Menu

ਪ੍ਰਸਿੱਧ ਫਿਲਮੀ ਅਦਾਕਾਰ ਕੋਲੋਂ ਭੁਲੇਖੇ ‘ਚ ਚੱਲੀਆਂ ਗੋਲੀਆਂ, ਸਿਨੇਮਾਟੋਗ੍ਰਾਫਰ ਦੀ ਹੋਈ ਮੌਤ

ਫਰਿਜ਼ਨੋ, 23 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਇੱਕ ਪ੍ਰਸਿੱਧ ਫਿਲਮੀ ਅਦਾਕਾਰ ਵੱਲੋਂ ਫਿਲਮ ਦੇ ਸੈੱਟ ‘ਤੇ ਭੁਲੇਖੇ ਵਿੱਚ ਗੋਲੀਬਾਰੀ ਕਰਨ ਦੀ ਘਟਨਾ ਵਾਪਰੀ ਹੈ, ਜਿਸ ਨਾਲ ਇੱਕ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਅਮਰੀਕੀ ਅਦਾਕਾਰ ਐਲੇਕ ਬਾਲਡਵਿਨ ਨੇ ਨਿਊ ਮੈਕਸੀਕੋ ’ਚ ਇਕ ਫ਼ਿਲਮ ਦੇ ਸੈੱਟ ’ਤੇ ਫਾਇਰਿੰਗ ਕਰ ਦਿੱਤੀ, ਜਿਸ ਨਾਲ ਮੌਕੇ ’ਤੇ ਹੀ ਇੱਕ ਸਿਨੇਮਾਟੋਗ੍ਰਾਫਰ ਦੀ ਮੌਤ ਹੋ ਗਈ, ਜਦਕਿ ਫਿਲਮ ਦੇ ਨਿਰਦੇਸ਼ਕ ਜ਼ਖਮੀ ਹੋ ਗਏ। ਗੋਲੀਬਾਰੀ ਦੀ ਇਹ ਘਟਨਾ ਦੱਖਣ-ਪੱਛਮੀ ਅਮਰੀਕੀ ਸੂਬੇ ’ਚ ‘ਰਸਟ’ ਫ਼ਿਲਮ ਦੇ ਸੈੱਟ ’ਤੇ ਵਾਪਰੀ, ਜਿਥੇ ਐਲੇਕ 19ਵੀਂ ਸਦੀ ਦੇ ਇੱਕ ਕਿਰਦਾਰ ਦੀ ਮੁੱਖ ਭੂਮਿਕਾ ਨਿਭਾਅ ਰਹੇ ਸਨ। ਸਾਂਤਾ ਫੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ‘ਹੇਲੀਨਾ ਹਚਿਨਸ ਤੇ ਜੋਏਲ ਸੂਜ਼ਾ ਨੂੰ ਉਸ ਸਮੇਂ ਗੋਲੀ ਲੱਗੀ, ਜਦੋਂ ਐਲੇਕ ਬਾਲਡਵਿਨ ਇੱਕ ਬੰਦੂਕ ਨੂੰ ਹੱਥ ’ਚ ਫੜ ਕੇ ਦੇਖ ਰਹੇ ਸਨ।’
ਇਸ ਹਾਦਸੇ ਤੋਂ ਬਾਅਦ 42 ਸਾਲਾਂ ਹਚਿਨਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਦਕਿ 48 ਸਾਲਾਂ ਸੂਜ਼ਾ ਨੂੰ ਐਂਬੂਲੈਂਸ ਰਾਹੀਂ ਲਿਜਾਇਆ ਗਿਆ ਤੇ ਉਨ੍ਹਾਂ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਸ ਗੋਲੀਬਾਰੀ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ, ਫਿਲਹਾਲ ਅਦਾਕਾਰ ’ਤੇ ਕੋਈ ਦੋਸ਼ ਦਰਜ ਨਹੀਂ ਕੀਤਾ ਗਿਆ ਹੈ। ਇਹ ਘਟਨਾ ਬੋਨਾਂਨਜ਼ਾ ਕ੍ਰੀਕ ਰੇਂਚ ’ਚ ਵਾਪਰੀ, ਜੋ ਸਾਂਤਾ ਫੇ ਦੇ ਕੋਲ ਇਕ ਪ੍ਰੋਡਕਸ਼ਨ ਲੋਕੇਸ਼ਨ ਹੈ । ਇਹ ਹਾਲੀਵੁੱਡ ਫ਼ਿਲਮ ਨਿਰਮਾਤਾਵਾਂ ਦੀ ਮਨਪਸੰਦੀ ਦੀ ਲੋਕੇਸ਼ਨ ਹੈ।

AAP ਨੇ ਗੁਜਰਾਤ ਲਈ ਸਟਾਰ ਪ੍ਰਚਾਰਕਾਂ ਦੀ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਗੁਜਰਾਤ ਵਿਚ ਲੋਕ ਸਭਾ ਚੋਣ ਪ੍ਰਚਾਰ ਲਈ ਅਪਣੇ ਸਟਾਰ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

ਸੁਪਰੀਮ ਕੋਰਟ ਤੋਂ ਅੱਜ ਵੀ…

16 ਅਪ੍ਰੈਲ 2024 : ਐਲੋਪੈਥੀ ਦੇ ਖਿਲਾਫ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39758 posts
  • 0 comments
  • 0 fans