ਬਠਿੰਡਾ, 8 ਅਕਤੂਬਰ – ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਭਾਸ਼ਾ ਅਫਸਰ ਬਠਿੰਡਾ ਪਰਵੀਨ ਕੁਮਾਰ ਵੱਲੋਂ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਠਿੰਡਾ ਵਿਖੇ 03 ਵਰਗਾਂ ਵਿੱਚ ਜ਼ਿਲਾ ਪੱਧਰੀ ਲਿਖਤੀ ਕੁਇਜ ਮੁਕਾਬਲੇ ਕਰਵਾਏ ਗਏ ਜਿਨਾਂ ਵਿੱਚ ਸਮੁੱਚੇ ਜ਼ਿਲੇ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਕੁਇਜ਼ ਮੁਕਾਬਲੇ ਦੇ ਵਰਗ ਓ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸਹਿਜਵੀਰ ਕੌਰ ਆਰ.ਬੀ.ਡੀ.ਏ.ਵੀ. ਪਬਲਿਕ ਸਕੂਲ ਬਠਿੰਡਾ, ਦੂਜਾ ਸਥਾਨ ਭਾਵਨਾ ਐੱਸ.ਐੱਸ.ਡੀ ਮੋਤੀ ਰਾਮ ਕੇ.ਐੱਮ.ਵੀ. ਬਠਿੰਡਾ ਅਤੇ ਤੀਜਾ ਸਥਾਨ ਜਗਤਾਰ ਸਿੰਘ ਗੁਰੂ ਨਾਨਕ ਦੇਵ ਪਬਲਿਕ ਸਕੂਲ, ਬਠਿੰਡਾ ਨੇ ਪ੍ਰਾਪਤ ਕੀਤਾ।
ਵਰਗ ਅ ਵਿੱਚ ਪਹਿਲਾ ਸਥਾਨ ਨੂਰ ਕੁੰਵਰ ਸਿੰਘ ਬਾਬਾ ਫਰੀਦ ਸੀ.ਸੈ.ਸਕੂਲ ਦਿਉਣ ਬਠਿੰਡਾ, ਦੂਜਾ ਸਥਾਨ ਯਸ਼ਮੀਨ ਐੱਸ.ਐੱਸ.ਡੀ ਗਰਲਜ ਕਾਲਜ ਬਠਿੰਡਾ ਅਤੇ ਤੀਜਾ ਸਥਾਨ ਸ਼ੁਭਮ ਸਿਡਾਨਾ ਆਰ.ਬੀ.ਡੀ.ਏ .ਵੀ. ਪਬਲਿਕ ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ।
ਇਸੇ ਤਰਾਂ ਵਰਗ ੲ ਵਿੱਚ ਪਹਿਲਾ ਸਥਾਨ ਜਗਜੀਤ ਸਿੰਘ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਦੂਜਾ ਸਥਾਨ ਅਰਸ਼ਪ੍ਰੀਤ ਕੌਰ ਐੱਸ.ਐੱਸ.ਡੀ ਗਰਲਜ ਕਾਲਜ ਬਠਿੰਡਾ ਅਤੇ ਤੀਜਾ ਸਥਾਨ ਮਨਜੀਤ ਕੌਰ ਐੱਸ.ਐੱਸ.ਡੀ ਗਰਲਜ ਕਾਲਜ ਬਠਿੰਡਾ ਨੇ ਪ੍ਰਾਪਤ ਕੀਤਾ।
ਜ਼ਿਲਾਂ ਭਾਸ਼ਾ ਅਫਸਰ ਪਰਵੀਨ ਕੁਮਾਰ ਨੇ ਦੱਸਿਆ ਕਿ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰਾਜ ਪੱਧਰ ਤੇ ਕਰਵਾਏ ਜਾਣ ਵਾਲੇ ਮੌਖਿਕ ਕੁਇਜ ਮੁਕਾਬਲੇ ਵਿੱਚ ਭਾਗ ਲੈਣ ਲਈ ਸੂਚਿਤ ਕਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਜੇਤੂ ਵਿਦਿਆਰਥੀਆਂ ਨੂੰ ਗੁਰੂ ਨਾਨਕ ਪਬਲਿਕ ਸੀ.ਸੈ. ਸਕੂਲ ਬਠਿੰਡਾ ਦੇ ਪਿ੍ਰੰਸੀਪਲ ਸ੍ਰੀਮਤੀ ਕਰਮਜੀਤ ਕੌਰ ਵੱਲੋਂ ਨਕਦ ਇਨਾਮ/ਸਰਟੀਫਿਕੇਟ ਵੰਡੇ ਗਏ।