ਫਿਰੋਜਪੁਰ 29 ਜੁਲਾਈ (ਗੁਰਨਾਮ ਸਿੱਧੂ) – ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਦੱਸਿਆ ਕਿ ਵੱਖ – ਵੱਖ ਵਿਅਕਤੀ ਜਿਲ੍ਹਾ ਫਿਰੋਜ਼ਪੁਰ ਦੇ ਸਾਂਝ ਕੇਂਦਰਾਂ ਵਿੱਚ ਆਪਣੇ ਮੋਬਾਇਲ ਫੋਨ ਗੁੰਮ ਹੋਣ ਸਬੰਧੀ ਸ਼ਿਕਾਇਤਾਂ ਦਰਜ਼ ਕਰਵਾਉਂਦੇ ਹਨ । ਇਹਨਾਂ ਪ੍ਰਾਪਤ ਹੋਈਆਂ ਦਰਖਾਸਤਾਂ ਦੇ ਅਧਾਰ ਪਰ ਗੁੰਮ ਹੋਏ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਲਈ ਰਤਨ ਸਿੰਘ , ਪੀ.ਪੀ.ਐਸ , ਕਪਤਾਨ ਪੁਲਿਸ ( ਇੰਨ 🙂 ਫਿਰੋਜ਼ਪੁਰ ਦੀ ਅਗਵਾਈ ਵਿੱਚ ਜਿਲ੍ਹਾ ਪੁਲਿਸ ਦਫਤਰ , ਫਿਰੋਜ਼ਪੁਰ ਦੇ ਏ.ਐਸ.ਆਈ ਗੁਰਦੇਵ ਸਿੰਘ ਨੰਬਰ 285 / ਫਿਰੋਜ਼ਪੁਰ , ਇੰਚਾਰਜ਼ ਟੈਕਨੀਕਲ ਸੈਲ ਨੂੰ ਦਰਖਾਸਤੀਆਂ ਦੇ ਮੋਬਾਇਲ ਫੋਨ ਟਰੇਸ ਕਰਨ ਲਈ ਸਮੇਂ – ਸਮੇਂ ਪਰ ਹਦਾਇਤਾਂ ਕੀਤੀਆਂ ਜਾਂਦੀਆਂ ਹਨ । ਮੋਬਾਇਲ ਫੋਨਾਂ ਸਬੰਧੀ ਪਹਿਲਾਂ ਪ੍ਰਾਪਤ ਹੋਈਆਂ 142 ਦਰਖਾਸਤਾਂ ਵਿੱਚੋਂ 103 ਮੋਬਾਇਲ ਫੋਨ ਟਰੇਸ ਕਰਕੇ ਮਿਤੀ 1
6-03-2021 ਪ੍ਰੈਸ ਕਾਨਫਰੰਸ ਕਰਕੇ ਟਰੇਸ ਕੀਤੇ ਮੋਬਾਇਲ ਉਹਨਾਂ ਦੇ ਅਸਲ ਮਾਲਕਾਂ ਨੂੰ ਸੌਂਪੇ ਗਏ ਸਨ । ਇਸੇ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਦੇ ਹੋਏ ਜਿਲ੍ਹਾ ਟੈਕਨੀਕਲ ਸੈਲ ਵੱਲੋਂ ਕੀਤੀ ਗਈ ਸਖਤ ਮਿਹਨਤ ਨੂੰ ਉਸ ਸਮੇਂ ਕਾਮਯਾਬੀ ਮਿਲੀ ਜਦ ਵੱਖ – ਵੱਖ ਵਿਅਕਤੀਆਂ ਪਾਸੋਂ ਪ੍ਰਾਪਤ ਹੋਈਆਂ 185 ਦਰਖਾਸਤਾਂ ਵਿੱਚੋਂ 127 ਮੋਬਾਇਲ ਫੋਨ ਟਰੇਸ ਕਰ ਲਏ ਗਏ । ਪ੍ਰਾਪਤ ਹੋਈਆਂ ਦਰਖਾਸਤਾਂ ਦੇ ਅਧਾਰ ਤੇ ਉਹਨਾਂ ਦੇ ਅਧਿਕਾਰਤ ਮਾਲਕਾਂ ਨਾਲ ਸੰਪਰਕ ਕਰਕੇ ਮੋਬਾਇਲ ਫੋਨਾਂ ਦੀ ਮਾਲਕੀ ਬਾਰੇ ਲੋੜੀਂਦੇ ਦਸਤਾਵੇਜ਼ ਚੈਕ ਕਰਕੇ ਟਰੇਸ ਕੀਤੇ ਗਏ ਮੋਬਾਇਲ ਫੋਨ ਅਸਲ ਮਾਲਕਾਂ ਨੂੰ ਸੌਂਪ ਦਿੱਤੇ ਗਏ । ਬਾਕੀ ਰਹਿੰਦੇ ਮੋਬਾਇਲ ਫੋਨਾਂ ਨੂੰ ਵੀ ਜਲਦੀ ਟਰੇਸ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ । ਐਸ.ਐਸ.ਪੀ ਫਿਰੋਜ਼ਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਦੇ ਸ਼ਹਿਰੀ ਅਤੇ ਦਿਹਾਤੀ ਇਲਾਕੇ ਅੰਦਰ ਸ਼ਰਾਰਤੀ ਅਨਸਰਾਂ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ , ਰੋਜ਼ਾਨਾ ਪੀ.ਸੀ.ਆਰ ਮੋਟਰਸਾਇਕਲ ਤੇ ਪੁਲਿਸ ਕਰਮਚਾਰੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਰੋਜ਼ਾਨਾ ਇਲਾਕੇ ਵਿੱਚ ਸਪੈਸ਼ਲ ਨਾਕਾਬੰਦੀ ਕਰਵਾਕੇ ਵਹੀਕਲਾਂ ਦੀ ਬਾਰੀਕੀ ਨਾਲ ਚੈਕਿੰਗ ਕਰਵਾਈ ਜਾ ਰਹੀ ਹੈ । ਜਿਲ੍ਹਾ ਪੁਲਿਸ ਜੋ ਪਬਲਿਕ ਦੀ ਜਾਨ ਮਾਲ ਦੀ ਰਾਖੀ ਲਈ ਹਮੇਸ਼ਾ ਤੱਤਪਰ ਹੈ । ਜੇਕਰ ਕਿਸੇ ਵੀ ਵਿਅਕਤੀ ਨੇ ਕਿਸੇ ਮਾੜੇ ਅਨਸਰ ਬਾਰੇ ਕੋਈ ਸੂਚਨਾ ਸਾਂਝੀ ਕਰਨੀ ਹੋਵੇ ਤਾਂ ਉਹ ਵਿਅਕਤੀ ਨਿੱਜੀ ਤੌਰ ਤੇ ਜਾਂ ਟੈਲੀਫੋਨ ਤੇ ਵੀ ਸੰਪਰਕ ਕਰ ਸਕਦਾ ਹੈ ।
ਪਰ ਮੋਬਾਇਲ ਖੋਹਣ ਵਾਲੇ ਕਿੱਥੇ ਨੇ ਪੁਲਿਸ ਨੇ ਇਹ ਗੱਲ ਮੀਡੀਆ ਸਾਹਮਣੇ ਨਹੀਂ ਰੱਖੀ ਜੋ ਵੱਡਾ ਸਵਾਲ ਹੈ…..?