Menu

ਐਟਲਾਂਟਾ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਦੇ ਚਲਦਿਆਂ ਜੇਲ੍ਹ ਬੰਦ ਹੋਣ ਕਿਨਾਰੇ

ਫਰਿਜ਼ਨੋ (ਕੈਲੀਫੋਰਨੀਆ),24 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਭ੍ਰਿਸ਼ਟਾਚਾਰ ਨਾਮ ਦੀ ਬਿਮਾਰੀ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਆਪਣੇ ਪੈਰ ਪਸਾਰ ਰਹੀ ਹੈ। ਅਮਰੀਕਾ ਵੀ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ ਹੈ। ਅਮਰੀਕਾ ਦੇ ਐਟਲਾਂਟਾ ਸਥਿਤ ਇੱਕ ਜੇਲ੍ਹ ਇਸਦੀ ਉਦਾਹਰਣ ਹੈ।
ਇੱਕ ਰਿਪੋਰਟ ਦੇ ਅਨੁਸਾਰ, ਭ੍ਰਿਸ਼ਟਾਚਾਰ ਅਤੇ ਢਿੱਲੀ ਸੁਰੱਖਿਆ ਦੀ ਜਾਂਚ ਦੇ ਮੱਦੇਨਜ਼ਰ ਇੱਕ ਕੇੰਦਰੀ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਨੂੰ ਬਿਲਕੁੱਲ ਘਟਾ ਦਿੱਤਾ ਗਿਆ ਹੈ ਅਤੇ ਇਹ ਹੁਣ ਬੰਦ ਹੋਣ ਕਿਨਾਰੇ ਹੈ। ਅਟਲਾਂਟਾ ਵਿੱਚ ਇਸ ਯੂ ਐਸ ਜੇਲ੍ਹ ਵਿੱਚ ਮਾਰਚ ‘ਚ 1,800 ਤੋਂ ਵੱਧ ਕੈਦੀ ਰੱਖੇ ਗਏ ਸਨ, ਪਰ ਸ਼ੁੱਕਰਵਾਰ ਤੱਕ ਇਹ ਗਿਣਤੀ ਸਿਰਫ 134 ਰਹਿ ਗਈ। ਜੇਲ੍ਹ ਸਟਾਫ ਨੂੰ ਭੇਜੇ ਗਏ ਇੱਕ ਮੀਮੋ ਦੇ ਅਨੁਸਾਰ, ਕੈਦੀਆਂ ਦੁਆਰਾ ਜੇਲ੍ਹ ਵਿੱਚ ਵਰਤੇ ਜਾ ਰਹੇ ਨਸ਼ੀਲੇ ਪਦਾਰਥਾਂ ਅਤੇ ਮੋਬਾਈਲ ਫੋਨਾਂ ਦੀ ਵਜ੍ਹਾ ਕਰਕੇ ਫੈਡਰਲ ਬਿਊਰੋ ਆਫ ਪਰੀਜਨ ਨੇ ਜੂਨ ਵਿੱਚ  ਇਸ ਜੇਲ੍ਹ ਵਿੱਚ ਤਾਲਾਬੰਦੀ ਸ਼ੁਰੂ ਕੀਤੀ ਸੀ। ਇਸ ਸਬੰਧੀ ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੇਲ੍ਹ ਵਿੱਚ ਫੋਨ ਫੇਸਬੁੱਕ ਲਾਈਵ ਸੈਸ਼ਨਾਂ ਤੋਂ ਲੈ ਕੇ ਬਾਹਰੀ ਦੁਨੀਆ ਵਿੱਚ ਨਸ਼ਿਆਂ ਦੀ ਤਸਕਰੀ ਤੱਕ ਹਰ ਚੀਜ਼ ਲਈ ਵਰਤੇ ਗਏ ਸਨ। ਇਸਦੇ ਇਲਾਵਾ ਕੈਦੀਆਂ ਦੁਆਰਾ ਜੇਲ੍ਹ ਤੋਂ ਆਉਣ ਅਤੇ ਜਾਣ ਲਈ ਵਾੜ ਵਿੱਚ ਇੱਕ ਤੋੜੇ ਗਏ ਰਾਸਤੇ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਇੱਥੋਂ ਤੱਕ ਕਿ ਕੈਦੀਆਂ ਦੁਆਰਾ ਸਥਾਨਕ ਰੈਸਟੋਰੈਂਟਾਂ ਵਿੱਚ ਵੀ ਪਹੁੰਚ ਕੀਤੀ ਜਾਂਦੀ ਸੀ।
ਰਿਪੋਰਟਾਂ ਅਨੁਸਾਰ ਜੇਲ੍ਹ ਸਟਾਫ ਕਥਿਤ ਤੌਰ ‘ਤੇ ਇਨ੍ਹਾਂ ਕਾਰਜਾਂ ਵਿੱਚ ਸ਼ਾਮਲ ਸੀ ਅਤੇ ਜੇਲ੍ਹ ਸਟਾਫ ਦੇ ਇੱਕ ਲੈਫਟੀਨੈਂਟ ਅਨੁਸਾਰ ਜੇਲ੍ਹ ਦੇ 20 ਤੋਂ 30 ਪ੍ਰਤੀਸ਼ਤ ਅਧਿਕਾਰੀ ਭ੍ਰਿਸ਼ਟ ਸਨ ਜੋ ਕਿ  ਅਸਵੀਕਾਰ ਯੋਗ ਹੈ।

ਜਾਦੂ-ਟੋਣੇ ਦੇ ਸ਼ੱਕ ਚ ਬਜ਼ੁਰਗ ਜੋੜੇ ਨੂੰ…

27 ਮਾਰਚ 2023-ਪੱਛਮੀ ਬੰਗਾਲ ਚ ਜਾਦੂ-ਟੋਣੇ ਦੇ ਸ਼ੱਕ ਚ ਇਕ ਬਜ਼ੁਰਗ ਜੋੜੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ…

ਕੇਂਦਰ ਸਰਕਾਰ ਨੇ ਵਧਾਈ ਮਨਰੇਗਾ…

27 ਮਾਰਚ 2023-ਕੇਂਦਰ ਸਰਕਾਰ ਨੇ ਵਿੱਤੀ ਸਾਲ…

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ…

ਦੇਸ਼ ‘ਚ ਫਿਰ ਵੱਧ ਰਿਹਾ…

26, ਮਾਰਚ- ਕੇਂਦਰੀ ਸਿਹਤ ਮੰਤਰਾਲੇ ਦੇ ਐਤਵਾਰ…

Listen Live

Subscription Radio Punjab Today

Our Facebook

Social Counter

  • 29800 posts
  • 0 comments
  • 0 fans

ਕੈਲੀਫ਼ੋਰਨੀਆ ਦੇ ਇੱਕ ਗੁਰਦੁਆਰਾ ਸਾਹਿਬ ਦੇ ਨੇੜੇ…

27 ਮਾਰਚ 2023-ਕੈਲੀਫ਼ੋਰਨੀਆ ਦੇ ਇਕ ਗੁਰਦੁਆਰਾ ਸਾਹਿਬ ਦੇ ਨੇੜੇ ਫਾਇਰਿੰਗ ਦੀ ਖਬਰ ਹੈ। ਦੋ ਵਿਅਕਤੀਆਂ ਨੂੰ ਗੋਲੀ ਲੱਗੀ ਹੈ।…

ਅਮਰੀਕਾ ‘ਚ ਤੂਫਾਨ ਨੇ ਮਚਾਈ…

26, ਮਾਰਚ- ਅਮਰੀਕਾ ਦੇ ਮਿਸੀਸਿਪੀ ‘ਚ ਸ਼ੁੱਕਰਵਾਰ…

25 ਸਾਲਾ US ਟ੍ਰਾਂਸਜੈਂਡਰ ਫਲਾਈਟ…

24 ਮਾਰਚ 2023-ਅਮਰੀਕਾ ਦੇ ਕੋਲੋਰਾਡੋ ‘ਚ ਰਹਿਣ…

ਖੁਫੀਆ ਰਿਪੋਰਟ ‘ਚ ਹੋਇਆ ਖੁਲਾਸਾ…

24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ…