ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਪ ਸਿੰਘ ਵਾਲਾ ਵਿੱਚ ਆਉਣ ਤੇ ਕਾਂਗਰਸ ਪਾਰਟੀ ਦੇ ਫਰੀਦਕੋਟ ਤੋਂ ਮੋਜੂਦਾ ਐੱਮ,ਐਲ,ਏ, ਕੁਸ਼ਲਦੀਪ ਸਿੰਘ ਢਿੱਲੋਂ ਤੋਂ ਤਿੱਖੇ ਸਵਾਲ ਕੀਤੇ ਗਏ। ਸਵਾਲ ਪੁੱਛਣ ਤੋਂ ਪਹਿਲਾਂ ਪਿੰਡ ਵਿੱਚ ਵੋਟਾਂ ਦਾ ਮਾਹੌਲ ਬਣਾਉਣ ਖ਼ਿਲਾਫ਼ ਰੈਲੀ ਕੀਤੀ ਗਈ। ਸਵਾਲ ਪੁੱਛਣ ਵਾਸਤੇ ਪਿੰਡ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਅਗਵਾਈ ਵਿਚ ਇਕੱਠੇ ਹੋਏ।
ਵਿਧਾਇਕ ਤੋਂ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦਮਦਮਾ ਸਾਹਿਬ ਵਿਖੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਵਿੱਤਰ ਗੁਟਕਾ ਸਾਹਿਬ ਫੜ ਕੇ ਇਹ ਗੱਲ ਆਖੀ ਗਈ ਸੀ ਕਿ ਕਿਸਾਨਾਂ ਦਾ ਸਮੁੱਚਾ ਕਰਜ਼ਾ ਚਾਹੇ ਬੈਂਕਾਂ ਦਾ , ਸੁਸਾਇਟੀਆਂ ਦਾ ਜਾਂ ਆੜਤੀਆਂ ਦਾ ਹੋਵੇ ਸਾਰਾ ਕੈਪਟਨ ਸਰਕਾਰ ਅਦਾ ਕਰੇਗੀ। ਘਰ – ਘਰ ਨੌਕਰੀ ਦੇਣ, ਚਾਰ ਹਫ਼ਤੇ ਵਿੱਚ ਨਸ਼ੇ ਖ਼ਤਮ ਕਰਨ ਦੇ ਵਾਅਦੇ ਕੀਤੇ ਸੀ ਜੋ ਕੇ ਕੋਰੇ ਝੂਠ ਸਾਬਿਤ ਹੋਏ।ਨਿੱਜੀ ਟਰਾਂਸਪੋਰਟਰਾਂ ਨੂੰ ਨੱਥ ਅਤੇ ਫਰੀਦਕੋਟ ਦੀ ਬੰਦ ਪਈ ਸ਼ੂਗਰ ਮਿੱਲ ਮੁੜ ਚਾਲੂ ਕਰਨ ਦੇ ਵਾਅਦੇ ਜੋ ਲਾਰੇ ਨਿਕਲੇ ਬਾਰੇ ਵੀ ਸਵਾਲ ਕੀਤੇ ਗਏ। ਪਰ ਵਿਧਾਇਕ ਢਿਲੋਂ ਵੱਲੋਂ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਗਿਆ
ਕਿਸਾਨ ਆਗੂ ਨੇ ਪੁੱਛਿਆ ਕੇ ਸਿਹਤ,ਸਿੱਖਿਆ,ਬਿਜਲੀ,ਪਾਣੀ, ਰੁਜਗਾਰ ਨਿੱਜੀਕਰਨ ਦੀ ਨੀਤੀ ਕਰਕੇ ਲੋਕਾਂ ਦੀ ਪਹੁੰਚ ਤੋ ਦੂਰ ਹੋ ਰਿਹਾ। ਕੀ ਕਾਂਗਰਸ ਪਾਰਟੀ ਨਿੱਜੀਕਰਨ ਦੀ ਨੀਤੀ ਬੰਦ ਕਰਕੇ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਨੂੰ ਦੇਸ਼ ਚੋ ਬਾਹਰ ਕੱਢਣ ਦੀ ਹਮਾਇਤੀ ਹੈ,ਤਾਂ ਵਿਧਾਇਕ ਨੇ ਕਿਹਾ ਹਾਂ ਮੈ ਨਿੱਜੀਕਰਨ ਦੀ ਨੀਤੀ ਬੰਦ ਕਰਨ ਦੇ ਪੱਖ ਵਿੱਚ ਹਾਂ ਤੇ ਇਸ ਤੇ ਜਦੋਂ ਸਵਾਲ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕੇ ਨਿੱਜੀਕਰਨ ਦੀਆਂ ਨੀਤੀਆਂ ਕਾਂਗਰਸ ਪਾਰਟੀ ਨੇ ਹੀ ਸ਼ੁਰੂ ਕੀਤੀਆਂ ਨੇ ਤਾਂ ਇਸਤੇ ਵਿਧਾਇਕ ਢਿਲੋਂ ਕੋਲ ਕੋਈ ਜਵਾਬ ਨਹੀ ਸੀ।
ਕਿਸਾਨ ਆਗੂਆਂ ਪੁਛਿਆਂ ਗਿਆ ਕਿ ਜੇਕਰ ਸਿਆਸੀ ਪਾਰਟੀਆਂ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਚੋਣਾਂ ਦਾ ਮਾਹੌਲ ਨਹੀ ਬਨਾਉਣਾਂ ਚਾਹੀਦਾ ਇਸ ਨਾਲ ਦਿੱਲੀ ਮੋਰਚਾ ਕਮਜੋਰ ਹੋਵੇਗਾ ਤੇ ਸਿਆਸੀ ਪਾਰਟੀਆਂ ਨੂੰ ਚੋਣ ਕਮਿਸ਼ਨ ਨੂੰ ਲਿਖਣਾ ਚਾਹੀਦਾ ਹੈ ਕਿ ਜਿੰਨਾ ਸਮਾਂ ਦਿੱਲੀ ਮੋਰਚਾ ਹੈ,ਪੰਜਾਬ ਵਿੱਚ ਓੁਨਾਂ ਸਮਾਂ ਚੋਣਾਂ ਨਾਂ ਕਰਵਾਈਆਂ ਜਾਣ ਤਾਂ ਵਿਧਾਇਕ ਨੇ ਕਿਹਾ ਕਿ ਉਹ ਜਲਦ ਹੀ ਇਸ ਬਾਰੇ ਪਾਰਟੀ ਨਾਲ ਗੱਲਬਾਤ ਕਰਨਗੇ।
ਕਿਸਾਨ ਆਗੂਆਂ ਕਿਹਾ ਕੇ ਜਦ ਤੱਕ ਦਿੱਲੀ ਮੋਰਚਾ ਤਦ ਤਕ ਚੋਣਾ ਨਹੀ ਦਾ ਨਾਹਰਾ ਪੁੂਰੇ ਪੰਜਾਬ ਵਿੱਚ ਲਗਾਇਆ ਜਾਵੇਗਾ ਤੇ ਇਸੇ ਨਾਹਰੇ ਦਾ ਅਮਲੀ ਰੂਪ ਹੀ ਦਿੱਲੀ ਮੋਰਚਾ ਬਚਾ ਸਕਦਾ ਹੈ।ਚੋਣਾਂ ਲੋਕਾਂ ਨੂੰ ਧੜਿਆਂ ਚ ਵੰਡ ਸਕਦੀਆਂ ਨੇ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੋਤ ਸਿੰਘ ਡੋਡ, ਗੁਰਜੀਤ ਸਿੰਘ, ਜਗਦੀਪ ਸਿੰਘ, ਬਲਾਕ ਪ੍ਰਧਾਨ ਰਜਿੰਦਰ ਸਿੰਘ ਕਿੰਗਰਾ, ਗੁਰਲਾਲ ਬੀਹਲੇਵਾਲਾ, ਗੁਰਮੀਤ ਸੰਗਰਾਹੂਰ, ਨਿਸ਼ਾਨ ਭੁੱਲਰ, ਸਤਨਾਮ ਨੰਬਰਦਾਰ, ਅਮਨਦੀਪ ਬੱਲ,ਬਲਵਿੰਦਰ ਰੂਪੇਵਾਲੀਆਂ ,ਦੁਨੀ ਗਿੱਲ, ਕਰਨਵੀਰ ਰੂਪੇਵਾਲੀਆਂ,ਤੋਂ ਇਲਾਵਾ ਹੋਰ ਵੀ ਨਗਰ ਨਿਵਾਸੀ ਸ਼ਾਮਲ ਸਨ।