Menu

ਜੋਅ ਬਾਈਡੇਨ ਨੇ ਅਫਗਾਨਿਸਤਾਨ ਵਿੱਚ ਮਾਰੇ ਗਏ ਅਮਰੀਕੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ

ਫਰਿਜ਼ਨੋ (ਕੈਲੀਫੋਰਨੀਆ), 30 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਐਤਵਾਰ ਨੂੰ ਕਾਬੁਲ ਹਵਾਈ ਅੱਡੇ ਹਮਲੇ ਵਿੱਚ ਮਾਰੇ ਗਏ 13 ਅਮਰੀਕੀ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਡੋਵਰ ਏਅਰ ਫੋਰਸ ਬੇਸ ਵਿਖੇ ਪਹੁੰਚਣ ‘ਤੇ ਸਨਮਾਨ ਸਹਿਤ ਸ਼ਰਧਾਂਜਲੀ ਦਿੱਤੀ। ਇਸ ਮੌਕੇ ਆਪਣੀ ਪਤਨੀ ਜਿਲ ਬਾਈਡੇਨ ਅਤੇ ਹੋਰ ਅਧਿਕਾਰੀਆਂ ਸਮੇਤ ਜੋਅ ਬਾਈਡੇਨ ਨੇ ਮ੍ਰਿਤਕ ਸੈਨਿਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਵੀ ਕੀਤੀ। ਜਿਕਰਯੋਗ ਹੈ ਕਿ ਇਸ ਹਮਲੇ ਦੇ ਮ੍ਰਿਤਕਾਂ ਦੀ ਉਮਰ 20 ਤੋਂ 31 ਸਾਲ ਤੱਕ ਸੀ ਅਤੇ ਇਹ ਕੈਲੀਫੋਰਨੀਆ, ਮੈਸੇਚਿਉਸੇਟਸ ਅਤੇ ਕੁੱਝ ਹੋਰ ਰਾਜਾਂ ਤੋਂ ਆਏ ਸਨ। ਇਨ੍ਹਾਂ ਵਿੱਚ ਵਯੋਮਿੰਗ ਦਾ ਇੱਕ 20 ਸਾਲਾਂ ਮਰੀਨ ਵੀ ਸ਼ਾਮਲ ਹੈ ਜੋ ਕਿ ਤਿੰਨ ਹਫਤਿਆਂ ਵਿੱਚ ਆਪਣੇ ਪਹਿਲੇ ਬੱਚੇ ਦਾ ਪਿਤਾ ਬਨਣ ਦੀ ਉਮੀਦ ਕਰ ਰਿਹਾ ਸੀ। ਇਸਦੇ ਇਲਾਵਾ ਇੱਕ 22 ਸਾਲਾਂ ਨੇਵੀ ਕਾਰਪਸਮੈਨ ਵੀ ਸ਼ਾਮਲ ਸੀ। ਜੋਅ ਬਾਈਡੇਨ ਨੇ ਇਹਨਾਂ 13 ਸਰਵਿਸ ਮੈਂਬਰਾਂ ਨੂੰ ਹੀਰੋ ਦੱਸਿਆ ਅਤੇ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ। ਇਸ ਏਅਰ ਬੇਸ ‘ਤੇ  ਜੋਅ ਬਾਈਡੇਨ  ਰਾਸ਼ਟਰਪਤੀ ਵਜੋਂ ਸੈਨਿਕਾਂ ਦੇ ਮ੍ਰਿਤਕ ਸ਼ਰੀਰ ਦੀ ਸਨਮਾਨ ਸਹਿਤ ਵਾਪਸੀ ਰਸਮਾਂ ਲਈ ਸ਼ਾਮਲ ਹੋਏ ਜਦਕਿ ਉਹ ਇਸ ਤੋਂ ਪਹਿਲਾਂ ਹੋਰ ਰਾਸ਼ਟਰਪਤੀਆਂ ਨਾਲ ਅਜਿਹੇ ਸਨਮਾਨਜਨਕ ਸ਼ਰਧਾਂਜਲੀ ਮੌਕਿਆਂ ਵਿੱਚ ਸ਼ਾਮਲ ਹੋਏ ਹਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans