Menu

ਆਰਸੈੱਟੀ ਦੀਆਂ ਵਿਦਿਆਰਥਣਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਬਠਿੰਡਾ, 9 ਅਗਸਤ – ਸਟੇਟ ਬੈਂਕ ਆਫ ਇੰਡੀਆ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ(ਆਰਸੇਟੀ), ਬਠਿੰਡਾ ਵਿੱਚ ਚਲ ਰਹੇ ਸਿਖਲਾਈ ਪ੍ਰੋਗਰਾਮਾਂ ਦੀਆਂ ਸਿਖਿਆਰਥਣਾਂ ਨੇ ਤੀਆਂ ਦਾ ਤਿਉਹਾਰ ਬੜੀ ਧੂਮ- ਧਾਮ ਨਾਲ ਮਨਾਇਆ।
ਇਸ ਦੌਰਾਨ ਆਰਸੈੱਟੀ ਦੁਆਰਾ ਪਿੰਡ ਧੁੰਨੀਕੇ ਵਿੱਚ ਚੱਲ ਰਹੇ ਸਿਖਲਾਈ ਪ੍ਰੋਗਰਾਮ ਜੂਟ ਪ੍ਰੋਡਕਟ ਉੱਦਮੀ ਸਿਖਲਾਈ ਪ੍ਰੋਗਰਾਮ ਦੀਆਂ ਸਿਖਿਆਰਥਣਾਂ ਵੱਲੋਂ ਪੁਰਾਤਨ ਰਿਵਾਇਤ ਅਨੁਸਾਰ ਲੰਬੀ ਹੇਕ ਵਾਲੇ ਲੋਕ ਗੀਤ ਗਾਏ ਗਏ। ਸਿਖਿਆਰਥਣਾਂ ਵੱਲੋਂ ਗਿੱਧੇ ਦਾ ਪਿੜ ਵੀ ਸਥਾਪਿਤ ਕੀਤਾ ਅਤੇ ਬੋਲੀਆਂ ਪਾ ਕੇ ਗਿੱਧੇ ਦੀ ਧਮਾਲ ਵੀ ਪਾਈ ਗਈ।
ਇਸ ਤਿਉਹਾਰ ਮੌਕੇ ਸਿੱਖਿਆਰਥਣਾਂ ਵੱਲੋਂ ਪੀਂਘ ਝੂਟਣ ਅਤੇ ਚਰਖਾ ਕੱਤਣ ਦੀਆਂ ਕਲਾਕ੍ਰਿਤਾਂ ਵੀ ਪੇਸ਼ ਕੀਤੀਆਂ ਗਈਆਂ। ਪਿੰਡ ਦੀ ਸਰਪੰਚ ਸ੍ਰੀਮਤੀ ਵੀਰਪਾਲ ਕੌਰ ਨੇ ਦੱਸਿਆ ਕਿ ਸਾਉਣ ਦੇ ਮਹੀਨੇ ਵਿੱਚ ਵਿਆਹੁਤਾ ਔਰਤਾਂ ਆਪਣੇ ਪੇਕੇ ਆਉਣ ਉਪਰੰਤ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਗਿੱਧਾ ਪਾਉਂਦੀਆਂ ਅਤੇ ਆਪਣੇ ਹਾਵ-ਭਾਵ ਪ੍ਰਗਟ ਕਰਦੀਆਂ ਹਨ।
ਇਸ ਦੌਰਾਨ ਆਰਸੈੱਟੀ ਬਠਿੰਡਾ ਵਿੱਚ ਚਲ ਰਹੇ ਬਿਊਟੀ ਪਾਰਲਰ ਸਿਖਲਾਈ ਪ੍ਰੋਗਰਾਮ ਦੀਆਂ ਸਿਖਿਆਰਥਣਾਂ ਵੱਲੋਂ ਰਿਵਾਇਤੀ ਸਭਿਆਚਾਰਕ ਪਹਿਰਾਵੇ ਵਿੱਚ ਸੱਜੀਆਂ ਮੁਟਿਆਰਾਂ ਦੁਆਰਾ ਵੀ ਗਿੱਧੇ ਵਿੱਚ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਡਾਇਰੈਕਟਰ ਆਰਸੈਟੀ ਸ਼੍ਰੀ ਭੂਸ਼ਣ ਕੁਮਾਰ ਨੇ ਕਿਹਾ ਕਿ ਸਾਨੂੰ ਆਪਣੇ ਵਿਰਸੇ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦਾ ਹੈ। ਇਸ ਸਮੇਂ ਆਰਸੈੱਟੀ ਦਾ ਸਟਾਫ ਅਤੇ ਸਿਖਲਾਈ ਪ੍ਰੋਗਰਾਮਾਂ ਦੀਆਂ ਗੈਸਟ ਫੈਕਲਟੀਆਂ ਵੀ ਹਾਜ਼ਰ ਰਹੀਆਂ।

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ ਦਿੱਤੀ ਗਈ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸ਼ੂਗਰ ਲੈਵਲ ਇਕ…

ਦਰਦਨਾਕ ਹਾਦਸਾ ਬੱਸ ਅਤੇ ਟਰੱਕ…

ਕਨੌਜ, 23 ਅਪ੍ਰੈਲ 2024 :  ਆਗਰਾ-ਲਖਨਊ ਐਕਸਪ੍ਰੈੱਸ…

ਪੰਜਾਬ ‘ਚ ਕਿਸਾਨਾਂ ਨੇ ਭਾਜਪਾ…

ਚੰਡੀਗੜ੍ਹ 23 ਅਪ੍ਰੈਲ 2024- ਇੱਕ ਪਾਸੇ ਪੂਰੇ…

ਇਕ ਹੋਰ ਹਾਦਸਾ ਬੱਚਿਆਂ ਨਾਲ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39875 posts
  • 0 comments
  • 0 fans