Menu

ਕੇਂਦਰ ਸਰਕਾਰ ਨੇ ਸੁਣੀ ਉਮਰਾਨੰਗਲ ਦੀ ਫਰਿਆਦ, ਢੁੱਕਵੀਂ ਸੁਰੱਖਿਆ ਦੇਣ ਦਾ ਹੁਕਮ

ਚੰਡੀਗੜ੍ਹ, 15 ਸਤੰਬਰ – ਸਸਪੈਂਡ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੇਂਦਰ ਸਰਕਾਰ ਤੋਂ ਵੱਡੀ ਰਾਹਤ ਮਿਲੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਉਮਰਾਨੰਗਲ ਨੂੰ ਢੁੱਕਵੀਂ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਮਰਾਨੰਗਲ ਨੇ ਉਸ ਪਰਿਵਾਰ ਨੂੰ ਗਰਮ ਖਿਆਲੀਆਂ ਤੋਂ ਖਤਰਾ ਹੈ। ਇਸ ਲਈ ਢੁੱਕਵੀਂ ਸੁਰੱਖਿਆ ਦਿੱਤੀ ਜਾਵੇ।

ਦੱਸ ਦਈਏ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਮਾਮਲੇ ਦੇ ਮੁੱਖ ਮੁਲਜ਼ਮ ਉਮਰਾਨੰਗਲ ਨੇ ਕੇਂਦਰ ਸਰਕਾਰ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਉਸ ਨੇ ਕੇਂਦਰ ਸਰਕਾਰ ਨੂੰ ਲਿਖੇ ਪੱਤਰ ਵਿੱਚ ਗਰਮ ਖ਼ਿਆਲੀ ਸਿੱਖਾਂ ਤੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।

ਗ੍ਰਹਿ ਮੰਤਰਾਲੇ ਵੱਲੋਂ ਉਮਰਾਨੰਗਲ ਦੀ ਸੁਰੱਖਿਆ ਦਾ ਮਾਮਲਾ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਵਿਚਾਰਿਆ ਗਿਆ ਜਿਨ੍ਹਾਂ ਦੀ ਰਿਪੋਰਟ ਮੁਤਾਬਕ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਉਮਰਾਨੰਗਲ ਦਾ ਪਰਿਵਾਰ ਖਾੜਕੂਆਂ ਦੇ ਨਿਸ਼ਾਨੇ ’ਤੇ ਸੀ। ਉਮਰਾਨੰਗਲ ਦੇ ਪਿਤਾ 1987 ਵਿੱਚ ਭਿੰਡਰਾਂਵਾਲਾ ਟਾਈਗਰ ਫੋਰਸ ਦੇ ਖਾੜਕੂਆਂ ਹੱਥੋਂ ਮਾਰੇ ਗਏ ਸਨ ਤੇ 1988 ਵਿੱਚ ਉਮਰਾਨੰਗਲ ਦੇ ਜੱਦੀ ਘਰ ’ਤੇ ਵੀ ਹਮਲਾ ਹੋਇਆ ਸੀ।

ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਟਕਪੂਰਾ ਤੇ ਬਹਿਬਲ ਗੋਲੀ ਕਾਂਡ ਵਿੱਚ ਮੁੱਖ ਦੋਸ਼ੀ ਹੋਣ ਕਰਕੇ ਉਮਰਾਨੰਗਲ ਨੂੰ ਦੇਸ਼ ਤੇ ਵਿਦੇਸ਼ ਵਿਚ ਬੈਠੇ ਸਿੱਖ ਗਰਮ ਖ਼ਿਆਲੀਆਂ ਤੋਂ ਖ਼ਤਰਾ ਹੈ। ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਉਮਰਾਨੰਗਲ ਤੇ ਹੋਰ ਪੁਲਿਸ ਅਫਸਰਾਂ ਨੂੰ ਸਿੱਖਾਂ ’ਤੇ ਜ਼ਿਆਦਤੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।

ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਕਿਹਾ ਹੈ ਕਿ ਉਮਰਾਨੰਗਲ ਤੇ ਉਸ ਦੇ ਪਰਿਵਾਰ ਨੂੰ ਖ਼ਤਰੇ ਦੀ ਗੰਭੀਰਤਾ ਨੂੰ ਦੇਖਦਿਆਂ ਢੁੱਕਵੀਂ ਸੁਰੱਖਿਆ ਮੁਹੱਈਆ ਕਰਾਈ ਜਾਵੇ।

ਵਾਸ਼ਿੰਗਟਨ ਡੀਸੀ ‘ਚ ਨਿੱਘਾ ਸਵਾਗਤ, PM ਮੋਦੀ…

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਅਮਰੀਕਾ ਪਹੁੰਚੇ। ਇਸ ਦੌਰਾਨ ਏਅਰਪੋਰਟ ‘ਤੇ ਭਾਰਤੀ ਭਾਈਚਾਰੇ…

ਅਗਲੇ 3 ਦਿਨ ਲਗਾਤਾਰ ਬਾਰਸ਼…

ਉੱਤਰ-ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ…

ਕਰੋਨਾ ਕਾਰਨ ਅਨਾਥ ਹੋਏ ਬੱਚਿਆਂ…

ਕੋਰੋਨਾ ਮਹਾਮਾਰੀ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ…

ਜਲਦ ਖੁੱਲਣ ਜਾ ਰਹੀ ਹੈ…

ਨੇਪਾਲ ਸਰਕਾਰ ਨੇ ਭਾਰਤ ਦੀ ਸਰਹੱਦ ਨੂੰ…

Listen Live

Subscription Radio Punjab Today

Our Facebook

Social Counter

  • 21421 posts
  • 1 comments
  • 0 fans

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ ਕੀਤਾ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ‘ਚ ਕਤਲਾਂ ਦੇ…

ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ…

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)…

ਜੋਅ ਬਾਈਡੇਨ ਨੇ ਜਸਟਿਸ ਟਰੂਡੋ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

ਅਮਰੀਕਾ:  ਕੈਂਟਕੀ ਦੇ  ਨਰਸਿੰਗ ਹੋਮ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

Log In