ਜ਼ੀਰਾ ਹਲਕੇ ‘ਚ 25 ਦਿਹਾਤੀ ‘ਚ 35 ਅਤੇ ਗੁਰਹਰਸਹਾਏ ਵਿੱਚ 25 ਮੈਬਰੀ ਕਮੇਟੀ ਦਾ ਜਲਦ ਕਰਾਂਗੇ ਐਲਾਨ- ਕਮੇਟੀ ਆਗੂ

ਫ਼ਿਰੋਜ਼ਪੁਰ 7 ਅਕਤੂਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) – ਫਿਰੋਜ਼ਪੁਰ ਸ਼ਹਿਰੀ ਹਲਕੇ ਤੋ ਹਲਕਾ ਚਲਾਉ ਵਰਕਰ ਬਚਾਉ ਦੀ 51 ਮੈਬਰੀ ਕਮੇਟੀ ਵੱਲੋ ਆਪਣੇ ਪਰਿਵਾਰ ਚ ਵਾਧਾ ਕਰਨ ਦੀ ਸ਼ੁਰੂਆਤ ਕਰਦਿਆ ਸਾਬਕਾ ਸਰਪੰਚ ਬਲਵੀਰ ਸੂਬਾ ਕਾਹਨ ਚੰਦ, ਮੋਹਣ ਸਾਬਕਾ ਸਰਪੰਚ ਕੈਲੋਵਾਲ, ਮਨਦੀਪ ਸਿੰਘ ਸਾਬਕਾ ਸਰਪੰਚ, ਮੁਖਤਿਆਰ ਸਿੰਘ ਗੋਬਿੰਦ ਨਗਰ , ਨਿੱਕਾ ਇੰਦਰਾ ਕਲੋਨੀ, ਰੂਪ ਸਿੰਘ ਨਿਹਾਲੇ ਵਾਲਾ , ਸੁਖਦੇਵ ਸਿੰਘ ਬੱਬੀ , ਬਲਦੇਵ ਸਿੰਘ ਬਾਬਾ ਡੇਰਾ ਮੁਖੀ ਮੀਰਾ ਸ਼ਾਹ ਨੂਰ, ਸਿਕੰਦਰ ਸਿੰਘ,ਲਵਜਿੰਦਰ ਸਿੰਘ, ਸਮੇਤ ਹਲਕੇ ਦੇ ਸੀਨੀਅਰ ਦਸ ਅਕਾਲੀ ਆਗੂਆ ਨੂੰ ਕਮੇਟੀ ਚ ਸ਼ਾਮਲ ਕੀਤਾ ,ਇਸ ਮੌਕੇ ਤੇ ਕਮੇਟੀ ਦੇ ਆਗੂਆਂ ਕਿਹਾ ਨੇ ਪੁਰਾਣੇ ਐਲਾਨ ਮੁਤਾਬਕ ਕਮੇਟੀ ਚ ਦੂਸਰੇ ਹਲਕਿਆਂ ਵਰਕਰਾਂ ਨੂੰ ਕਮੇਟੀ ਚ ਸ਼ਾਮਲ ਕਰਕੇ ਗਤੀਵਿਧੀਆਂ ਚਲਾਉਣ ਜੀਰਾ ਹਲਕੇ ਤੋ 25 ਮੈਂਬਰੀ, ਹਲਕਾ ਦਿਹਾਤੀ ਤੋ 35 ਅਤੇ ਗੁਰਹਰਸਹਾਏ ਵਿੱਚ 25 ਮੈਬਰੀ ਕਮੇਟੀ ਦੇ ਗਠਨ ਦਾ ਫੈਸਲਾ ਕੀਤਾ ਅਤੇ ਜਿਸ ਦਾ ਜਲਦ ਐਲਾਨ ਕੀਤਾ ਜਾਏ ਗਾ, ਇਹਨਾ ਆਗੂਆਂ ਨੇ ਕਿਹਾ ਕਿ ਦੂਜੇ ਤਿੰਨਾਂ ਹਲਕਿਆ ਦੇ ਸੀਨੀਅਰ ਵਰਕਰ ਖੁਦ ਕਮੇਟੀ ਆਗੂਆਂ ਨਾਲ ਸੰਪਰਕ ਕਰ ਰਹੇ ਹਨ, ਇਸ ਮੌਕੇ ਤੇ ਦਿਲਬਾਗ ਸਿੰਘ ਵਿਰਕ, ਨਛੱਤਰ ਸਿੰਘ ਖਾਈ, ਲਾਲ ਸਿੰਘ, ਗੁਰਜੀਤ ਸਿੰਘ ਚੀਮਾ, ਕਿੱਕਰ ਸਿੰਘ ਕੁਤਬੇਵਾਲਾ, ਅੰਗਰੇਜ ਸਿੰਘ ਮਿੰਟੂ ਦੁਲਚੀ ਕੇ, ਗਗਨਦੀਪ ਸਿੰਘ ਗੋਬਿੰਦ ਨਗਰ,ਸੁਖਦੇਵ ਸਿੰਘ ਕਿਲਚੇ , ਜਸਬੀਰ ਸਿੰਘ ਬੱਗੇ ਵਾਲਾ, ਕੈਪਟਨ ਪਿਆਰਾ ਸਿੰਘ,ਸੁਖਦੇਵ ਸਿੰਘ, ਦੇਸ ਰਾਜ, ਗੁਰਮੇਜ ਸਿੰਘ ਕੋਠੀ ਰਾਏ ਸਾਹਿਬ, ਬਲਕਰਨ ਸਿੰਘ ਹਾਜੀ ਵਾਲਾ, ਬਲਕਾਰ ਸਿੰਘ ਲੂਥੜ ਪਰਮਜੀਤ ਸਿੰਘ ਅਲੀ ਕੇ, ਪਰਕਾਸ਼ ਸਿੰਘ ਗੱਟੀਆ , ਸਾਬਰ ਕਾਹਨ ਚੰਦ ਸਾਬਕਾ ਸਰਪੰਚ ਆਦਿ ਆਗੂ ਹਾਜਰ ਸਨ.