ਫਾਜ਼ਿਲਕਾ,27ਅਗਸਤ (ਰਿਤੀਸ਼ ) – ਭਾਜਪਾ ਦੇ ਸੀਨੀਅਰ ਅਤੇ ਸਾਬਕਾ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਆਪਣੇ ਹਲਕੇ ਫਾਜਿਲਕਾ ਦੇ ਵਿਕਾਸ ਲਈ ਅੰਤਰਰਾਸ਼ਟਰੀ ਪ੍ਰੋਜੇਕਟਾਂ ‘ਤੇ ਕੰਮ ਸ਼ੁਰੂ ਕਰ ਦਿਤਾ ਹੈ। ਸੁਰਜੀਤ ਕੁਮਾਰ ਜਿਆਣੀ ਭਾਰਤ ਸਰਕਾਰ ਦੇ ਰੇਲ ਮੰਤਰੀ ਸ਼੍ਰੀ ਅਸ਼ਵਨੀ ਵੈਸ਼ਨਵ ਨੂੰ ਮਿਲੇ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਮੰਗਾਂ ਬਾਰੇ ਦੱਸਿਆ । ਜਿਆਣੀ ਨੇ ਕਿਹਾ ਕਿ ਪਾਕਿਸਤਾਨ ਦੇ ਨਾਲ ਵਪਾਰ ਲਈ ਦਿਲੀ- ਪੇਸ਼ਾਵਰ ਲਈ ਸਭ ਤੋਂ ਵਧੀਆ ਰੂਟ ਫਾਜਿਲਕਾ ਤੋਂ ਹੋਕੇ ਨਿਕਲਦਾ ਹੈ ਪਰ ਰੇਲ ਲਾਈਨ 5-6 ਕਿਲੋਮੀਟਰ ਦੇ ਕੁਝ ਹਿੱਸੇ ਅਤੇ ਵਾਸ਼ਿੰਗ ਲਾਇਨ ਵਿੱਚ ਵਪਾਰਕ ਰੂਟ ਦੀ ਉਮੀਦ ਰੱਖਦਾ ਹੈ। ਉਹਨਾਂ ਕਿਹਾ ਕਿ ਅਮ੍ਰਿਤਸਰ ਅਟਾਰੀ ਟਰੈਕ ਜਰੂਰ ਚਲ ਰਿਹਾ ਹੈ ਪਰ ਫਾਜ਼ਿਲਕਾ ਤੋਂ ਪੇਸ਼ਾਵਰ ਖਾਲੀ ਰੂਟ ਹੈ ਅਤੇ ਇਸ ਰੂਟ ਤੇ ਰੇਲ ਗੱਡੀਆਂ ਦ ਆਣਾ ਜਾਣਾ ਘੱਟ ਹੈ। ਇਸ ਰੇਲ ਟਰੈਕ ਨੂੰ ਖੋਲਣ ਨਾਲ ਵਪਾਰ ਵਿਚ ਵੀ ਵਾਧਾ ਹੋਵੇਗਾ | ਇਸ ਟ੍ਰੈਕ ਲਈ ਸਿਰਫ 7 ਤੋਂ 8 ਕਿਲੋਮੀਟਰ ਰੇਲ ਲਾਈਨ ਵਿਛਾਣੀ ਪਵੇਗੀ ਇਸ ਲਈ ਰੇਲ ਵਿਭਾਗ ਕੋਲ ਜਮੀਨ ਵੀ ਹੈ ਅਤੇ ਰੇਲਵੇ ਸਟੇਸ਼ਨ ਵੀ ਬਣੇ ਹੋਏ ਹਨ| ਇਸ ਦੇ ਨਾਲ ਨਾਲ ਉਹਨਾਂ ਕਿਹਾ ਕਿ ਫਾਜ਼ਿਲਕਾ ਵਿਚ ਵਾਸ਼ਿੰਗ ਲਾਈਨ ਅਤੇ ਫਾਜ਼ਿਲਕਾ ਅਬੋਹਰ ਟ੍ਰੈਕ ਤੇ ਗੱਡੀਆਂ ਵਿਚ ਵਾਧਾ ਕੀਤਾ ਜਾਵੇ ਅਤੇ ਫਾਜ਼ਿਲਕਾ ਰੇਲਵੇ ਸਟੇਸ਼ਨ 8 ਘੰਟੇ ਦੀ ਬਜਾਏ 24 ਘੰਟੇ ਖੁੱਲਾ ਰੱਖਣ ਦੀ ਵੀ ਮੰਗ ਕੀਤੀ । ਉਹਨਾਂ ਕਿਹਾ ਕਿ ਫਾਜ਼ਿਲਕਾ ਸਟੇਸ਼ਨ ਦੀ ਸੁੰਦਰਤਾ ਨੂੰ ਵਧਾਇਆ ਜਾਵੇ ਤਾਂ ਕਿ ਬਾਹਰੋਂ ਆਉਣ ਵਾਲੇ ਯਾਤਰੀ ਇਸ ਦੀ ਸੁੰਦਰਤਾ ਨੂੰ ਦੇਖ ਤੇ ਖੁਸ਼ ਹੋ ਜਾਣ ।