Menu

ਸਿਹਤ ਵਿਭਾਗ ਵੱਲੋਂ ਸਰੋਂ ਦੇ ਤੇਲ ਅਤੇ ਖਾਣ ਪੀਣ ਵਾਲੇ ਪਦਾਰਥਾਂ ਦੇ ਸੈਂਪਲ ਭਰੇ ਗਏ

ਬਠਿੰਡਾ, 27 ਜੁਲਾਈ (ਜਸਪ੍ਰੀਤ)- ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਅਤੇ ਜਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ ਅਤੇ ਫੂਡ ਸੇਫਟੀ ਅਫਸਰ ਦਿਵਿਆ ਗੋਸਵਾਮੀ ‘ਤੇ ਨਵਦੀਪ ਸਿੰਘ ਦੀ ਨਿਗਰਾਨੀ ‘ਚ ਸਰੋਂ ਦੇ ਤੇਲ ਅਤੇ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰੇ ਗਏ। ਜ਼ਿਲ੍ਹਾ ਸਿਹਤ ਅਫਸਰ ਡਾ. ਊਸ਼ਾ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੁਲਾਈ 23 ਅਤੇ 24 ਨੂੰ ਅਰਬਨ ਬਠਿੰਡਾ ਅੰਦਰ ਅਮਰੀਕ ਸਿੰਘ ਰੋਡ , ਪੁਰਾਣਾ ਥਾਣਾ ਏਰੀਆ, ਬੀਬੀ ਵਾਲਾ ਰੋਡ , ਅਤੇ ਭਾਰਤ ਨਗਰ ਤੋਂ ਦੁੱਧ ਦਹੀਂ, ਪਨੀਰ, ਲੈਮਨ ਸੋਢਾ, ਮਠਿਆਈਆਂ, ਭੁਜੀਆ ਅਤੇ ਬਿਸਕੁਟ ਆਦਿ ਦੇ ਸੈਂਪਲ ਲਏ ਗਏ। ਇਸ ਤੋਂ ਇਲਾਵਾ ਇੰਡਸਟ੍ਰੀਜ਼ ਏਰੀਏ ਵਿੱਚੋਂ ਆਈਸਕ੍ਰੀਮ ਅਤੇ ਰਾਮਪੁਰਾ ਫੂਲ ਤੋਂ ਦੁੱਧ, ਹਲਦੀ, ਚਾਹ ਪੱਤੀ ਆਦਿ ਦੇ ਸੈਂਪਲ ਇੱਕਤਰ ਕੀਤੇ ਗਏ। ਉਨਾਂ ਵੱਲੋਂ ਚੈਕਿੰਗ ਦੌਰਾਨ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਲੂਜ਼ ਵਿਕਰੀ ਨਾ ਕੀਤੀ ਜਾਵੇ, ਹਰ ਵਸਤੂ ਦੀ ਲੇਬਲਿੰਗ ਜਰੂਰੀ ਹੈ। ਉਨਾਂ ਫਰਮਾਂ ਨੂੰ ਹਦਾਇਤ ਕੀਤੀ ਕਿ ਜੋ ਵੀ ਫਰਮ ਖਾਣ-ਪੀਣ ਵਾਲੀਆਂ ਵਸਤਾਂ ਦੀ ਮੈਨੂਫੈਕਚਰਿੰਗ ਕਰਦੀ ਹੈ ਜਾਂ ਵੇਚਦੀ ਹੈ ਹਰ ਫਰਮ ਲਈ ਫੂਡ ਸੇਫਟੀ ਲਾਇਸੈਂਸ ਜਰੂਰੀ ਹੈ। ਜਿੰਨਾ ਵੀ ਫਰਮਾਂ ਨੇ ਅੱਜ ਤੱਕ ਲਾਇਸੈਂਸ ਨਹੀਂ ਬਣਵਾਏ ਉਹ ਜਲਦੀ ਤੋਂ ਜਲਦੀ ਆਪਣੇ ਲਾਇਸੈਂਸ ਬਣਵਾ ਲੈਣ। ਉਨਾਂ ਇਹ ਵੀ ਅਪੀਲ ਕੀਤੀ ਕਿ ਖਾਣ ਪੀਣ ਵਾਲੀਆਂ ਮਿਆਰੀ ਵਸਤਾਂ ਹੀ ਵੇਚੀਆਂ ਜਾਣ ਜੇਕਰ ਕੋਈ ਮਿਲਾਵਟੀ ਵਸਤੂ ਚੈਕਿੰਗ ਦੌਰਾਨ ਪਾਈ ਜਾਂਦੀ ਹੇ ਤਾ ਉਸ ਦੁਕਾਨਦਾਰ ਵਿਰੁੱਧ ਬਣੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਵੱਲੋਂ ਢਾਬਾ ਐਸੋਸੀਏਸ਼ਨ ਬਠਿੰਡਾ ਨਾਲ ਇੱਕ ਮੀਟਿੰਗ ਵੀ ਕੀਤੀ ਗਈ । ਜਿਸ ਵਿੱਚ ਹਾਜ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕੋਵਿਡ-19 ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਜਿਸ ਤਹਿਤ ਮਾਸਕ ਦੀ ਵਰਤੋਂ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਦੀ ਸਫਾਈ ਦਾ ਵੀ ਖਿਆਲ ਰੱਖਿਆ ਜਾਵੇ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39902 posts
  • 0 comments
  • 0 fans