Menu

ਐਟਲਾਂਟਾ ‘ਚ ਅਪਾਰਟਮੈਂਟ ਕੰਪਲੈਕਸ ਵਿੱਚ ਧਮਾਕੇ ਤੋਂ ਬਾਅਦ 4 ਜ਼ਖਮੀ, 2 ਲਾਪਤਾ

ਫਰਿਜ਼ਨੋ (ਕੈਲੀਫੋਰਨੀਆ), 14 ਸਤੰਬਰ ( ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸ਼ਹਿਰ ਐਟਲਾਂਟਾ ਦੇ ਬਾਹਰੋ ਬਾਹਰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਐਤਵਾਰ ਨੂੰ ਭਾਰੀ ਧਮਾਕਾ ਹੋਣ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਹੋਏ ਧਮਾਕੇ ਤੋਂ ਬਾਅਦ ਚਾਰ ਲੋਕ ਜ਼ਖਮੀ ਹੋ ਗਏ ਅਤੇ ਘੱਟੋ ਘੱਟ ਦੋ ਲੋਕ ਲਾਪਤਾ ਹੋ ਗਏ। ਐਤਵਾਰ ਦੁਪਹਿਰ 1:24 ਵਜੇ ਦੇ ਕਰੀਬ ਜਾਰਜੀਆ ਦੇ ਡਨਵੂਡੀ, ਪੁਲਿਸ ਵਿਭਾਗ ਨੂੰ ਐਟਲਾਂਟਾ ਦੇ ਡਾਊਨ ਟਾਊਨ ਤੋਂ ਲਗਭਗ 15 ਮੀਲ ਉੱਤਰ ਵਿੱਚ ਇੱਕ ਅਰਾਈਵ ਅਪਾਰਟਮੈਂਟਸ ਵਿਖੇ ਧਮਾਕੇ ਦੀ ਸੂਚਨਾ ਪ੍ਰਾਪਤ ਹੋਈ ਅਤੇ ਕਾਰਵਾਈ ਕਰਦਿਆਂ ਪਾਇਆ ਗਿਆ ਕਿ
ਧਮਾਕੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਦੇ ਘੱਟੋ ਘੱਟ 15 ਤੋਂ 20 ਯੂਨਿਟ ਨੁਕਸਾਨੇ ਗਏ । ਫਾਇਰ ਵਿਭਾਗ ਅਨੁਸਾਰ   ਚਾਰ ਜਖਮੀ ਲੋਕਾਂ ਨੂੰ  ਹਸਪਤਾਲ ਲਿਜਾਇਆ ਗਿਆ ਹੈ ਅਤੇ ਦੋ ਲੋਕ ਫਿਲਹਾਲ ਲਾਪਤਾ ਹਨ। ਬਚਾਓ ਦਲ ਦੇ ਕਰਮਚਾਰੀ ਇਮਾਰਤ ਦੇ ਖੋਜ ਕਾਰਜਾਂ  ਲਈ ਡਰੋਨ ਤੋਂ ਲੈ ਕੇ ਥਰਮਲ ਇਮੇਜਿੰਗ ਦੀ ਵਰਤੋਂ ਕਰ ਰਹੇ ਸਨ। ਅਧਿਕਾਰੀਆਂ ਅਨੁਸਾਰ ਧਮਾਕੇ ਤੋਂ ਐਟਲਾਂਟਾ ਗੈਸ ਨੂੰ ਇਮਾਰਤ ਵਿੱਚ ਬੁਲਾਇਆ ਗਿਆ ਸੀ, ਜਦਕਿ ਧਮਾਕੇ ਦੇ  ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39892 posts
  • 0 comments
  • 0 fans