ਪੰਚਕੂਲਾ, 18 ਅਕਤੂਬਰ – ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਚ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 31 ਲੱਖ ਦਾ ਜੁਰਮਾਨਾ ਵੀ ਕੀਤਾ ਹੈ। ਰਣਜੀਤ ਸਿੰਘ ਦਾ ਕਤਲ 2012 ਨੂੰ ਹੋਇਆ ਸੀ ਅਤੇ 19 ਸਾਲ ਦੇ ਬਾਅਦ ਇਸ ਮਾਮਲੇ ਵਿਚ ਫੈਸਲਾ ਆਇਆ ਹੈ। ਇਸ ਮਾਮਲੇ ਚ ਅਦਾਲਤ ਨੇ ਡੇਰਾ ਮੁੱਖੀ ਸਮੇਤ 5 ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।