ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਖਿੱਚੋਤਾਣ ਦੌਰਾਨ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਹੈ। ਆਮ ਆਦਮੀ ਪਾਰਟੀ ਨੇ ਸੂਬੇ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲ ਕੇ ਕਿਹਾ ਹੈ ਕਿ ਪੰਜਾਬ ਸਰਕਾਰ ਕੋਲ ਬਹੁਤ ਨਹੀਂ ਹੈ। ਆਪ ਦੇ ਵਫਦ ਵਿੱਚ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਗੂ ਹਰਪਾਲ ਚੀਮਾ, ਵਿਧਾਇਕ ਅਮਰਜੀਤ ਸੰਦੋਆ, ਜੈਪਾਲ ਸਿੰਘ ਰੋਡੀ, ਜਗਤਾਰ ਸਿੰਘ ਸੰਘੇੜਾ ਸ਼ਾਮਲ ਸਨ। ਇਸਦੇ ਨਾਲ ਅਕਾਲੀ ਦਲ ਨੇ ਵੀ 3 ਸਤੰਬਰ ਨੂੰ ਇੱਕ ਦਿਨ ਦੇ ਪੰਜਾਬ ਵਿਧਾਨ ਸਭਾ ਸੇਸਨ ਵਿੱਚ ਬੇਭਰੋਸਗੀ ਮਤੇ ਵਿਰੁੱਧ ਚੇਤਾਵਨੀ ਦਿੱਤੀ ਹੈ।
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਘੱਟ ਗਿਣਤੀ ਵਿੱਚ ਹੈ। ਜੇ ਸੀਐਮ ਸੱਤ ਦਿਨਾਂ ਵਿੱਚ ਬਹੁਮਤ ਸਾਬਿਤ ਨਹੀਂ ਕਰਦੇ ਤਾਂ ਸਰਕਾਰ ਭੰਗ ਕੀਤੀ ਜਾਵੇ।
ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇੱਕ ਇਕੱਠ ਦੌਰਾਨ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਬੇਭਰੋਸਗੀ ਮਤੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸੱਤਾ ਵਿੱਚ ਬੈਠਣ ਦਾ ਅਧਿਕਾਰ ਨਹੀ਼ ਹੈ ਕਿਉ਼ਕਿ ਉਨ੍ਹਾਂ ਦੇ ਵਿਧਾਇਕ ਉਨ੍ਹਾਂ ਤੋਂ ਬਾਗੀ ਹਨ ਅਤੇ ਉਹ ਵਿਸ਼ਵਾਸ ਖੋਹ ਚੁਕੇ ਹਨ।