Menu

ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗੀ, ਪ੍ਰਸ਼ਾਸਨ ਅੱਗੇ ਲਾਈ ਮਦਦ ਦੀ ਗੁਹਾਰ

ਲੰਬੀ, 29 ਜੁਲਾਈ (ਪਰਗਟ ਸਿੰਘ ) – ਹਲਕਾ ਲੰਬੀ ਦੇ ਪਿੰਡ ਧੌਲਾ ਵਿਖੇ ਬੀਤੇ ਦਿਨੀਂ ਪਏ ਮੀਂਹ ਕਾਰਣ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪਈ ਹੈ। ਇਸ ਅਣਸੁਖਾਵੀਂ ਘਟਨਾ ਵਿੱਚ ਪਰਿਵਾਰ ਵਾਲ ਵਾਲ ਬੱਚ ਗਿਆ ਹੈ। ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਗਰੀਬ ਪਰਿਵਾਰ ਦਾ ਤਕਰੀਬਨ ਇੱਕ ਲੱਖ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ ਹੈ। ਘਰ ਦੇ ਮੁਖੀ ਜਸਵਿੰਦਰ ਸਿੰਘ ਉਮਰ 50 ਸਾਲ ਨੇ ਦੱਸਿਆ ਹੈ ਕਿ ਉਸਦੇ ਇੱਕ ਪੁੱਤਰ ਤੇ ਦੋ ਧੀਆਂ ਹਨ। ਪੁੱਤਰ ਜਗਰਾਜ ਸਿੰਘ 21 ਸਾਲ ਦਾ ਹੈ ਜਦੋਂ ਕਿ ਉਸਦੀ ਵੱਡੀ ਬੇਟੀ ਜੋਤੀ ਕੌਰ 19 ਸਾਲ ਅਤੇ ਛੋਟੀ ਬੇਟੀ ਕਿਰਨਜੀਤ ਕੌਰ 16 ਸਾਲ ਦੀ ਹੈ। ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਾਤਾਰ ਮੀਂਹ ਪੈਂਦੇ ਰਹਿਣ ਕਾਰਣ ਇਹ ਘਟਨਾ ਵਾਪਰੀ ਹੈ! ਮਕਾਨ ਡਿੱਗਣ ਸਮੇਂ ਉਹ ਘਰ ਦੇ ਕੰਮ ਵਿੱਚ ਰੁੱਝੇ ਹੋਏ ਸਨ ਜਿਸ ਕਰਕੇ ਕਮਰੇ ਚੋ ਬਾਹਰ ਹੋਣ ਕਾਰਨ ਜਾਣੀ ਨੁਕਸਾਨ ਤੋਂ ਬਚਾਅ ਰਹਿ ਗਿਆ । ਇਸ ਮੌਕੇ ਪਿੰਡ ਦੇ ਨੋਜਵਾਨ ਜਸਕਰਨ ਸਿੰਘ ਧੌਲਾ ਨੇ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਮਕਾਨ ਬਣਾਉਣ ਵਿੱਚ ਸਹਾਇਤਾ ਕੀਤੀ ਜਾਵੇ ਕਿਉਂਕਿ ਅਚਾਨਕ ਪਈ ਇਸ ਮੁਸੀਬਤ ਮੌਕੇ ਤੁਰੰਤ ਮਕਾਨ ਤਿਆਰ ਕਰ ਪਾਉਣਾ ਗਰੀਬ ਪਰਿਵਾਰ ਲਈ ਬੇਹੱਦ ਔਖਾ ਕਾਰਜ ਹੈ! ਇਸ ਤੋਂ ਇਲਾਵਾ ਜਸਕਰਨ ਸਿੰਘ ਧੌਲਾ ਨੇ ਸਮਾਜ ਸੇਵੀਆਂ ਤੇ ਸਮਾਜ ਸੇਵੀ ਜਥਬੰਦੀਆਂ ਤੋਂ ਵੀ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਲਈ ਬੇਨਤੀ ਕੀਤੀ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans