ਚੰਡੀਗੜ੍ਹ: ਪੰਜਾਬ ਦੀ ਰਾਜਨੀਤੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਖਿੱਚੋਤਾਣ ਜਾਰੀ ਹੈ। ਬੁੱਧਵਾਰ ਪ੍ਰੈਸ ਕਾਨਫਰੰਸ ਦੌਰਾਨ ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਕੇ ਕੈਪਟਨ ਅਮਰਿੰਦਰ ਸਿੰਘ ਉਪਰ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲੇ ਹੋਣ ਦੇ ਦੋਸ਼ ਲਾਏ।
ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਸਿੱਧੂ ‘ਤੇ ਵੀ ਜਵਾਬੀ ਹਮਲਾ ਕੀਤਾ। ਕੈਪਟਨ ਅਮਰਿੰਦਰ ਸਿੰਘ ਪ੍ਰੈਸ ਕਾਨਫਰੰਸ ਦੌਰਾਨ ਹੀ ਸਿੱਧੂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸਿੱਧੂ ਸਿਰਫ ਬੋਲਣਾ ਹੀ ਜਾਣਦਾ ਹੈ, ਇਸ ਨੂੰ ਕੁੱਝ ਨਹੀਂ ਪਤਾ, ਸਿਰਫ ਬਕਵਾਸ ਹੀ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਗਿਆ ਕਿ ਉਹ ਪੰਜਾਬ ਦੇ ਮੁੱਦਿਆਂ ਦੇ ਹੱਲ ਲਈ ਵਚਨਬੱਧ ਹਨ ਅਤੇ ਲਗਾਤਾਰ ਕੇਂਦਰੀ ਮੰਤਰੀਆਂ ਨਾਲ ਸੂਬੇ ਦੇ ਮਸਲੇ ਲਈ ਮਿਲ ਰਹੇ ਹਨ, ਜੋ ਕਿ ਬਿਨਾਂ ਗੱਲਬਾਤ ਦੇ ਹੱਲ ਹੀ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਗਿਆ ਕਿ ਉਹ ਉਮੀਦ ਨਹੀਂ ਕਰ ਸਕਦੇ ਕਿ ਸਿੱਧੂ ਨੂੰ ਚੰਗੀ ਸਿਆਸਤ ਦਾ ਇਲਮ ਹੋਵੇ।‘’
ਇਸਦੇ ਨਾਲ ਹੀ ਇੱਕ ਹੋਰ ਟਵੀਟ ਵਿੱਚ ਸਿੱਧੂ ਨੇ ਕੈਪਟਨ ‘ਤੇ ਉਸ ਲਈ ਦਰਵਾਜੇ ਬੰਦ ਕਰਨ ਦੇ ਵੀ ਦੋਸ਼ ਲਾਏ, ਕਿਉਂ ਉਹ ਲੋਕਾਂ ਦੀ ਆਵਾਜ਼ ਚੁੱਕ ਰਿਹਾ ਹੈ। ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵੀ ਪਾਰਟੀ ਬਣਾਈ ਸੀ ਅਤੇ ਸਿਰਫ 856 ਵੋਟਾਂ ਮਿਲੀਆਂ ਸਨ ਅਤੇ ਹੁਣ ਵੀ ਲੋਕ ਪੰਜਾਬ ਦੇ ਹਿਤਾਂ ਨਾਲ ਸਮਝੌਤੇ ਲਈ ਕੈਪਟਨ ਨੂੰ ਸਜ਼ਾ ਦੇਣ ਲਈ ਤਿਆਰ ਹਨ।