ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪ੍ਰੈਂਟਿਸ (ਏਏ) ਅਤੇ ਸੀਨੀਅਰ ਸੈਕੰਡਰੀ ਭਰਤੀ (ਐਸਐਸਆਰ) ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਲਈ ਸਿਰਫ਼ ਅਣਵਿਆਹੇ ਪੁਰਸ਼ ਉਮੀਦਵਾਰ ਹੀ ਅਰਜ਼ੀ ਦੇ ਸਕਦੇ ਹਨ। ਬੈਚ ਫਰਵਰੀ 2022 ਤੋਂ ਸ਼ੁਰੂ ਹੋਵੇਗਾ ਅਤੇ ਇਸ ਅਹੁਦੇ ਲਈ ਅਪਲਾਈ ਕਰਨ ਦੀ ਆਖ਼ਰੀ ਤਰੀਕ 25 ਅਕਤੂਬਰ ਹੈ।
ਨੋਟੀਫਿਕੇਸ਼ਨ ਅਨੁਸਾਰ 10 ਵੀਂ ਅਤੇ 12 ਵੀਂ ਦੇ ਅੰਕਾਂ ਦੇ ਆਧਾਰ ‘ਤੇ ਇਸ ਭਰਤੀ ਲਈ 10 ਹਜ਼ਾਰ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਉਮੀਦਵਾਰ ਨੂੰ ਲਿਖਤੀ ਪ੍ਰੀਖਿਆ ਅਤੇ ਉਸਦੀ ਸਰੀਰਕ ਪ੍ਰੀਖਿਆ ਦੇਣੀ ਪਵੇਗੀ। ਜਿਹੜੇ ਉਮੀਦਵਾਰ ਸਾਰੇ ਪੜਾਵਾਂ ਨੂੰ ਕਲੀਅਰ ਕਰਨਗੇ ਉਨ੍ਹਾਂ ਨੂੰ ਪੋਸਟਿੰਗ ਦਿੱਤੀ ਜਾਵੇਗੀ। ਇੰਡੀਅਨ ਨੇਵੀ ਇਸ ਭਰਤੀ ਰਾਹੀਂ 2500 ਖਾਲੀ ਅਸਾਮੀਆਂ ਨੂੰ ਭਰੇਗੀ। ਇਨ੍ਹਾਂ ਵਿੱਚੋਂ 2000 ਅਸਾਮੀਆਂ ਆਰਟੀਫੀਸਰ ਅਪ੍ਰੈਂਟਿਸ ਲਈ ਹਨ ਜਦਕਿ 500 ਅਸਾਮੀਆਂ ਸੀਨੀਅਰ ਸੈਕੰਡਰੀ ਭਰਤੀ (ਐਸਐਸਆਰ) ਲਈ ਹਨ।