Menu

ਰੁਲਦੂ ਸਿੰਘ ਮਾਨਸਾ ਦੇ ਸਮਰਥਕਾਂ ‘ਤੇ ਅਣਪਛਾਤਿਆਂ ਵੱਲੋਂ ਹਮਲਾ, 1 ਕਿਸਾਨ ਜਖਮੀ

ਰੁਲਦੂ ਸਿੰਘ ਨੂੰ ਲੱਭਦਿਆਂ ਦਾਖਿਲ ਹੋਏ ਸਨ ਕਿਸਾਨੀ ਮੋਰਚੇ ‘ਚ

ਟਿਕਰੀ ਬਾਰਡਰ, ਦਿੱਲੀ, 27 ਜੁਲਾਈ- ਪਿਛਲੇ ਦਿਨੀ ਦਿੱਤੇ ਆਪਣੇ ਬਿਆਨ ਕਾਰਨ ਵਿਵਾਦ ਦਾ ਸਾਹਮਣਾ ਕਰ ਰਹੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੇ ਸਮਰਥਕਾਂ ’ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਜਿਸ ਦੌਰਾਨ ਇਕ ਕਿਸਾਨ ਗੁਰਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਦਕਿ ਇਕ ਹੋਰ ਦੇ ਵੀ ਹੱਥ ’ਤੇ ਸੱਟ ਲੱਗੀ ਹੈ। ਘਟਨਾ ਮੰਗਲਵਾਰ ਸਵੇਰੇ ਟਿੱਕਰੀ ਬਾਰਡਰ ’ਤੇ ਵਾਪਰੀ ਜਦ ਬਹਾਦਰਗੜ੍ਹ ਵਿਖ਼ੇ ਸੈਕਟਰ 9 ਦੇ ਕਮਿਊਨਿਟੀ ਸੈਂਟਰ ਕੋਲ ਸਥਿਤ ਮਾਨਸਾ ਕੈਂਪ ਦੇ ਅੰਦਰ ਕੁਝ ਲੋਕ ਡੰਡੇ ਲੈ ਕੇ ਦਾਖ਼ਲ ਹੋਏ ਅਤੇ ਕਿਸਾਨ ਨੇਤਾ ਰੁਲਦੂ ਸਿੰਘ ਬਾਰੇ ਪੁੱਛਿਆ। ਮਾਨਸਾ ਕੈਂਪ ਦੇ ਅੰਦਰ ਹਾਜ਼ਰ ਰੁਲਦੂ ਸਿੰਘ ਦੇ ਸਮਰਥਕਾਂ ਨੇ ਹਮਲਾਵਰਾਂ ਨੂੰ ਦੱਸਿਆ ਕਿ ਉਹ ਪੰਜਾਬ ਗਏ ਹੋਏ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ ਗਿਆ ਜਿਸ ’ਤੇ ਇਹ ਦੱਸਿਆ ਗਿਆ ਕਿ ਉਨ੍ਹਾਂ ਵਿੱਚੋਂ ਕੋਈ ਇੱਥੇ ਨਹੀਂ ਹੈ। ਇਸ ’ਤੇ ਭੜਕੇ ਹਮਲਾਵਰਾਂ ਨੇ ਹਾਜ਼ਰ ਲੋਕਾਂ ’ਤੇ ਹੀ ਹੱਲਾ ਬੋਲ ਦਿੱਤਾ ਜਿਸ ਦੌਰਾਨ ਗੁਰਵਿੰਦਰ ਸਿੰਘ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਉਣ ’ਤੇ ਸਿਰ ਵਿੱਚ 5 ਟਾਂਕੇ ਲਗਾਏ ਗਏ ਹਨ। ਉਸਦੀ ਅੱਖ, ਕੰਨਾਂ ਅਤੇ ਹੱਥਾਂ ਪੈਰਾਂ ’ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਮਾਂ ਰਹਿੰਦਿਆਂ ਪੁਲਿਸ ਨੂੂੰ ਸੂਚਿਤ ਕੀਤਾ ਪਰ ਪੁਲਿਸ ਨੇ ਪਹਿਲਾਂ ਤਾਂ ਕੀ ਘਟਨਾ ਦੇ ਵਾਪਰ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਗੰਭੀਰ ਸੱਟਾਂ ਦੇ ਬਾਵਜੂਦ ਹਸਪਤਾਲ ਗਏ ਗੁਰਵਿੰਦਰ ਸਿੰਘ ਨੂੰ ਵੀ ਟਾਂਕੇ ਆਦਿ ਲਾ ਕੇ ਤੇ ਮਰਹੱਮ ਪੱਟੀ ਕਰਕੇ ਵਾਪਸ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੁਲਦੂ ਸਿੰਘ ਨੇ ਆਪਣੇ ਬਿਆਨ ਵਿਚ ਸਿੱਖ ਪੰਥ ਅਤੇ ਖਾਲਿਸਤਾਨ ਮਸਲੇ ਸਬੰਧੀ ਵਿਚਾਰ ਪ੍ਰਗਟ ਕੀਤੇ ਸਨ, ਜਿੰਨਾ ਦਾ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਦੇ ਦਬਾਅ ਹੇਠ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੁਲਦੂ ਸਿੰਘ ਦੇ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ 15 ਦਿਨਾਂ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਗਿਆ ਸੀ ਜਿਸ ਦੌਰਾਨ ਸਟੇਜ ’ਤੇ ਆਉਣ, ਭਾਸ਼ਣ ਦੇਣ ਜਾਂ ਪੱਤਰਕਾਰ ਨਾਲ ਗੱਲ-ਬਾਤ ਕਰਨ ‘ਤੇ ਪੂਰਨ ਪਾਬੰਧੀ ਰਹੇਗੀ।

ਵਾਸ਼ਿੰਗਟਨ ਡੀਸੀ ‘ਚ ਨਿੱਘਾ ਸਵਾਗਤ, PM ਮੋਦੀ…

ਵਾਸ਼ਿੰਗਟਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਅਮਰੀਕਾ ਪਹੁੰਚੇ। ਇਸ ਦੌਰਾਨ ਏਅਰਪੋਰਟ ‘ਤੇ ਭਾਰਤੀ ਭਾਈਚਾਰੇ…

ਅਗਲੇ 3 ਦਿਨ ਲਗਾਤਾਰ ਬਾਰਸ਼…

ਉੱਤਰ-ਪੱਛਮੀ ਅਤੇ ਪੱਛਮੀ ਸੂਬਿਆਂ ਵਿੱਚ ਭਾਰੀ ਮੀਂਹ…

ਕਰੋਨਾ ਕਾਰਨ ਅਨਾਥ ਹੋਏ ਬੱਚਿਆਂ…

ਕੋਰੋਨਾ ਮਹਾਮਾਰੀ ਕਾਰਨ ਜਿਨ੍ਹਾਂ ਬੱਚਿਆਂ ਦੇ ਮਾਪਿਆਂ…

ਜਲਦ ਖੁੱਲਣ ਜਾ ਰਹੀ ਹੈ…

ਨੇਪਾਲ ਸਰਕਾਰ ਨੇ ਭਾਰਤ ਦੀ ਸਰਹੱਦ ਨੂੰ…

Listen Live

Subscription Radio Punjab Today

Our Facebook

Social Counter

  • 21421 posts
  • 1 comments
  • 0 fans

ਕੈਲੀਫੋਰਨੀਆ ਦੇ ਇਸ ਸ਼ਹਿਰ ਨੇ ਦਰਜ ਕੀਤਾ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਸ਼ਹਿਰਾਂ ਵਿੱਚ ਵੱਡੀ ਗਿਣਤੀ ‘ਚ ਕਤਲਾਂ ਦੇ…

ਫਰਿਜ਼ਨੋ ਯੂਨੀਵਰਸਿਟੀ ਹਾਈ ਸਕੂਲ ਨੇ…

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ)…

ਜੋਅ ਬਾਈਡੇਨ ਨੇ ਜਸਟਿਸ ਟਰੂਡੋ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

ਅਮਰੀਕਾ:  ਕੈਂਟਕੀ ਦੇ  ਨਰਸਿੰਗ ਹੋਮ…

ਫਰਿਜ਼ਨੋ (ਕੈਲੀਫੋਰਨੀਆ), 23 ਸਤੰਬਰ (ਗੁਰਿੰਦਰਜੀਤ ਨੀਟਾ ਮਾਛੀਕੇ/…

Log In