Menu

ਬਾਰਵੀਂ ਦੀ ਪ੍ਰੀਖਿਆ ‘ਚ ਪੁੱਛੇ ਸਵਾਲ ‘ਤੇ ‘ਆਪ’ ਨੇ ਜਤਾਇਆ ਸਖ਼ਤ ਇਤਰਾਜ਼

ਚੰਡੀਗੜ੍ਹ, 18 ਸਤੰਬਰ – ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਦੋਸ਼ ਹੈ ਕਿ ਭਾਜਪਾ-ਆਰ.ਐਸ.ਐਸ. ਦੀ ਤਰ੍ਹਾਂ ਸੱਤਾਧਾਰੀ ਕਾਂਗਰਸ ਵੀ ਸਿਆਸੀ ਲਾਹੇ ਲਈ ਇਤਿਹਾਸ ਨਾਲ ਛੇੜਛਾੜ ਕਰਕੇ ਨਵੀਂ ਪੀੜ੍ਹੀ ਨੂੰ ਗੁੰਮਰਾਹ ਕਰਨ ਦੀਆਂ ਹੋਛੀਆਂ ਹਰਕਤਾਂ ‘ਤੇ ਉਤਰ ਆਈ ਹੈ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸਿੱਖਿਆ ਵਿਭਾਗ, ਪੰਜਾਬ ਵੱਲੋਂ ਬਾਰਵੀਂ ਜਮਾਤ ਦੇ ਇਤਿਹਾਸ ਦੇ ਵਿਸ਼ੇ ਲਈ ਮੁਲਾਂਕਣ ਪ੍ਰੀਖਿਆ (ਸਪਲੀਮੈਂਟਰੀ ਪੇਪਰ) ਦੇ ਪ੍ਰਸ਼ਨ ਨੰਬਰ 38 ਉਤੇ ਸਖ਼ਤ ਇਤਰਾਜ ਪ੍ਰਗਟ ਕਰਦੇ ਹੋਏ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕੋਲੋਂ ਮੁਆਫ਼ੀ ਅਤੇ ਪੇਪਰ ਨਿਰਧਾਰਤ ਕਰਨ ਵਾਲੇ ਪੈਨਲ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਦੀ ਅੰਨ੍ਹੀ ਦਖ਼ਲਅੰਦਾਜ਼ੀ ਥਾਣਿਆਂ – ਕਚਹਿਰੀਆਂ ਬਾਅਦ ਹੁਣ ਸਕੂਲੀ ਸਿਲੇਬਸ ਤੱਕ ਪੁੱਜ ਗਈ ਹੈ, ਜੋ ਹੋਰ ਵੀ ਵੱਧ ਖ਼ਤਰਨਾਕ ਹੈ। ਬਾਰਵੀਂ ਜਮਾਤ ਦੀ ਹਾਲ ਹੀ ਦੌਰਾਨ ਹੋਈ ਮੁਲਾਂਕਣ ਪ੍ਰੀਖਿਆ ‘ਚ ਦਰਜ ਸਵਾਲ, ”ਸੱਤਵੇਂ ਗੁਰੂ ਹਰਿ ਰਾਏ ਜੀ ਨੇ ਕਿਸ ਦੇ ਵਡੇਰਿਆਂ ਨੂੰ ਅਸ਼ੀਰਵਾਦ ਦਿੱਤਾ ਸੀ?” ਦੇ ਦਿੱਤੇ ਗਏ ਵਿਕਲਪਾਂ ‘ਚ ਪੰਜਾਬ ਦੇ ਤਿੰਨ ਕਾਂਗਰਸੀ ਆਗੂਆਂ ਰਜਿੰਦਰ ਕੌਰ ਭੱਠਲ, ਰਾਣਾ ਗੁਰਜੀਤ ਸਿੰਘ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਲਿਖੇ ਗਏ ਹਨ, ਜੋ ਹੱਦ ਦਰਜੇ ਦੀ ਘਟੀਆ ਸ਼ਰਾਰਤ ਹੈ।
ਵਿਧਾਇਕ ਸੰਧਵਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ, ”ਕਿਰਪਾ ਕਰਕੇ ਮੋਦੀ- ਅਮਿਤ ਸ਼ਾਹ ਦੀ ਜੋੜੀ ਕੋਲੋਂ ਅਜਿਹੇ ਫਿਰਕੂ ਅਤੇ ਘਟੀਆ ਪੈਂਤਰੇ ਨਾਲ ਸਿੱਖੋ, ਜਿੰਨ੍ਹਾਂ ਨਾਲ ਕਰੋੜਾਂ ਲੋਕਾਂ ਦੀ ਆਸਥਾ ਨੂੰ ਸੱਟ ਵੱਜਦੀ ਹੋਵੇ। ਕੋਰੇ ਕਾਗਜ ਵਰਗੇ ਵਿਦਿਆਰਥੀ ਮਨ੍ਹਾਂ ‘ਤੇ ਗਲਤ ਧਾਰਨਾਵਾਂ ਉਕਰੀਆਂ ਜਾਂਦੀਆਂ ਹੋਣ। ਇਤਿਹਾਸ ਨਾਲ ਛੇੜ- ਛਾੜ ਸਾਫ਼ ਨਜ਼ਰ ਆਉਂਦੀ ਹੋਵੇ ਅਤੇ ਤੁਹਾਡੀ ਸੌੜੀ ਸਿਆਸੀ ਸੋਚ ਦਾ ਜਨਾਜ਼ਾ ਨਿਕਲਣਾ ਹੋਵੇ।”
‘ਆਪ’ ਆਗੂ ਨੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਸਵਾਲ ਜ਼ਰੂਰੀ ਹਨ ਤਾਂ ਸਕੂਲੀ ਸਿਲੇਬਸ ਅਤੇ ਪ੍ਰਸ਼ਨਾਵਲੀ ‘ਚ ਇਹ ਸਵਾਲ ਵੀ ਜ਼ਰੂਰ ਪੁੱਛੇ ਜਾਣ, ”ਮੁਗਲ ਧਾੜਵੀ ਅਹਿਮਦ ਸ਼ਾਹ ਅਬਦਾਲੀ ਦੇ ਨਾਂ ‘ਤੇ ਸਿੱਕਾ ਕਿਸ ਦੇ ਵਡੇਰਿਆਂ ਨੇ ਜਾਰੀ ਕੀਤਾ ਸੀ?
ਜਥੇਦਾਰ ਬਾਬਾ ਹਨੂਮਾਨ ਸਿੰਘ ਸੋਹਾਣਾ (ਮੋਹਾਲੀ) ਦੀ ਅਗਵਾਈ ਵਾਲੀ ਸਿੱਖ ਫ਼ੌਜ ਉਤੇ ਕਿਸ ਰਿਆਸਤ ਦੇ ਰਾਜੇ ਨੇ ਹਮਲਾ ਕੀਤਾ ਸੀ?
ਕਿਸ ਰਿਆਸਤ ਨੇ ਸਿੱਖਾਂ ਖ਼ਿਲਾਫ਼ ਅੰਗਰੇਜ਼ਾਂ ਦੀ ਮਦਦ ਲਈ ਰਿਆਸਤਾਂ ਦਾ ਗੁੱਟ ਬਣਾਇਆ ਸੀ?
ਪਰਜਾ ਮੰਡਲ ਮੁਹਿੰਮ ਦੇ ਬਾਨੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੂੰ ਕਿਸ ਰਿਆਸਤ ਦੇ ਰਾਜੇ ਨੇ ਜੇਲ੍ਹ ਵਿੱਚ ਸੁੱਟ ਕੇ ਸ਼ਹੀਦ ਕੀਤਾ ਸੀ?
ਪੈਪਸੂ ਰਿਆਸਤਾਂ ਵਿਚੋਂ ਕਿਹੜੀ ਰਿਆਸਤ ਅੰਗਰੇਜ਼ਾਂ ਦੀ ਸਭ ਤੋਂ ਵੱਡੀ ਪਿੱਠੂ ਮੰਨੀ ਜਾਂਦੀ ਸੀ?
ਕਿਸ ਕਾਂਗਰਸੀ ਮਹਿਲਾ ਮੁੱਖ ਮੰਤਰੀ ਉਪਰ ਭ੍ਰਿਸ਼ਟਾਚਾਰ ਦਾ ਕੇਸ ਚੱਲਿਆ ਸੀ?
ਸ਼ਰਾਬ ਮਾਫੀਆ ਨਾਲ ਜੁੜੇ ਪੰਜਾਬ ਦੇ ਕਿਸ ਕਾਂਗਰਸੀ ਮੰਤਰੀ ਨੂੰ ਰੇਤ ਮਾਫ਼ੀਆ ‘ਚ ਹਿੱਸੇਦਾਰੀ ਕਾਰਨ ਅਸਤੀਫ਼ਾ ਦੇਣਾ ਪਿਆ ਸੀ?
ਕਿਸ ਮੁੱਖ ਮੰਤਰੀ ਨੇ ਸ੍ਰੀ ਗੁੱਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਸੀ?

ਗੁਜਰਾਤ ਦੇ ਭਰੂਚ ‘ਚ ਭਗਵੰਤ ਮਾਨ ਨੇ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ…

ਚੰਡੀਗੜ੍ਹ ‘ਚ ਨਹੀਂ ਬਣੀ ਗੱਲ,…

ਨਵੀਂ ਦਿੱਲੀ, 17 ਅਪ੍ਰੈਲ 2024: ਅਨੁਸੂਚਿਤ ਜਾਤੀਆਂ ਲਈ…

ਸਲਮਾਨ ਖਾਨ ਦੇ ਘਰ ‘ਤੇ…

17 ਅਪ੍ਰੈਲ 2024- ਬਾਲੀਵੁੱਡ ਅਦਾਕਾਰ ਸਲਮਾਨ ਖਾਨ…

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ…

17 ਅਪ੍ਰੈਲ 2024- ਇੰਦੌਰ ‘ਚ ਇਕ 40…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39782 posts
  • 0 comments
  • 0 fans