ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਇੱਕ ਵਾਰ ਫਿਰ ਕਈ ਇਲਾਕਿਆਂ ਵਿੱਚ ਕੋਰੋਨਾ ਦੀ ਲਾਗ ਵਿੱਚ ਵਾਧੇ ਨੂੰ ਵੇਖ ਰਿਹਾ ਹੈ। ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਲਗਾਤਾਰ ਸਾਹਮਣੇ ਆ ਆ ਰਹੀ ਹੈ। ਇਸੇ ਦੌਰਾਨ ਟੈਕਸਾਸ ਸਟੇਟ ਦੇ ਗਵਰਨਰ ਗ੍ਰੇਗ ਐਬੋਟ ਦਾ ਵੀ ਮੰਗਲਵਾਰ ਨੂੰ ਕੋਵਿਡ -19 ਲਈ ਕੀਤੇ ਟੈਸਟ ਦਾ ਪਾਜੇਟਿਵ ਨਤੀਜਾ ਆਇਆ ਹੈ।
ਗਵਰਨਰ ਦੇ ਦਫਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਜੇਟਿਵ ਟੈਸਟ ਕਰਨ ਤੋਂ ਬਾਅਦ ਉਹ ਇਕਾਂਤਵਾਸ ਹੋਣ ਦੇ ਨਾਲ ਇੱਕ ਮੋਨੋਕਲੋਨਲ ਐਂਟੀਬਾਡੀ ਇਲਾਜ ਪ੍ਰਾਪਤ ਕਰ ਰਹੇ ਹਨ। ਇਸਦੇ ਇਲਾਵਾ ਗਵਰਨਰ ਆਫਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਬੋਟ ਫਿਲਹਾਲ ਵਾਇਰਸ ਪ੍ਰਤੀ ਕੋਈ ਲੱਛਣ ਨਹੀਂ ਦਿਖਾ ਰਹੇ ਹਨ।
ਦਫਤਰ ਅਨੁਸਾਰ ਗਵਰਨਰ ਗ੍ਰੇਗ ਐਬੋਟ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਹੋ ਚੁੱਕੀਆਂ ਹਨ ਅਤੇ ਉਹਨਾਂ ਦੀ ਸਿਹਤ ਵਧੀਆ ਹੈ। ਇਸਦੇ ਇਲਾਵਾ ਉਹਨਾਂ ਦੇ ਨੇੜਲੇ ਸੰਪਰਕਾਂ ਦੀ ਪਛਾਣ ਕਰਕੇ ਸੂਚਿਤ ਕੀਤਾ ਜਾ ਰਿਹਾ ਹੈ।