ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਨੇ ਟੋਕੀਓ ਓਲੰਪਿਕ ‘ਚ ਹਿੱਸਾ ਲੈ ਰਹੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਸੂਬੇ ਦੀਆਂ ਮਹਿਲਾ ਖਿਡਾਰੀਆਂ ਨੂੰ 50-50 ਲੱਖ ਰੁਪਏ ਦਾ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਟੀਮ ‘ਚ ਹਰਿਆਣਾ ਦੀਆਂ 9 ਖਿਡਾਰੀਨਾਂ ਨੇ ਹਿੱਸਾ ਲਿਆ।
ਦੱਸ ਦੇਈਏ ਕਿ ਹਰਿਆਣਾ ਸਰਕਾਰ ਨੇ ਇਸ ਤੋਂ ਪਹਿਲਾਂ ਬੀਤੇ ਦਿਨ ਕੈਬਨਿਟ ਬੈਠਕ ‘ਚ ਓਲੰਪਿਕ ਖੇਡਾਂ ‘ਚ 41 ਸਾਲ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੂੰ ਮਿਲੇ ਕਾਂਸੀ ਮੈਡਲ ਦਾ ਜਸ਼ਨ ਮਨਾਇਆ। ਭਾਰਤੀ ਹਾਕੀ ਟੀਮ ‘ਚ ਹਰਿਆਣਾ ਦੇ ਦੋ ਖਿਡਾਰੀ ਸੁਰਿੰਦਰ ਕੁਮਾਰ ਤੇ ਸੁਮਿਤ ਕੁਮਾਰ ਰਹੇ। ਸੀਐੱਮ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਤੇ ਦੋਵਾਂ ਨੂੰ ਖੇਡ ਵਿਭਾਗ ‘ਚ ਸਿੱਧੇ ਸੀਨੀਅਰ ਕੋਚ ਦੀ ਨੌਕਰੀ ਦੇਣ ਦਾ ਵੀ ਐਲਾਨ ਕੀਤਾ।