Menu

ਅਮਰੀਕਾ:  ਕੈਂਟਕੀ ਦੇ  ਨਰਸਿੰਗ ਹੋਮ ਵਿੱਚ ਸਾਹਮਣੇ ਆਇਆ ਕੋਵਿਡ -19 ਦਾ ਨਵਾਂ ਵੇਰੀਐਂਟ

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਅਜੇ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਨਜਿੱਠ ਹੀ ਰਿਹਾ ਹੈ , ਇਸੇ ਦੌਰਾਨ ਕੈਂਟਕੀ ਦੇ ਨਰਸਿੰਗ ਹੋਮ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ  ਰੂਪ ਦੀ ਪਛਾਣ ਕੀਤੀ ਗਈ ਹੈ, ਜਿੱਥੇ ਇਸ ਨੇ 45 ਵਸਨੀਕਾਂ ਅਤੇ ਕਰਮਚਾਰੀਆਂ ਨੂੰ ਸੰਕਰਮਿਤ ਕੀਤਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ  ਕੋਰੋਨਾ ਟੀਕਾ ਲਗਾਇਆ ਗਿਆ ਸੀ।
ਸੋਮਵਾਰ ਨੂੰ ਸਿਹਤ ਵਿਗਿਆਨੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਸ  ਆਰ .1 ਵੇਰੀਐਂਟ ਦੀ ਸ਼ੁਰੂਆਤ ਜਪਾਨ ਵਿੱਚ ਹੋਈ ਹੈ। ਵਾਇਰਲ ਡਿਸੀਜ਼ ਦੇ ਮਾਹਰ ਡਾਕਟਰ ਵਿਲੀਅਮ ਹੈਸਲਟਾਈਨ ਅਨੁਸਾਰ ਖੋਜਕਰਤਾਵਾਂ ਦੁਆਰਾ ਜੀਨੋਮਿਕ ਸਥਿਤੀ ਨੂੰ ਟਰੈਕ ਕਰਨ ਲਈ ਵਰਤੇ ਗਏ ਇੱਕ ਡੇਟਾਬੇਸ ਵਿੱਚ ਪਹਿਲਾਂ ਹੀ ਆਰ .1 ਵੇਰੀਐਂਟ ਦੇ 10,000 ਤੋਂ ਵੱਧ ਮਾਮਲੇ ਹਨ ਅਤੇ ਵਾਇਰਸ ਦਾ ਇਹ  ਰੂਪ ਬਹੁਤ ਜ਼ਿਆਦਾ ਛੂਤਕਾਰੀ ਡੀ 614 ਜੀ ਪਰਿਵਰਤਨ ਨੂੰ ਸਾਂਝਾ ਕਰਦਾ ਹੈ ਜੋ ਕਿ ਕੋਰੋਨਾ ਵਾਇਰਸ ਦੇ ਨਵੇਂ ਵਾਧੇ ਨੂੰ ਵਧਾਉਂਦਾ ਹੈ। ਇਸ ਵੇਰੀਐਂਟ ਦੀ ਖਬਰ  ਤੋਂ ਪਹਿਲਾਂ ਅਮਰੀਕਾ ਵਿੱਚ ਐਫ ਡੀ ਏ ਨੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਜਾਂ ਮਾੜੀ ਸਿਹਤ ਵਾਲੇ ਕਿਸੇ ਵੀ ਵਿਅਕਤੀ ਲਈ ਬੂਸਟਰ ਟੀਕਾਕਰਨ ਖੁਰਾਕ ਨੂੰ ਮਨਜ਼ੂਰੀ ਦਿੱਤੀ ਹੈ, ਜੋ ਕਿ ਦੂਜੀ ਖੁਰਾਕ ਤੋਂ ਛੇ ਮਹੀਨਿਆਂ ਬਾਅਦ  ਲਗਾਈ ਜਾਵੇਗੀ। ਸਿਹਤ ਮਾਹਿਰਾਂ ਵੱਲੋਂ ਇਸ ਵੇਰੀਐਂਟ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

ਰਣਜੀਤ ਸਿੰਘ ਕਤਲ ਮਾਮਲੇ ‘ਚ ਰਾਮ ਰਹੀਮ…

ਪੰਚਕੂਲਾ, 18 ਅਕਤੂਬਰ – ਡੇਰਾ ਸਿਰਸਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਮਾਮਲੇ ਚ ਸੀਬੀਆਈ ਦੀ ਪੰਚਕੂਲਾ ਅਦਾਲਤ ਨੇ…

ਹੁਣ ਕੋਰੋਨਾ ਵੈਕਸੀਨ ਲਗਵਾਓ ਅਤੇ…

ਕੋਰੋਨਾ ਵੈਕਸੀਨ ਲੈਣ ਲਈ ਉਤਸ਼ਾਹਤ ਕਰਨ ਲਈ…

ਸੂਰਤ ‘ਚ ਪੰਜ ਮੰਜ਼ਿਲਾ ਪੈਕਿੰਗ…

ਸੂਰਤ, 18 ਅਕਤੂਬਰ – ਗੁਜਰਾਤ ਦੇ ਸੂਰਤ…

ਸੁਨਹਿਰੀ ਮੌਕਾ – ਇੰਡੀਅਨ ਨੇਵੀ…

ਭਾਰਤੀ ਜਲ ਸੈਨਾ ਨੇ ਆਰਟੀਫੀਸਰ ਅਪ੍ਰੈਂਟਿਸ (ਏਏ)…

Listen Live

Subscription Radio Punjab Today

Our Facebook

Social Counter

  • 21821 posts
  • 1 comments
  • 0 fans

ਅਲਬਾਮਾ ‘ਚ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –  ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ…

ਅਮਰੀਕਾ: ਰੀਅਲ ਅਸਟੇਟ ਕਾਰੋਬਾਰੀ ਤੇ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਟੈਕਸਾਸ ‘ਚ ਸਦਨ  ਨੇ ਟਰਾਂਸਜੈਂਡਰ…

ਫਰਿਜ਼ਨੋ, 18 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ…

ਕੈਲੀਫੋਰਨੀਆ:  ਕਿੰਗਜ਼ ਕੈਨਿਅਨ ਨੈਸ਼ਨਲ ਪਾਰਕ…

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –…

Log In