ਕਿਹਾ ਜਾਂਦਾ ਹੈ ਕਿ ਪਿਆਰ ਉਮਰ ਨਹੀਂ ਵੇਖਦਾ, ਪਰ ਜੇਕਰ ਇਹ ਜਦੋਂ ਅਜੀਬੋ-ਗਰੀਬ ਹੋਵੇ ਤਾਂ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਆਖਰ ਇਸ ਪਿੱਛੇ ਕਹਾਣੀ ਕੀ ਹੈ।
ਅਜਿਹਾ ਹੀ ਇੱਕ ਮਾਮਲਾ 67 ਸਾਲ ਦੇ ਬੁੱਢੇ ਦਾ ਸਾਹਮਣੇ ਆਇਆ ਹੈ, ਜੋ ਆਪਣੀ ਉਮਰ ਹੰਢਾ ਚੁੱਕਾ ਹੈ ਪਰ ਹੁਣ 19 ਸਾਲ ਦੀ ਮੁਟਿਆਰ ਨਾਲ ਵਿਆਹ ਕਰਵਾ ਲਿਆ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬੁੱਢੇ ਦੇ 7 ਜਵਾਕ ਹਨ ਅਤੇ ਉਹ ਵੀ ਸਾਰੇ ਵਿਆਹੇ ਹੋਏ ਹਨ। ਤੁਹਾਨੂੰ ਅੱਗੇ ਇਹ ਸੁਣ ਕੇ ਹੋਰ ਝਟਕਾ ਲੱਗ ਸਕਦਾ ਹੈ ਵਿਆਹ ਕਰਨ ਵਾਲੀ ਮੁਟਿਆਰ ਵੀ ਪਹਿਲਾਂ ਇੱਕ ਵਿਆਹ ਕਰ ਚੁੱਕੀ ਹੈ।
ਹੁਣ ਜਦੋਂ ਵਿਆਹ ਕਰਵਾ ਲਿਆ ਤਾਂ ਖਤਰਾ ਵੀ ਪੈਦਾ ਹੋਇਆ ਦੱਸਿਆ ਜਾ ਰਿਹੈ ਅਤੇ ਪੰਜਾਬ ਹਰਿਆਣਾ ਹਾਈਕੋਰਟ ਵਿੱਚੋਂ ਸੁਰੱਖਿਆ ਮੰਗੀ ਗਈ ਹੈ, ਨਾਲ ਹੀ ਆਪਣੇ ਪਤੀ-ਪਤਨੀ ਹੋਣ ਦਾ ਦਾਅਵਾ ਵੀ ਕਰ ਦਿੱਤਾ ਹੈ।
ਹੁਣ ਅਦਾਲਤ ਨੇ ਪੁਲਿਸ ਨੂੰ ਟੀਮ ਬਣਾ ਕੇ ਲੜਕੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਉਧਰ ਪੁਲਿਸ ਦਾ ਕਹਿਣਾ ਹੈ ਕਿ ਬੁੱਢਾ ਹਰਿਆਣਾ ਦੇ ਹਥਿਨ ਦੇ ਹੰਚਪੁਰੀ ਪਿੰਡ ਦੇ ਨੂਹ ਜ਼ਿਲ੍ਹੇ ਦੇ ਇੱਕ ਪਿੰਡ ਦੀ ਲੜਕੀ ਨਾਲ ਵਿਆਹ ਕਰਵਾਇਆ ਹੈ। ਇਹ ਲੜਕੀ ਦੇ ਪਰਿਵਾਰ ਦਾ ਜ਼ਮੀਨੀ ਵਿਵਾਦ ਸੀ, ਜਿਸ ਦੌਰਾਨ ਬਜ਼ੁਰਗ ਕੋਲ ਮਦਦ ਲਈ ਆਏ ਸਨ ਤਾਂ ਬੁੱਢੇ ਤੇ ਕੁੜੀ ਵਿੱਚ ਸੰਪਰਕ ਹੋ ਗਿਆ ਸੀ।
ਹੁਣ ਉਨ੍ਹਾਂ ਨੂੰ ਅਦਾਲਤ ਤੋਂ ਜਾਂਚ ਦੇ ਆਦੇਸ ਹੋਏ ਹਨ ਅਤੇ ਉਨ੍ਹਾਂ ਹਾਲਾਤਾਂ ਦਾ ਪਤਾ ਲਗਾਉਣਾ ਵੀ ਜ਼ਰੂਰੀ ਹੈ ਜਿਨ੍ਹਾਂ ਦੇ ਤਹਿਤ ਵਿਆਹ ਹੋਇਆ ਸੀ।