Menu

ਕੈਲੀਫੋਰਨੀਆਂ ਨਿਵਾਸੀ ਸਰੂਪ ਸਿੰਘ ਝੱਜ ਦਾ ਬੇਸਬਾਲ ਗੇਮ ਦਰਮਿਆਨ ਹੋਇਆ ਸਨਮਾਨ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ

ਫਰਿਜ਼ਨੋ/ਸਾਨਫਰਾਸਸਕੋ (ਕੈਲੀਫੋਰਨੀਆਂ): ਵੱਖੋ ਵੱਖ ਸੇਵਾਵਾਂ ਕਰਕੇ ਪ੍ਰਦੇਸ਼ਾਂ ਵਿੱਚ ਪੰਜਾਬੀ ਅਕਸਰ ਸਿੱਖ ਕੌਮ ਦਾ ਨਾਮ ਚਮਕਾਉਂਦੇ ਰਹਿੰਦੇ ਨੇ। ਪਿਛਲੇ ਦਿਨੀਂ ਸਿੱਖੀ ਸਰੂਪ ਵਾਲੇ ਪੰਜਾਬੀ ਸਿੱਖ ਸਰੂਪ ਸਿੰਘ ਝੱਜ ਨੇ ਗੋਰਿਆ ਨਾਲ ਭਰੇ ਸਟੇਡੀਅਮ ਵਿੱਚ ਜਿੱਥੇ ਸਿੱਖ ਕੌਮ ਦਾ ਮਾਣ ਨਾਲ ਸਿਰ ਉੱਚਾ ਕੀਤਾ, ਓਥੇ ਅਮਰੀਕਾ ਵਿੱਚ ਸਿੱਖ ਪਹਿਚਾਣ ਨੂੰ ਵੀ ਨਵਾਂ ਹੁਲਾਰਾ ਦਿੱਤਾ।

ਸਨਮਾਨ ਪੱਤਰ।

ਸਰੂਪ ਸਿੰਘ ਝੱਜ ਜਿਹੜੇ ਕਿ ਕੈਲੀਫੋਰਨੀਆਂ ਸਥਿਤ ‘ਸਹਾਇਤਾ’ ਸੰਸਥਾ ਦੇ ਮੋਢੀ ਮੈਂਬਰਾਂ ਵਿੱਚੋਂ ਇੱਕ ਹਨ। ਸਹਾਇਤਾ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਦੁਨੀਆਂ ਪੱਧਰ ਤੇ ਦੀਨ ਦੁੱਖੀ ਦੀ ਮੱਦਦ ਕਰਨ ਕਰਕੇ ਚਰਚਾ ਵਿੱਚ ਰਹੀ ਹੈ। ਇਸ ਸੰਸਥਾ ਨੇ ਕੋਵਿੱਡ ਦੇ ਦਿਨਾਂ ਦੌਰਾਨ ਵੀ ਡਟਕੇ ਲੋਕਾਂ ਦੀ ਮੱਦਦ ਕੀਤੀ ਅਤੇ ਇਸ ਸੰਸਥਾ ਨੇ ਕੁਝ ਸਾਲ ਪਹਿਲਾਂ ਪੈਰਾਡਾਈਸ ਸ਼ਹਿਰ ਵਿੱਚ ਲੱਗੀ ਭਿਆਨਕ ਅੱਗ ਸਮੇਂ ਵੀ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਵੀ ਲੋੜਵੰਦਾ ਲਈ ਹੱਥ ਅੱਗੇ ਵਧਾਇਆ ਸੀ। ਇਹਨਾਂ ਸਭ ਕਾਰਜਾਂ ਦੇ ਚੱਲਦਿਆਂ ਸਰੂਪ ਸਿੰਘ ਝੱਜ ਦਾ ਬੇਟਾ ਗੁਰਜਾਪ ਸਿੰਘ ਝੱਜ ਸਾਨਫਰਾਸਸਕੋ ਜਾਇੰਟਸ ਬੇਸਬਾਲ ਟੀਮ ਲਈ ਮਾਈਨਰ ਲੀਗ ਲਈ ਕੰਮ ਕਰ ਰਿਹਾ ਸੀ। ਇਹ ਬੇਸਬਾਲ ਟੀਮ ਹਰ ਸਾਲ ਕਿਸੇ ਐਸੀ ਸੰਸਥਾ ਜਾ ਵਿਅੱਕਤੀ ਵਿਸ਼ੇਸ਼ ਨੂੰ ਸਨਮਾਨਿਤ ਕਰਦੇ ਹਨ, ਜੋ ਨੌਨਪਰਾਫਟ ਹੋਵੇ ‘ਤੇ ਨਿਰਸਵਾਰਥ ਲੋਕਾਂ ਦੀ ਮੱਦਦ ਕਰਦੀ ਹੋਵੇ। ਗੁਰਜਾਪ ਸਿੰਘ ਝੱਜ ਨੇ ਆਪਣੇ ਪਿਤਾ ਸਰੂਪ ਸਿੰਘ ਝੱਜ ਅਤੇ ਸਹਾਇਤਾ ਨੂੰ ਨੌਮੀਨੇਟ ਕੀਤਾ।

ਬੇਸਬਾਲ ਟੀਮ ਜਾਇੰਟਸ ਨੇ ਸਹਾਇਤਾ ਨੂੰ ਚੁਣਿਆਂ ਅਤੇ ਸਾਨਫਰਾਸਸਕੋ ਵਿਖੇ ਓਰੇਕਲ ਪਾਰਕ ਸਟੇਡੀਅਮ ਵਿੱਖੇ ਹਾਫ਼ ਟਾਇਮ ਦੌਰਾਨ ਲੋਕਾਂ ਨਾਲ ਖਚਾ ਖਚਾ ਭਰੇ ਸਟੇਡੀਅਮ ਦੌਰਾਨ ਸਹਾਇਤਾ ਸੰਸਥਾ ਲਈ 2500 ਡਾਲਰ ਅਤੇ ਸਨਮਾਨ ਵਜੋ ਸਰੂਪ ਸਿੰਘ ਝੱਜ ਨੂੰ ਸਰਟੀਫ਼ਿਕੇਟ ਦੇਕੇ ਸਨਮਾਨਿਆ ਗਿਆ। ਕਰੀਬ ਅੱਧੇ ਮਿੰਟ ਤੱਕ ਸਰੂਪ ਸਿੰਘ ਝੱਜ ਦੀ ਲਾਈਵ ਤਸਵੀਰ ਸਟੇਡੀਅਮ ਦੀਆਂ ਵੱਡੀਆ ਸਕਰੀਨਾਂ ਤੇ ਵਿਖਾਈ ਗਈ। ਇਹਨਾਂ ਸੁਨਹਿਰੀ ਪਲ਼ਾਂ ਨੂੰ ਸ਼ੋਸ਼ਲ ਮੀਡੀਆ ਨੇ ਪ੍ਰਮੁੱਖਤਾ ਵਾਇਰਲ ਕੀਤਾ। ਸ. ਸਰੂਪ ਸਿੰਘ ਝੱਜ ਅਤੇ ਸਹਾਇਤਾ ਸੰਸਥਾ ਦੀ ਹਰ ਪਾਸਿਓਂ ਤਰੀਫ਼ ਹੋ ਰਹੀ ਹੈ।

ਇਸ ਮੌਕੇ ਕਰੀਬ ਅੱਧੀ ਦਰਜਨ ਤੋ ਵੱਧ ਸੀਟਾਂ ਵੀ ਸਹਾਇਤਾ ਮੈਂਬਰਾਂ ਲਈ ਰਾਖਵੀਂਆਂ ਰੱਖੀਆਂ ਗਈਆ ਸਨ। ਇਸ ਮੌਕੇ ਸਹਾਇਤਾ ਸੰਸਥਾ ਦੇ ਕਈ ਮੈਂਬਰ ਜਿੰਨਾਂ ਵਿੱਚ ਜਗਦੀਪ ਸਿੰਘ ਸਹੋਤਾ, ਪਵਿੱਤਰ ਸਿੰਘ ਥਿਆੜਾ, ਸਮਰੀਨ ਸੰਧੂ, ਗੁਰਜਾਪ ਸਿੰਘ ਝੱਜ, ਰਾਜਨ ਗਿੱਲ, ਹਰਰੂਪ ਸਿੰਘ ਸਹੋਤਾ ਅਤੇ ਜਗਮੀਤ ਸਿੰਘ ਆਦਿ ਦੇ ਨਾਮ ਜਿਕਰਯੋਗ ਹਨ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans