Menu

ਅਮਰੀਕਾ : ਟਰੱਕ ਹਾਦਸੇ ‘ਚ ਪੰਜਾਬੀ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆਂ)9 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਆਏ ਦਿਨ ਅਮੈਰਕਿਨ ਟਰੱਕਿੰਗ ਇੰਡਸਟਰੀ ਤੋਂ ਬੜੀਆਂ ਮੰਦਭਾਗੀ ਖ਼ਬਰ ਪ੍ਰਾਪਤ ਹੋ ਰਹੀਆ ਹਨ। ਫਰਿਜ਼ਨੋ ਨਿਵਾਸੀ ਟਰੱਕ ਡਰਾਈਵਰ ਸ਼ਮਸ਼ੇਰ ਸਿੰਘ (ਸ਼ੇਰਾ) ਸਰਕਾਰੀਆ (53) ਡੈਲਸ ਟੈਕਸਾਸ ਏਰੀਏ ‘ਚ ਫਰੀਵੇਅ 635 ਤੇ ਐਕਸੀਡੈਂਟ ਵਿੱਚ ਮੌਤ ਦੇ ਮੂੰਹ ਜਾ ਪਿਆ। ਜਾਣਕਾਰੀ ਮੁਤਾਬਿਕ ਸ਼ੇਰੇ ਨੇ ਟਰੱਕ ਸ਼ੋਲਡਰ ਤੇ ਕੱਢਿਆ ਹੋਇਆ ਸੀ ਅਤੇ ਆਪ ਟਰੱਕ ਤੋਂ ਥੱਲੇ ਉੱਤਰਿਆ ਹੋਇਆ ਸੀ। ਪਿੱਛੋਂ ਸਾਈਡ ਤੋਂ ਟੋ-ਟਰੱਕ ਨੇ ਹਿੱਟ ਕੀਤਾ ਜਿਸ ਕਾਰਨ ਸ਼ੇਰਾ ਟਰੱਕ ਅਤੇ ਸ਼ੋਲਡਰ ਤੇ ਬਣੀ ਕੰਧ ਵਿਚਕਾਰ ਘੁੱਟਿਆ ਗਿਆ ਅਤੇ ਥਾਂਏ ਪ੍ਰਾਣ ਤਿਆਗ ਗਿਆ।  ਸ਼ੇਰਾ ਪੰਜ ਕੁ ਸਾਲ ਪਹਿਲਾ ਬਲੱਡ ਰਲੇਸ਼ਨ ਦੇ ਤੌਰ ਤੇ ਪਰਿਵਾਰ ਸਮੇਤ ਇੱਟਲੀ ਤੋਂ ਆਪਣੇ ਸਾਢੂ ਸਤਨਾਮ ਸਿੰਘ ਸ਼ੇਰ-ਗਿੱਲ ਕੋਲ ਫਰਿਜ਼ਨੋ ਆਣ ਵਸਿਆ ਸੀ। ਪਿਛਲੇ ਤਿੰਨ ਸਾਲ ਤੋਂ ਵਿਰਕ ਟਰੱਕਿੰਗ ਲਈ ਡਰਾਈਵ ਕਰ ਰਿਹਾ ਸੀ ਕਿ ਅਚਾਨਕ ਇਹ ਭਾਣਾ ਵਰਤ ਗਿਆ। ਸ਼ਮਸ਼ੇਰ ਸਿੰਘ ਸ਼ੇਰੇ ਦਾ ਪਿਛਲਾ ਪਿੰਡ ਢੰਡੇ ਜ਼ਿਲ੍ਹਾ ਜਲੰਧਰ, ਨੇੜੇ ਗੁਰਾਇਆ ਹੈ। ਸ਼ੇਰਾ ਆਪਣੇ ਪਿੱਛੇ ਪਤਨੀ, ਦੋ ਜਵਾਨ ਧੀਆਂ ਅਤੇ 11 ਕੁ ਸਾਲ ਦਾ ਬੱਚਾ ਛੱਡ ਗਿਆ ਹੈ। ਵਧੇਰੇ ਜਾਣਕਾਰੀ ਜਾਂ ਦੁੱਖ ਸਾਂਝਾ ਕਰਨ ਲਈ ਤੁਸੀਂ ਸਤਨਾਮ ਸਿੰਘ ਸ਼ੇਰ-ਗਿੱਲ ਨਾਲ 559-977-6007 ‘ਤੇ ਸੰਪਰਕ ਕਰ ਸਕਦੇ ਹੋ।

ਚੌਥੇ ਪੜਾਅ ਤਹਿਤ 9 ਸੂਬਿਆਂ ਅਤੇ ਇਕ…

ਨਵੀਂ ਦਿੱਲੀ, 13 ਮਈ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ‘ਚ 9 ਸੂਬਿਆਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਭਾਜਪਾ ਸੱਤਾ ‘ਚ ਵਾਪਸ ਨਹੀਂ…

ਨਵੀਂ ਦਿੱਲੀ, 11 ਮਈ 2024 – ਦਿੱਲੀ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40295 posts
  • 0 comments
  • 0 fans