Menu

15 ਮਿਲੀਅਨ ਦੇ ਕਰੀਬ ਕੋਵਿਡ ਵੈਕਸੀਨ ਦੀਆਂ ਖੁਰਾਕਾਂ ਹੋਈਆਂ ਬਰਬਾਦ

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾ ਵੈਕਸੀਨ ਮੁਹਿੰਮ ਜਾਰੀ ਹੈ, ਜਿਸਦੇ ਚਲਦਿਆਂ ਜਿੱਥੇ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਲਗਾਈਆਂ ਗਈਆਂ ਹਨ ਉੱਥੇ ਹੀ ਲੱਖਾਂ ਵੈਕਸੀਨ ਦੀਆਂ ਖੁਰਾਕਾਂ ਵੱਖ ਵੱਖ ਕਾਰਨਾਂ ਕਰਕੇ ਬਰਬਾਦ ਵੀ ਹੋਈਆਂ ਹਨ। ਇਸ ਸਬੰਧੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ
1 ਮਾਰਚ ਤੋਂ ਕੋਵਿਡ -19 ਟੀਕਿਆਂ ਦੀਆਂ ਘੱਟੋ ਘੱਟ 15.1 ਮਿਲੀਅਨ ਖੁਰਾਕਾਂ ਖਰਾਬ ਹੋਈਆਂ ਹਨ। ਜਨਤਕ ਰਿਕਾਰਡਾਂ ਦੀ ਬੇਨਤੀ ਦੇ ਜਵਾਬ ਵਿੱਚ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ)  ਦੁਆਰਾ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਕੁੱਝ ਰਾਸ਼ਟਰੀ ਫਾਰਮੇਸੀ ਚੇਨਾਂ ਵਿੱਚੋਂ ਹਰੇਕ ਨੇ 1 ਮਿਲੀਅਨ ਤੋਂ ਵੱਧ ਖਰਾਬ ਖੁਰਾਕਾਂ ਦੀ ਰਿਪੋਰਟ ਕੀਤੀ ਹੈ।  ਇਹਨਾਂ ਵਿੱਚੋਂ ਵਾਲਗ੍ਰੀਨਜ਼ ਨੇ ਕਿਸੇ ਵੀ ਫਾਰਮੇਸੀ, ਰਾਜ ਜਾਂ ਹੋਰ ਟੀਕਾ ਸੰਸਥਾ ਦੇ ਮੁਕਾਬਲੇ ਦੇ ਸਭ ਤੋਂ ਵੱਧ  ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ, ਜਿਹਨਾਂ ਦੀ ਗਿਣਤੀ ਲਗਭਗ 2.6 ਮਿਲੀਅਨ ਦੱਸੀ ਗਈ ਹੈ। ਜਦਕਿ  ਸੀ ਵੀ ਐਸ ਨੇ 2.3 ਮਿਲੀਅਨ ,ਵਾਲਮਾਰਟ ਨੇ 1.6 ਮਿਲੀਅਨ ਅਤੇ ਰਾਈਟ ਏਡ ਨੇ 1.1 ਮਿਲੀਅਨ ਖਰਾਬ ਹੋਈਆਂ ਖੁਰਾਕਾਂ ਦੀ ਰਿਪੋਰਟ ਕੀਤੀ ਹੈ। ਇਹ ਅੰਕੜੇ ਫਾਰਮੇਸੀਆਂ, ਰਾਜਾਂ ਆਦਿ ਦੁਆਰਾ ਸਵੈ-ਰਿਪੋਰਟ ਕੀਤੇ ਅੰਕੜਿਆਂ ‘ਤੇ ਅਧਾਰਤ ਹਨ। ਇਹਨਾਂ ਅੰਕੜਿਆਂ ਵਿੱਚ ਵੀ ਘੱਟੋ -ਘੱਟ ਸੱਤ ਸਟੇਟਾਂ ਅਤੇ ਕਈ  ਵੱਡੀਆਂ ਏਜੰਸੀਆਂ ਦੇ ਅੰਕੜੇ ਸ਼ਾਮਲ ਨਹੀਂ ਹਨ। ਇਸਦੇ ਇਲਾਵਾ ਖੁਰਾਕਾਂ ਦੀ ਬਰਬਾਦੀ ਦੇ ਕਾਰਨ ਵੱਖੋ -ਵੱਖਰੇ ਹੁੰਦੇ ਹਨ। ਜਿਹਨਾਂ ਵਿੱਚ ਟੁੱਟੀਆਂ ਹੋਈਆਂ ਸ਼ੀਸ਼ੇ, ਟੀਕੇ ਨੂੰ ਵਰਤਣ ਵਿੱਚ ਗਲਤੀਆਂ, ਫ੍ਰੀਜ਼ਰ ਵਿੱਚ ਖਰਾਬੀ ਆਦਿ ਸ਼ਾਮਲ  ਹਨ। ਵਿਸ਼ਵ ਵਿੱਚ ਕਈ ਦੇਸ਼ ਅਜਿਹੇ ਵੀ ਹਰ ਜੋ ਕਿ ਕੋਰੋਨਾ ਵੈਕਸੀਨ ਨੂੰ ਪ੍ਰਾਪਤ ਕਰਨ ਲਈ ਸ਼ੰਘਰਸ਼ ਕਰ ਰਹੇ ਹਨ ,ਜਦਕਿ ਅਮਰੀਕਾ ਵਿੱਚ ਲੱਖਾਂ ਖੁਰਾਕਾਂ ਵਿਅਰਥ ਹੋ ਰਹੀਆਂ ਹਨ

ਦਿੱਲੀ ਆਬਕਾਰੀ ਨੀਤੀ ਮਾਮਲੇ ’ਚ ਨਵੀਂ ਚਾਰਜਸ਼ੀਟ…

ਨਵੀਂ ਦਿੱਲੀ, 11 ਮਈ : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁਕਰਵਾਰ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀਆਂ…

10 ਮਈ 2024- : ਮਹਿਲਾ ਪਹਿਲਵਾਨਾਂ ਨਾਲ…

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ,…

ਨਵੀਂ ਦਿੱਲੀ, 10 ਮਈ 2024 – ਸੁਪਰੀਮ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40264 posts
  • 0 comments
  • 0 fans