Menu

ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 10 ਵਿਦਿਆਰਥੀਆਂ ਦੀ ਪ੍ਰਸਿੱਧ ਕੰਪਨੀਆਂ ਵਲੋਂ ਆਕਰਸ਼ਿਕ ਪੈਕੇਜਾਂ ਨਾਲ ਚੋਣ…

ਬਠਿੰਡਾ, 23 ਸਤੰਬਰ

ਇਕ ਵਿਸ਼ੇਸ਼ ਪਲੇਸਮੈਂਟ ਮੁਹਿੰਮ ਤਹਿਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਦੇ 10 ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਵਲੋਂ ਭਰਤੀ ਲਈ ਚੁਣਿਆ ਗਿਆ ਹੈ। ਕੰਪਨੀਆਂ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਸਾਲਾਨਾ ਆਕਰਸ਼ਿਕ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।

ਚੁਣੇ ਗਏ ਹੋਣਹਾਰ ਵਿਦਿਆਰਥੀਆਂ ਵਿਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਸੀ.ਐਸ.ਈ.), ਮਕੈਨੀਕਲ ਇੰਜੀਨੀਅਰਿੰਗ (ਐਮ.ਈ.) ਅਤੇ ਸਿਵਲ ਇੰਜੀਨੀਅਰਿੰਗ (ਸੀ.ਈ.) ਦੇ ਵਿਦਿਆਰਥੀ ਸ਼ਾਮਿਲ ਹਨ, ਜਿਨ੍ਹਾਂ  ਨੂੰ ਪ੍ਰਸਿੱਧ ਕੰਪਨੀਆਂ ਜਿਵੇਂ ਕਿ ਇਨਫੋਸਿਸ, ਜੀ.ਐਨ.ਏ. ਗੀਅਰਜ਼ ਫਗਵਾੜਾ, ਐਚ.ਸੀ.ਐਲ., ਗ੍ਰੀਨ ਸਿਟੀ ਗਰੁੱਪ ਅਤੇ ਯਸ਼ ਨਿਰਮਾਣ ਵਲੋਂ ਚੁਣਿਆ ਗਿਆ ਗਿਆ ਹੈ। ਚੋਣ ਪ੍ਰਕਿਰਿਆ ਵਿੱਚ ਐਪਟੀਚਿਊਡ ਟੈਸਟ ਅਤੇ ਇੰਟਰਵਿਊ ਸ਼ਾਮਿਲ ਹੈ।

ਵੱਕਾਰੀ ਇਨਫੋਸਿਸ ਕੰਪਨੀ ਨੇ ਸੱਤਿੰਦਰ ਨਾਥ ਝਾਅ ਅਤੇ ਜਤਿਨ ਦੀ ਭਰਤੀ ਕੀਤੀ ਹੈ, ਜਿਨ੍ਹਾਂ ਨੂੰ 3.60 ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਮਿਲੇ ਹਨ। ਜਦੋਂ ਕਿ ਐਚ.ਸੀ.ਐਲ. ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਦੀ ਖੁਸ਼ਬੂ ਗਰਗ ਦੀ ਚੋਣ ਕੀਤੀ ਹੈ।

ਇਸੇ ਤਰ੍ਹਾਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਪੁਸ਼ਪਿੰਦਰ ਸਿੰਘ, ਗੀਤੇਸ਼ ਬਜਾਜ, ਸੌਰਵ ਆਨੰਦ ਅਤੇ ਵਿਸ਼ਾਲ ਕੋਸ਼ਿਕ ਨੂੰ ਜੀ.ਐਨ.ਏ. ਗੀਅਰਜ਼ ਫਗਵਾੜਾ ਵਿੱਚ 3 ਲੱਖ ਪ੍ਰਤੀ ਸਾਲ ਦੇ ਪੈਕੇਜ ਤੇ ਰੱਖਿਆ ਗਿਆ ਹੈ।

ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਪ੍ਰਹਿਲਾਦ ਕੁਮਾਰ ਸ਼ਰਮਾ ਅਤੇ ਯੋਗੇਸ਼ ਨੂੰ ਕ੍ਰਮਵਾਰ ਯਸ਼ ਨਿਰਮਾਣ ਅਤੇ ਗ੍ਰੀਨ ਸਿਟੀ ਸਮੂਹ ਵਿੱਚ ਭਰਤੀ ਕੀਤਾ ਗਿਆ। ਜਸਕੀਰਤ ਕੌਰ ਨੂੰ ਪੀ.ਆਈ.ਟੀ. ਨੰਦਗੜ੍ਹ ਵਿੱਚ ਰੱਖਿਆ ਗਿਆ ਹੈ।

ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ, ਐਮ.ਆਰ.ਐਸ.ਪੀ.ਟੀ.ਯੂ., ਉਪ ਕੁਲਪਤੀ, ਪ੍ਰੋ. ਬੂਟਾ ਸਿੰਘ ਸਿੱਧੂ, ਜੀ.ਜ਼ੈਡ.ਐੱਸ.ਸੀ.ਸੀ.ਈ.ਟੀ. ਕੈਂਪਸ ਦੇ ਡਾਇਰੈਕਟਰ, ਡਾ. ਸਵੀਨਾ ਬਾਂਸਲ ਅਤੇ ਯੂਨੀਵਰਸਿਟੀ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਕੈਂਪਸ ਦੇ ਵਿਦਿਆਰਥੀਆਂ ਦੀ ਯੋਗਤਾ ਅਤੇ ਸਮਰਥਾ ਨੂੰ ਪਛਾਣ ਕੇ ਇਨ੍ਹਾਂ ਪ੍ਰਮੁੱਖ ਕੰਪਨੀਆਂ ਵਲੋਂ ਉਹਨਾਂ ਦੀ ਚੋਣ ਕਰਨ ‘ਤੇ ਭਾਰੀ ਖੁਸ਼ੀ ਅਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਹਨਾਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਵਧੀਆ ਰੁਜ਼ਗਾਰ ਅਤੇ ਰੁਜ਼ਗਾਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਚੁਣੇ ਗਏ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਫਲ ਸੇਵਾ ਕੈਰੀਅਰ ਲਈ ਸ਼ੁੱਭਕਾਮਨਾਵਾਂ ਦਿੱਤੀਆਂ।

ਡਾਇਰੈਕਟਰ, ਟ੍ਰੇਨਿੰਗ ਅਤੇ ਪਲੇਸਮੈਂਟ- ਹਰਜੋਤ ਸਿੰਘ ਸਿੱਧੂ, ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ ਰਾਜੇਸ਼ ਗੁਪਤਾ, ਸੀ.ਐਸ.ਈ. ਵਿਭਾਗ ਦੇ ਮੁਖੀ- ਡਾ ਦਿਨੇਸ਼ ਕੁਮਾਰ, ਈ.ਸੀ.ਈ. ਵਿਭਾਗ ਦੇ ਮੁਖੀ, ਡਾ. ਨੀਰਜ ਗਿੱਲ, ਈ.ਈ. ਵਿਭਾਗ ਦੇ ਮੁਖੀ, ਡਾ. ਸਰਬਜੀਤ ਕੌਰ ਬਾਠ ਨੇ ਵੀ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਚੰਗੇਰੇ ਭਵਿੱਖ ਲਈ ਸ਼ੁੱਭ ਇਛਾਵਾਂ ਦਿੱਤੀਆਂ। ਪਲੇਸਮੈਂਟ ਸਲਾਹਕਾਰਾਂ ਹਰਅਮ੍ਰਿਤਪਾਲ ਸਿੰਘ, ਮਨਪ੍ਰੀਤ ਕੌਰ, ਗਗਨਦੀਪ ਸੋਢੀ ਅਤੇ ਸੁਨੀਤਾ ਕੋਤਵਾਲ ਨੇ ਪਲੇਸਮੈਂਟ ਡਰਾਈਵ ਵਿਚ ਅਹਿਮ ਭੂਮਿਕਾ ਨਿਭਾਈ।

ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ…

ਪੰਚਕੂਲਾ, 18 ਅਕਤੂਬਰ – ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਚ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ…

ਹੁਣ ਕੋਰੋਨਾ ਵੈਕਸੀਨ ਲਗਵਾਓ ਅਤੇ…

ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਤ ਕਰਨ ਲਈ…

ਸੂਰਤ ‘ਚ ਪੰਜ ਮੰਜ਼ਿਲਾ ਪੈਕਿੰਗ…

ਸੂਰਤ, 18 ਅਕਤੂਬਰ – ਗੁਜਰਾਤ ਦੇ ਸੂਰਤ…

ਸੁਨਹਿਰੀ ਮੌਕਾ – ਇੰਡੀਅਨ ਨੇਵੀ…

ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪ੍ਰੈਂਟਿਸ (ਏਏ)…

Listen Live

Subscription Radio Punjab Today

Our Facebook

Social Counter

  • 21821 posts
  • 1 comments
  • 0 fans

ਅਲਬਾਮਾ ‘ਚ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –  ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ…

ਅਮਰੀਕਾ: ਰੀਅਲ ਅਸਟੇਟ ਕਾਰੋਬਾਰੀ ਤੇ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਟੈਕਸਾਸ ‘ਚ ਸਦਨ  ਨੇ ਟਰਾਂਸਜੈਂਡਰ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਕੈਲੀਫੋਰਨੀਆ:  ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ…

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –…

Log In