Menu

ਸਾਬਕਾ ਡੀਜੀਪੀ ਸੈਣੀ ਨੂੰ ਵੱਡੀ ਸੌਦੇਬਾਜ਼ੀ ਤਹਿਤ ਦਿੱਤੀ ਰਾਹਤ, ਜੱਜ ਦੀ ਕਾਰਗੁਜ਼ਾਰੀ ਦੀ ਹੋਵੇ ਜਾਂਚ :ਸਿਮਰਨਜੀਤ ਸਿੰਘ ਮਾਨ

ਸਾਬਕਾ ਡੀਜੀਪੀ ਸੈਣੀ ਨੂੰ ਹੀਰੋ ਦੱਸਣਾ ਹੈਰਾਨੀਜਨਕ, ਇਸੇ ਕਰਕੇ ਬਚਾਇਆ ਜਾ ਰਿਹੈ ਸੈਣੀ

ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗ੍ਰਿਫ਼ਤਾਰੀ ਤੇ ਰੋਕ ਲਾਉਣ ਦੀ ਦਿੱਤੀ ਵੱਡੀ ਰਾਹਤ ਨੇ ਸਿੱਖ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਫ਼ੈਸਲੇ ਨੂੰ ਹੈਰਾਨੀਜਨਕ ਦੱਸਦੇ ਹੋਏ ਕੌਮ ਵਿਰੋਧੀ ਕਰਾਰ ਦਿੱਤਾ ਹੈ । ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਏ ਕਿ ਸਾਬਕਾ ਡੀਜੀਪੀ ਸੈਣੀ ਨੂੰ ਵੱਡੀ ਸੌਦੇਬਾਜ਼ੀ ਤਹਿਤ ਰਾਹਤ ਦਿੱਤੀ ਗਈ ਹੈ, ਉਹ ਮੰਗ ਕਰਦੇ ਹਨ ਕਿ ਫ਼ੈਸਲਾ ਸੁਣਾਉਣ ਵਾਲੇ ਜੱਜ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਵੇ, ਕਿਉਂਕਿ ਇਸ ਪਿੱਛੇ ਕੋਈ ਹੋਰ ਮਨਸ਼ਾ ਸਾਹਮਣੇ ਆਉਂਦੀ ਹੈ, ਜਿਸ ਕਰਕੇ ਕੌਮ ਵਿਰੋਧੀ ਫ਼ੈਸਲਾ ਸੁਣਾਇਆ ਗਿਆ ਹੈ, ਜਦੋਂਕਿ ਸੈਣੀ ਸੈਂਕੜੇ ਨੌਜਵਾਨਾਂ ਦਾ ਕਾਤਲ ਹੈ ਅਤੇ ਗੁਰੂ ਸਾਹਿਬ ਦੀ ਬੇਅਦਬੀ ਵੀ ਇਸ ਦੇ ਕਾਰਜਕਾਲ ਵਿਚ ਹੀ ਹੋਈ ਹੈ, ਜਿਸ ਲਈ ਉਹ ਸਮੇਂ ਦੇ ਮੁੱਖ ਮੰਤਰੀ ,ਗ੍ਰਹਿ ਮੰਤਰੀ, ਡੀਜੀਪੀ ਅਤੇ ਡੇਰਾ ਮੁਖੀ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਦੀਪਕ ਵਾਜਪਾਈ ਵੱਲੋਂ ਸਾਬਕਾ ਡੀਜੀਪੀ ਸੈਣੀ ਨੂੰ ਹਿੰਦੂਆਂ ਦਾ ਹੀਰੋ ਕਹਿਣਾ ਹੈਰਾਨੀਜਨਕ ਹੈ ਤੇ ਅਜਿਹੇ ਬਿਆਨ ਕਰਕੇ ਹੀ ਸੈਣੀ ਨੂੰ ਹਿੰਦੂਆਂ ਦਾ ਹੀਰੋ ਬਣਾ ਕੇ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਇੱਕ ਪਾਸੇ ਹਨ ਤਾਂ ਫਿਰ ਹੋਰਨਾਂ ਧਰਮਾਂ ਦੇ ਲੋਕ ਦੇਸ਼ ਵਿੱਚੋਂ ਕਿੱਥੇ ਜਾਣ। ਉਨ੍ਹਾਂ ਦੋਸ਼ ਲਾਏ ਕਿ ਸਾਬਤ ਹੋ ਚੁੱਕਿਆ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ ਖ਼ਰੀਦੇ ਜਾ ਸਕਦੇ ਹਨ ਜਿਸ ਕਰਕੇ ਸਿੱਖਾਂ ਲਈ ਇਨਸਾਫ਼ ਦੇ ਬੂਹੇ ਬੰਦ ਹੋ ਚੁੱਕੇ ਹਨ।ਇਸ ਮੌਕੇ ਉਨ੍ਹਾਂ ਬਠਿੰਡਾ ਵਿਖੇ ਸੈਣੀ ਦੇ ਬਤੌਰ ਐੱਸਐੱਸਪੀ ਕਾਰਜਕਾਲ ਦੌਰਾਨ ਹੋਈ ਸਿੱਖਾਂ ਤੇ ਫਾਇਰਿੰਗ ਮੌਕੇ ਸ਼ਹੀਦ ਹੋਏ ਬਹਾਦਰ ਸਿੰਘ ਵਾਸੀ ਜਿਉਂਦ ਦੀ ਪਤਨੀ ਨੂੰ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ 18 ਸਤੰਬਰ ਨੂੰ ਦਸ ਸਾਲ ਹੋ ਜਾਣੇ ਹਨ ਤੇ ਉਹ ਮੰਗ ਕਰਦੇ ਹਨ ਕਿ ਚੋਣਾਂ ਤੁਰੰਤ ਕਰਵਾਈਆਂ ਜਾਣ, ਇਸ ਆਵਾਜ਼ ਨੂੰ ਬੁਲੰਦ ਕਰਨ ਲਈ 18 ਸਤੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੱਡਾ ਇੱਕਠ ਰੱਖਿਆ ਜਾ ਰਿਹਾ ਹੈ, ਜਿਸ ਵਿੱਚ ਸਮੂਹ ਪੰਥਕ ਸੋਚ ਵਾਲੀਆਂ ਧਿਰਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ । ਉਨ੍ਹਾਂ ਫਸਲਾਂ ਦੀ ਖਰਾਬੀ ਕਿਸਾਨਾਂ ਦੀ ਹਾਲਤ ਤੇ ਗਹਿਰੀ ਚਿੰਤਾ ਪ੍ਰਗਟ ਕਰਦੇ ਹੋਏ ਦੇਸ਼ ਦੀ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਜਵਾਹਰਕੇ, ਪਰਮਿੰਦਰ ਸਿੰਘ ਬਾਲਿਆਂਵਾਲੀ, ਰੇਸ਼ਮ ਸਿੰਘ ਬਲਾਹੜ ਮਹਿਮਾ, ਉਜਾਗਰ ਸਿੰਘ ਮੰਡੀ ਕਲਾਂ, ਮਨਜੀਤ ਸਿੰਘ ਸੀਰਾ ਅਮਰਿੰਦਰ ਸਿੰਘ, ਸਿਮਰਨਜੋਤ ਸਿੰਘ ਖਾਲਸਾ, ਸੁਖਚੈਨ ਸਿੰਘ ਅਤਲਾ, ਭੁਪਿੰਦਰ ਸਿੰਘ , ਉਜਾਗਰ ਸਿੰਘ ਮੰਡੀ ਕਲਾਂ, ਯਾਦਵਿੰਦਰ ਸਿੰਘ ਭਾਗੀਵਾਂਦਰ ਆਦਿ ਹਾਜ਼ਰ ਸਨ ।

ਅਜੇ ਵੀ ਜਿਊਂਦਾ ਹੈ ਭਾਰਤੀ ਕੈਦੀ ਸਰਬਜੀਤ…

ਲਾਹੌਰ, 16 ਅਪ੍ਰੈਲ 2024 –  ਮੌਤ ਦੀ ਸਜ਼ਾ ਵਾਲੇ ਕੈਦੀ ਸਰਬਜੀਤ ਸਿੰਘ ਦੇ ਕਤਲ ਦੇ ਦੋਸ਼ੀ ਆਮਿਰ ਸਰਫਰਾਜ਼ ਤਾਂਬਾ…

21 ਸੇਵਾਮੁਕਤ ਜੱਜਾਂ ਨੇ CJI…

ਨਵੀਂ ਦਿੱਲੀ, 15 ਅਪ੍ਰੈਲ 2024 – ਸੁਪਰੀਮ…

ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ…

15 ਅਪ੍ਰੈਲ 2024 : ਤਾਮਿਲਨਾਡੂ ਦੇ ਨੀਲਗਿਰੀ…

ਅਰਵਿੰਦ ਕੇਜਰੀਵਾਲ ਨਾਲ ਤਿਹਾੜ ਜੇਲ੍ਹ…

ਨਵੀਂ ਦਿੱਲੀ, 15 ਅਪ੍ਰੈਲ : ਪੰਜਾਬ ਦੇ…

Listen Live

Subscription Radio Punjab Today

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ ਟੱਕਰ ‘ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

ਮੰਦਭਾਗੀ ਖਬਰ-ਅਮਰੀਕਾ ‘ਚ ਭਾਰਤੀ ਵਿਦਿਅਰਥੀ…

6 ਅਪ੍ਰੈਲ 2024- ਅਮਰੀਕੀ ਸੂਬੇ ਓਹਾਇਉ ’ਚ…

Our Facebook

Social Counter

  • 39743 posts
  • 0 comments
  • 0 fans