Menu

ਅਮਰੀਕਾ : ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕ ਨੇ ਮਨਾਇਆ 112 ਵਾਂ ਜਨਮ ਦਿਨ

ਫਰਿਜ਼ਨੋ (ਕੈਲੀਫੋਰਨੀਆ), 14 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਦੂਜੇ ਵਿਸ਼ਵ ਯੁੱਧ ਵੇਲੇ ਦੇ ਇੱਕ ਸੈਨਿਕ ਨੇ ਐਤਵਾਰ ਨੂੰ ਆਪਣਾ 112 ਵਾਂ ਜਨਮ ਦਿਨ ਮਨਾਇਆ ਹੈ। ਲਾਰੈਂਸ ਬਰੁਕਸ ਨਾਮ ਦੇ ਇਸ ਸੈਨਿਕ ਨੇ ਐਤਵਾਰ ਨੂੰ ਨਿਊ ਓਰਲੀਨਜ਼ ਵਿੱਚ ਆਪਣੇ ਘਰ ‘ਚ ਜਨਮ ਦਿਨ ਦੀ ਖੁਸ਼ੀ ਸਾਂਝੀ ਕੀਤੀ। 12 ਸਤੰਬਰ, 1909 ਨੂੰ ਜਨਮੇ, ਬਰੁਕ ਨੇ 1940 ਤੋਂ 1945 ਤੱਕ ਮੁੱਖ ਤੌਰ ‘ਤੇ ਅਫਰੀਕੀ-ਅਮਰੀਕਨ 91 ਵੀਂ ਇੰਜੀਨੀਅਰ ਬਟਾਲੀਅਨ ਦੇ ਹਿੱਸੇ ਵਜੋਂ ਅਮਰੀਕੀ ਫੌਜ ਵਿੱਚ ਸੇਵਾ ਕੀਤੀ ਸੀ।  ਉਹ ਨਿਊਗਿਨੀ ਵਿੱਚ ਤਾਇਨਾਤ ਸੀ ਅਤੇ ਯੁੱਧ ਦੇ ਦੌਰਾਨ ਪ੍ਰਾਈਵੇਟ ਫਸਟ ਕਲਾਸ ਦੇ ਦਰਜੇ ‘ਤੇ ਪਹੁੰਚ ਗਿਆ ਸੀ।
ਲੁਈਸਿਆਨਾ ਦੇ ਗਵਰਨਰ ਜੌਹਨ ਬੇਲ ਐਡਵਰਡਸ ਨੇ ਵੀ ਐਤਵਾਰ ਨੂੰ ਇਸ ਸੈਨਿਕ ਨੂੰ ਟਵੀਟ ਕਰਦਿਆਂ ਉਸ ਦੁਆਰਾ ਕੀਤੀ ਸੇਵਾ ਲਈ ਧੰਨਵਾਦ ਕੀਤਾ। ਕੋਵਿਡ -19 ਮਹਾਂਮਾਰੀ ਦੇ ਵਿਚਕਾਰ ਪਿਛਲੇ ਸਾਲ ਬਰੁਕਸ ਦੇ ਜਨਮਦਿਨ ਲਈ ਵਿਸ਼ਵ ਯੁੱਧ ਵੇਲੇ ਦੇ ਜਹਾਜ਼ਾਂ ਦਾ ਇੱਕ ਫਲਾਈਓਵਰ ਵੀ ਆਯੋਜਿਤ ਕੀਤਾ ਗਿਆ ਸੀ।  ਵੈਟਰਨਜ਼ ਅਫੇਅਰਜ਼ ਦੇ ਅਨੁਸਾਰ,  ਬਰੁਕਸ ਨੇ ਮਿਸੀਸਿਪੀ ਦੇ ਕੈਂਪ ਸ਼ੈਲਬੀ ਵਿਖੇ ਸਿਖਲਾਈ ਲਈ, ਅਤੇ ਨਵੰਬਰ 1941 ਵਿੱਚ ਉਸਨੂੰ ਸਨਮਾਨਜਨਕ ਤੌਰ  ਛੁੱਟੀ ਦੇ ਦਿੱਤੀ ਗਈ ਹਾਲਾਂਕਿ, ਜਦੋਂ ਜਾਪਾਨੀਆਂ ਨੇ ਦਸੰਬਰ 1941 ਵਿੱਚ ਪਰਲ ਹਾਰਬਰ ਉੱਤੇ ਬੰਬਾਰੀ ਕੀਤੀ ਤਾਂ ਬਰੁਕਸ ਨੂੰ ਸੇਵਾ ਲਈ ਵਾਪਸ ਬੁਲਾਇਆ ਗਿਆ। ਹੁਣ ਉਸਦੇ 13 ਪੋਤੇ-ਪੋਤੀਆਂ ਅਤੇ 22 ਪੜਪੋਤੇ ਹਨ। ਐਤਵਾਰ ਨੂੰ ਉਸਦੇ ਜਨਮ ਦਿਨ ਦਾ ਸਮਾਗਮ ਦਾ ਆਯੋਜਨ ਨਿਊ ਓਰਲੀਨਜ਼ ਦੇ ਰਾਸ਼ਟਰੀ ਵਿਸ਼ਵ ਯੁੱਧ ਦੋ ਅਜਾਇਬ ਘਰ ਦੁਆਰਾ ਕੀਤਾ ਗਿਆ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans