Menu

ਫਰਿਜ਼ਨੋ ਦੀ ਲਾਇਨਜ਼ ਕਲੱਬ ਨੇ ਜਿੱਤਿਆ ਸਾਕਰ ਟੂਰਨਾਮੈਂਟ

ਫਰਿਜ਼ਨੋ (ਕੈਲੀਫੋਰਨੀਆਂ), 6 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਲੇਬਰ-ਡੇਅ ਵੀਕਐਂਡ ਨੂੰ ਮੁੱਖ ਰੱਖਦਿਆਂ ਸਾਊਥ ਕੈਲੀਫੋਰਨੀਆਂ ਦੇ ਸ਼ਹਿਰ ਅਰਵਿੰਗ ਵਿੱਚ ਚੋਣਵੀਆਂ ਸਾਕਰ ਕਲੱਬਾਂ ਦਾ ਸ਼ਾਨਦਾਰ ਟੂਰਨਾਮੈਂਟ ਬੜੇ  ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਇਹ ਟੂਰਨਾਮੈਂਟ ਕਰੋਨਾਂ ਮਹਾਮਾਰੀ ਦੇ ਟੀਕਾਕਰਨ ਤੋਂ ਬਾਅਦ ਕਰਵਾਇਆ ਗਿਆ ਪਹਿਲਾ ਵੱਡਾ ਟੂਰਨਾਮੈਂਟ ਸੀ। ਇਸ ਟੂਰਨਾਮੈਂਟ ਵਿੱਚ 6 ਸਾਕਰ ਕਲੱਬਾਂ ਨੇ ਭਾਗ ਲਿਆ ਅਤੇ ਫਸਵੇ ਫ਼ਾਈਨਲ ਮੁਕਾਬਲੇ ਵਿੱਚ ਫਰਿਜ਼ਨੋ ਲਾਇਨਜ਼ ਕਲੱਬ ਨੇ ਸਿਟੀ ਆਫ ਤਮੈਕੁਲਾ ਦੀ ਟੀਮ ਨੂੰ 2-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ । ਪੰਜਾਬੀ ਭਾਈਚਾਰੇ ਲਈ ਇਹ ਜਿੱਤ ਇਸ ਕਰਕੇ ਵੀ ਖ਼ਾਸ ਰਹੀ ਕਿਉਕੇ ਲਾਇਨਜ਼ ਕਲੱਬ ਫਰਿਜ਼ਨੋ ਦਾ ਕੈਪਟਨ ਸਤਾਰਾਂ ਸਾਲਾ ਇੰਦਰਪਾਲ ਪੰਜਾਬੀ ਹੈ। ਅਤੇ ਇੰਦਰਪਾਲ ਦੀ ਕਪਤਾਲੀ ਹੇਠ ਲਾਇਨਜ਼ ਕਲੱਬ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦ੍ਰਸ਼ਨ ਕੀਤਾ। ਹਰਕੋਈ ਇੰਦਰਪਾਲ ਦੀ ਖੇਡ ਦੀ ਤਰੀਫ਼ ਕਰਦਾ ਨਜ਼ਰ ਆਇਆ ‘ਤੇ ਇਹ ਮੌਕਾ ਪੰਜਾਬੀ ਭਾਈਚਾਰੇ ਲਈ ਖ਼ਾਸ ਮਾਣ ਵਾਲਾ ਹੋ ਨਿਬੜਿਆ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਇੰਦਰਪਾਲ ਉੱਘੇ ਸੰਗੀਤਕਾਰ ਅਤੇ ਗੀਤਕਾਰ ਪੱਪੀ ਭਦੌੜ ਦਾ ਭਾਣਜਾ ਹੈ, ਅਤੇ ਇੰਦਰਪਾਲ ਨੇ ਆਪਣੇ ਮਾਪੇ ਜਿੰਦਰ ਅਤੇ ਰਾਣੀ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਇੰਦਰਪਾਲ ਦਾ ਵੱਡਾ ਭਰਾ ਵੀ ਸਾਕਰ ਦਾ ਚੋਟੀ ਦਾ ਖਿਡਾਰੀ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans