਿਛਲੀ ਕੈਪਟਨ ਸਰਕਾਰ ਨੇ ਕੀਤੇ ਸਨ ਜਾਂ ਫ਼ਿਰ ਮੌਜੂਦਾ ਚੰਨੀ ਸਰਕਾਰ ਨੇ ਕੀਤੇ ਹਨ ਪਰ ਇਹ ਜ਼ਰੂੂਰ ਸਾਹਮਣੇ ਆ ਰਿਹਾ ਹੈ ਕਿ ਕੈਪਟਨ ਸਰਕਾਰ ਦੌਰਾਨ ਡੀ.ਜੀ.ਪੀ. ਰਹੇ ਸ੍ਰੀ ਦਿਨਕਰ ਗੁਪਤਾ ਨੇ ਬਿਕਰਮਜੀਤ ਸਿੰਘ ਵੱਲੋਂ ਇਸ ਸੰਬੰਧ ਵਿੱਚ ਦਿੱਤੀ ਅਰਜ਼ੀ ਦੇ ਆਧਾਰ ’ਤੇ ਪੰਜਾਬ ਸਰਕਾਰ ਨੂੰ ‘ਮਨੁੱਖੀ ਪਹੁੰਚ ਅਪਨਾਉਂਦੇ ਹੋਏ’ ਬਿਕਰਮਜੀਤ ਸਿੰਘ ਦੀ ਮੁਅੱਤਲੀ ਦੇ ਹੁਕਮ ਕੈਂਸਲ ਕਰਨ ਅਤੇ ਉਸ ਦੀ ਨੌਕਰੀ ’ਤੇ ਬਹਾਲੀ ਲਈ ਬੇਨਤੀ ਕੀਤੀ ਸੀ। ਇਹ ਵੀ ਕਿਹਾ ਗਿਆ ਸੀ ਕਿ ਐਸ.ਪੀ.ਖਿਲਾਫ਼ 14 ਜੂਨ 2019 ਨੂੰ ਜਾਰੀ ਚਾਰਜਸ਼ੀਟ ਵੀ ਕੈਂਸਲ ਕਰ ਦਿੱਤੀ ਜਾਣੀ ਚਾਹੀਦੀ ਹੈ।

ਇਸ ਮਾਮਲੇ ਵਿੱਚ ਦਿਲਚਸਪ ਗੱਲ ਇਹ ਹੈ ਕਿ ਆਪਣੀ ਮੁਅੱਤਲੀ ਨੂੰ ਚੁਣੌਤੀ ਦਿੰਦੇ ਹੋਏ ਬਿਕਰਮਜੀਤ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਖ਼ਲ ਕੀਤੀ ਹੋਈ ਹੈ ਜਿਸ ਦਾ ਨਿਪਟਾਰਾ ਅਜੇ ਹੋਣਾ ਹੈ। ਇਸ ਮਾਮਲੇ ਦੀ ਅਗਲੀ ਤਾਰੀਖ਼ ਦਸੰਬਰ ਦੇ ਪਹਿਲੇ ਹਫ਼ਤੇ ਲਈ ਨਿਰਧਾਰਿਤ ਹੈ। ਬਿਕਰਮਜੀਤ ਸਿੰਘ ਦਾ ਦਾਅਵਾ ਹੈ ਕਿ ਹਾਈ ਕੋਰਟ ਨੇ ਉਸ ਦੇ ਹੱਕ ਵਿੱਚ ਨਿਰਦੇਸ਼ ਦਿੱਤੇ ਸਨ ਜਿਸ ਕਰਕੇ ਅਗਲੀ ਤਾਰੀਖ਼ ਤੋਂ ਪਹਿਲਾਂ ਉਸਨੂੰ ਬਹਾਲ ਕੀਤਾ ਗਿਆ ਹੈ।

ਐਸ.ਪੀ. ਬਿਕਰਮਜੀਤ ਸਿੰਘ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਾ ਹੋਣ ਅਤੇ ਡਿਊਟੀ ਤੋਂ ਗੈਰ ਹਾਜ਼ਰ ਰਹਿਣਦੇ ਦੋਸ਼ਾਂ ਹੇਠ 2019 ਵਿੱਚ ਮੁਅੱਤਲ ਕੀਤਾ ਗਿਆ ਸੀ।

DGCA ਦਾ ਵੱਡਾ ਫ਼ੈਸਲਾ, ਸਾਰੇ ਬੋਇੰਗ ਜਹਾਜ਼ਾਂ…

ਦਿੱਲੀ, 13 ਜੂਨ : ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਸਾਰੇ ਬੋਇੰਗ ਡ੍ਰੀਮਲਾਈਨਰ ਜਹਾਜ਼ਾਂ ਦੇ ਬੇੜੇ…

NIA ਦੀ ਟੀਮ ਨੇ ਅਹਿਮਦਾਬਾਦ…

ਅਹਿਮਦਾਬਾਦ, 13 ਜੂਨ-ਰਾਸ਼ਟਰੀ ਜਾਂਚ ਏਜੰਸੀ (NIA) ਦੀ…

DSP ਦੀ ਪਤਨੀ ਨੇ ਸਰਕਾਰੀ…

ਛੱਤੀਸਗੜ੍ਹ, 13 ਜੂਨ : ਛੱਤੀਸਗੜ੍ਹ ਦੇ ਬਾਲੋਦ ਜ਼ਿਲ੍ਹੇ…

ਜਹਾਜ਼ ਹਾਦਸਾ: ਘਟਨਾ ਵਾਲੀ ਥਾਂ…

ਅਹਿਮਦਾਬਾਦ, 13 ਜੂਨ : ਪ੍ਰਧਾਨ ਮੰਤਰੀ ਨਰਿੰਦਰ…

Listen Live

Subscription Radio Punjab Today

Subscription For Radio Punjab Today

ਭਾਰਤ ਵਿਚ ਕਈ ਮਾਮਲਿਆਂ ‘ਚ ਲੋੜੀਂਦਾ ਭਗੌੜਾ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕਤਲ ਦੀ ਕੋਸ਼ਿਸ਼,ਫਿਰੌਤੀ, ਅਪਰਾਧਿਕ ਸਾਜਿਸ਼ ਤੇ ਹੱਥਿਆਰਾਂ ਦੀ ਗੈਰ ਕਾਨੂੰਨੀ ਵਰਤੋਂ ਸਮੇਤ ਕਈ ਗੰਭੀਰ…

ਵਿਰੋਧ ਪ੍ਰਦਰਸ਼ਨਾਂ ਦਰਮਿਆਨ ਲਾਸ ਏਂਜਲਸ…

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਗੈਰ ਕਾਨੂੰਨੀ…

ਕੈਨੇਡਾ ਤੋਂ ਆਈ ਇਕ ਹੋਰ…

ਕੈਨੇਡਾ : ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ…

ਨੈਸ਼ਨਲ ਗਾਰਡ ਤਾਇਨਾਤ ਕਰਨਾ ਤਾਨਾਸ਼ਾਹੀ…

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੇ…

Our Facebook

Social Counter

  • 48859 posts
  • 0 comments
  • 0 fans