Menu

ਸੁਖਬੀਰ ਬਾਦਲ ਦੇ ਫੈਸਲੇੇ ਤੇ ਜਲੰਧਰ ਕੈਂਟ ‘ਚ ਉੱਠਿਆ ਵਿਦਰੋਹ

ਜਲੰਧਰ, 17 ਅਗਸਤ – ਵਿਧਾਨਸਭਾ ਹਲਕਾ ਜਲੰਧਰ ਕੈਂਟ ਤੋਂ ਵੱਡੀ ਗਿਣਤੀ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦਾ ਇੱਕ ਭਾਰੀ ਇਕੱਠ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿੱਖੇ ਹੋਇਆ ਜਿੱਥੇ ਜਲੰਧਰ ਕੈਂਟ ਵਿਧਾਨਸਭਾ ਹਲਕੇ ਦੇ ਲੋਕਾਂ ਨੇ  ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਲੰਧਰ ਕੈਂਟ ਹਲਕੇ ਤੋਂ ਸਰਬਜੀਤ ਸਿੰਘ ਮੱਕੜ ਦੀ ਥਾਂ ਤੇ ਜਗਬੀਰ ਸਿੰਘ ਬਰਾੜ ਨੂੰ ਕਾਂਗਰਸ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕਰਵਾਉਣ ਦੇ ਤੁਰੰਤ ਬਾਅਦ ਜਲੰਧਰ ਕੈਂਟ ਤੋਂ ਉਮੀਦਵਾਰ ਐਲਾਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆਂ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਜਲਦੀ ‘ਚ ਲਿਆ ਗਿਆ ਇਹ ਫ਼ੈਸਲਾ ਬਿਲਕੁਲ ਗ਼ਲਤ ਹੈ, ਜਿਸ ਨਾਲ ਕਿ ਇਸ ਹਲਕੇ ਦੇ ਲੋਕਾਂ ਦੇ ਹਿਰਦੇ ਵਲੂੰਧਰੇ ਗਏ ਹਨ।

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ,ਜਥੇਦਾਰ ਸੁਰਿੰਦਰ ਸਿੰਘ ਮਿਨਹਾਸ, ਸੌਦਾਗਰ ਸਿੰਘ ਔਜਲਾ, ਸੁਖਦੇਵ ਸਿੰਘ ਫਤਿਹਪੁਰ, ਸ ਸੁਰਜੀਤ ਸਿੰਘ ਚੀਮਾ, ਸ ਅਜਮੇਰ ਸਿੰਘ ਸਮਰਾਵਾਂ, ਪਹਿਲਵਾਲ ਸੁਖਬੀਰ ਸਿੰਘ ਜ਼ਮਸ਼ੇਰ, ਬਲਬੀਰ ਸਿੰਘ ਦੀਵਾਲੀ, ਰਣਧੀਰ ਬਾਹਹੀਆ,ਕਰਮਵੀਰ ਸਿੰਘ ਕੁੱਕੜ ਪਿੰਡ,ਸ ਸੁਰਜੀਤ ਸਿੰਘ ਚੀਮਾ,ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਸ ਸਰਬਜੀਤ ਸਿੰਘ ਮੱਕੜ ਪਿੱਛਲੇ ਲੱਗਭਗ,ਸਾਢੇ 4 ਸਾਲਾਂ ਤੋਂ ਇਲਾਕੇ ਦੇ ਲੋਕਾਂ ਦੀ ਨਿਸ਼ਕਾਮ ਭਾਵਨਾ ਨਾਲ ਸੇਵਾ ਕਰਦੇ ਆ ਰਹੇ ਹਨ ਅਤੇ ਉਹ ਇਸ ਅਰਸੇ ਦੌਰਾਨ ਹਲਕੇ ਦੇ ਹਰ ਵਿਅਕਤੀ ਦੇ ਖੁਸ਼ੀ ਗ਼ਮ ਦੇ ਪ੍ਰੋਗਰਾਮ ‘ਚ ਸ਼ਾਮਿਲ ਹੁੰਦੇ ਰਹੇ ਹਨ | ਜਿਸ ਕਾਰਨ ਕਿ ਉਹ ਹਲਕੇ ਵਿੱਚ ਸਭ ਲੋਕਾਂ ਦੇ ਹਰਮਨ ਪਿਆਰੇ ਹਨ | ਉਹਨਾਂ ਇਹ ਵੀ ਦੱਸਿਆ ਕਿ ਭਾਵੇਂ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਸੀ, ਪਰ ਫਿਰ ਵੀ ਸਰਬਜੀਤ ਸਿੰਘ ਮੱਕੜ ਨੇ ਇਸ ਹਲਕੇ ਦੇ ਲੋਕਾਂ ਦੀਆਂ ਮੰਗਾਂ ਨੂੰ ਬੜੇ ਜ਼ੋਰਦਾਰ ਤਰੀਕੇ ਨਾਲ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸ ਸਿਰਫ ਪਹੁੰਚਾਉਂਦੇ ਹੀ ਨਹੀਂ ਰਹੇ ਸਗੋਂ ਜ਼ੋਰਦਾਰ ਤਰੀਕੇ ਨਾਲ ਉਹਨਾਂ ਨੂੰ ਪੂਰਾ ਵੀ ਕਰਵਾਉਂਦੇ ਰਹੇ ਹਨ ।
ਉਪਰੋਕਤ ਆਗੂਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਲਗ ਭਗ 35 ਸਾਲਾਂ ਤੋਂ ਮੱਕੜ ਸ਼੍ਰੋਮਣੀ ਅਕਾਲੀ ਦਲ ਦੇ ਬੜੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਉਹਨਾਂ ਨੇ ਸਦਾ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਘਰ ਘਰ ਪਹੁੰਚਾਉਂਦੇ ਰਹੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣੇ ਜਿਹੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਜਾਰੀ ਕੀਤੇ ਗਏ 13 ਨੁਕਾਤੀ ਪ੍ਰੋਗਰਾਮਾਂ ਨੂੰ ਵੀ ਆਮ ਜਨਤਾ ਤੱਕ ਪਹੁੰਚਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਹਨ।
ਉਹਨਾਂ ਕਿਹਾ ਕਿ ਇਸ ਹਲਕੇ ਤੋਂ ਸਰਬਜੀਤ ਸਿੰਘ ਮੱਕੜ ਦੀ ਥਾਂ ਤੇ ਜਗਬੀਰ ਸਿੰਘ ਬਰਾੜ ਨੂੰ ਟਿਕਟ ਦੇਣ ਤੇ ਇਲਾਕੇ ਦੇ ਲੋਕਾਂ ‘ਚ ਕਾਫੀ ਨਾਰਾਜ਼ਗੀ ਅਤੇ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦਾ ਖਮਿਆਜ਼ਾ ਪਾਰਟੀ ਨੂੰ ਆਉਂਦੀਆਂ ਵਿਧਾਨਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ | ਅੰਤ ਵਿੱਚ ਉਥੇ ਮੌਜੂਦ ਆਗੂਆਂ ਅਤੇ ਵਿਧਾਨਸਭਾ ਹਲਕੇ ਦੇ ਲੋਕਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਅਪਣੇ ਫੈਸਲੇ ਦੇ ਪੁਨਰ ਵਿਚਾਰ ਕਰਦੇ ਹੋਏ, ਵਿਧਾਨਸਭਾ ਹਲਕੇ ਤੋਂ ਐਲਾਨ ਕੀਤੇ ਗਏ ਉਮੀਦਵਾਰ ਦੀ ਥਾਂ ਤੇ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਨੂੰ ਇਸ ਹਲਕੇ ਤੋਂ ਹੀ ਉਮੀਦਵਾਰ ਐਲਾਨ ਕਰਕੇ ਇਸ ਹਲਕੇ ਦੇ ਲੋਕਾਂ ਨੂੰ ਧੰਨਵਾਦੀ ਬਣਾਇਆ ਜਾਵੇ ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans