Menu

ਅਮਰੀਕਾ: ਹੈਲੀਕਾਪਟਰ ਹਾਦਸੇ ਤੋਂ ਬਾਅਦ ਨੇਵੀ ਨੇ 5 ਲਾਪਤਾ ਅਧਿਕਾਰੀਆਂ ਨੂੰ ਮ੍ਰਿਤਕ ਐਲਾਨਿਆ

ਫਰਿਜ਼ਨੋ (ਕੈਲੀਫੋਰਨੀਆ), 6 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸਾਨ ਡਿਏਗੋ ਵਿੱਚ  ਨੇਵੀ ਦੇ ਇੱਕ ਹੈਲੀਕਾਪਟਰ ਦੇ ਪਿਛਲੇ ਦਿਨੀਂ ਹਾਦਸਾ ਗ੍ਰਸਤ ਹੋ ਕੇ ਸਮੁੰਦਰ ਵਿੱਚ ਡਿੱਗਣ ਤੋਂ ਬਾਅਦ ਜਹਾਜ਼ ਵਿੱਚ ਸਵਾਰ ਨੇਵੀ ਦੇ  5 ਸੇਲਰ ਲਾਪਤਾ ਹੋ ਗਏ ਸਨ। ਜਿਹਨਾਂ ਦੀ ਭਾਲ ਵਿੱਚ ਤਲਾਸ਼ ਅਭਿਆਨ ਵੀ ਚਲਾਏ ਗਏ ਸਨ। ਪਰ ਹੁਣ ਅਮਰੀਕੀ ਜਲ ਸੈਨਾ ਦੁਆਰਾ ਇਹਨਾਂ ਲਾਪਤਾ ਹੋਏ ਪੰਜ ਅਧਿਕਾਰੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਇਹਨਾਂ ਮ੍ਰਿਤਕ ਸੇਲਰਾਂ ਦੇ ਨਾਮ ਫਿਲਹਾਲ ,ਉਹਨਾਂ ਦੇ ਪਰਿਵਾਰ, ਰਿਸ਼ਤੇਦਾਰਾਂ ਨੂੰ ਸੂਚਿਤ ਕਰਨ ਤੱਕ ਜਨਤਕ ਹੋਣ ਤੋਂ ਰੋਕੇ ਗਏ ਹਨ।
ਜਲ ਸੈਨਾ ਦੇ ਅਨੁਸਾਰ ਇਸ ਸਬੰਧੀ  ਕਾਰਵਾਈ ਹੁਣ ਖੋਜ ਅਤੇ ਬਚਾਅ ਤੋਂ ਰਿਕਵਰੀ ਦੇ ਯਤਨਾਂ ‘ਚ ਤਬਦੀਲ ਹੋ ਗਈ ਹੈ। ਅਮਰੀਕੀ ਨੇਵੀ ਦਾ ਐਮ ਐਚ -603 ਸੀ ਹਾਕ ਹੈਲੀਕਾਪਟਰ  ਮੰਗਲਵਾਰ ਦੁਪਹਿਰ  ਨੂੰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਲ ਸੈਨਾ ਦੇ ਅਨੁਸਾਰ ਸੇਲਰਾਂ ਲਈ ਖੋਜ ਅਤੇ ਬਚਾਅ ਕਾਰਜਾਂ ਵਿੱਚ 72 ਘੰਟਿਆਂ ਤੋਂ ਵੱਧ ਦਾ ਸਮਾਂ ਸ਼ਾਮਲ ਹੈ। ਜਿਸ ਵਿੱਚ  ਹੈਲੀਕਾਪਟਰਾਂ  ਅਤੇ ਕਈ ਸਮੁੰਦਰੀ ਕਿਸ਼ਤੀਆਂ ਦੇ ਯਤਨ ਸ਼ਾਮਲ ਹਨ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans