ਜ਼ਹਿਰੀਲਾ ਖਾਣਾ ਖਾਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋਣ ਦੀ ਸੂਚਨਾ ਹੈ, ਜਦਕਿ ਮਾਂ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਬਣੀ ਹੋਈ ਹੈ। ਪਿੰਡ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਬੱਚਿਆਂ ਦੀ ਮੌਤ ਮਿਡ ਡੇ ਮੀਲ ਦੇ ਭੋਜਨ (ਚੌਲ) ਖਾਣ ਨਾਲ ਉਨ੍ਹਾਂ ਦੇ ਮਾਸੂਮਾਂ ਦੀ ਮੌਤ ਹੋਈ ਹੈ।
ਉਧਰ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਘਰ ਵਿੱਚ ਬਣੀ ਸਬਜ਼ੀ ਵਿੱਚ ਛਿਪਕਲੀ ਡਿੱਗਣ ਕਾਰਨ ਬੱਚਿਆਂ ਦੀ ਮੌਤ ਹੋਈ ਹੋਵੇ। ਫਿਲਹਾਲ ਦੋਵੇਂ ਮ੍ਰਿਤਕ ਬੱਚਿਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੁਲਿਸ ਨੇ ਜਾਂਚ ਅਰੰਭ ਦਿੱਤੀ ਹੈ।
ਜਾਣਕਾਰੀ ਅਨੁਸਾਰ ਕਰਨਾਲ ਜ਼ਿਲ੍ਹੇ ਦੇ ਰਿਸਾਲਵਾ ਪਿੰਡ ਦੇ ਰਹਿਣ ਵਾਲੇ ਦੋਵੇਂ ਬੱਚੇ ਸਕੇ ਭਰਾ ਸਨ। ਇੱਕ ਦਾ ਨਾਂ ਸਾਗਰ ਅਤੇ ਦੂਜਾ ਪ੍ਰਤੀਕ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੇ ਸਕੂਲੋਂ ਮਿਡ ਡੇ ਮੀਲ ਵਾਲੇ ਚੌਲ ਲੈ ਕੇ ਆਏ ਸਨ ਅਤੇ ਘਰ ਸਬਜ਼ੀ ਨਾਲ ਖਾਧੇ ਸਨ, ਜਿਸ ਪਿਛੋਂ ਹਾਲਤ ਵਿਗੜ ਗਈ ਅਤੇ ਹਸਪਤਾਲ ਭਰਤੀ ਕਰਵਾਇਆ ਪਰੰਤੂ ਦੋਵਾਂ ਦੀ ਮੌਤ ਹੋ ਗਈ, ਜਦਕਿ ਮਾਤਾ ਦੀ ਹਾਲਤ ਗੰਭੀਰ ਹੈ।
ਉਧਰ, ਪੁਲਿਸ ਨੇ ਕਾਰਵਾਈ ਅਰੰਭ ਦਿੱਤੀ ਹੈ ਅਤੇ ਬਿਸਰਾ ਰਿਪੋਰਟ ਤੋਂ ਬਾਅਦ ਕਾਰਵਾਈ ਕਰਨ ਬਾਰੇ ਕਿਹਾ ਜਾ ਰਿਹਾ ਹੈ।