Menu

ਫਲੋਰਿਡਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਜਿੱਤਿਆ ਮਹਿਲਾ ਤਾਈਕਵਾਂਡੋ ਵਿੱਚ ਗੋਲਡ ਮੈਡਲ

ਫਰਿਜ਼ਨੋ, 27 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) –  ਅਮਰੀਕਾ ਦੀ ਅਨਾਸਤਾਸੀਜਾ ਜ਼ੋਲੋਟਿਕ ਨੇ ਟੋਕੀਓ ਉਲੰਪਿਕ ਵਿੱਚ ਐਤਵਾਰ ਨੂੰ ਰੂਸ ਦੀ ਐਥਲੀਟ ਟੈਟਿਨਾ ਮਿਨੀਨਾ ਨੂੰ 25-17 ਨਾਲ ਹਰਾ ਕੇ 57 ਕਿਲੋਗਰਾਮ ਮਹਿਲਾ ਤਾਈਕਵਾਂਡੋ ਵਿੱਚ ਪਹਿਲਾ ਗੋਲਡ ਮੈਡਲ ਜਿੱਤਿਆ ਹੈ। ਫਲੋਰਿਡਾ ਦੀ ਰਹਿਣ ਵਾਲੀ 18 ਸਾਲ ਦੀ ਜ਼ੋਲੋਟਿਕ ਦਾ ਬਚਪਨ ਤੋਂ ਓਲੰਪਿਕ ਚੈਂਪੀਅਨ ਬਨਣ ਦਾ ਸੁਪਨਾ ਸੀ ਅਤੇ ਇਸ ਲਈ ਉਸਨੂੰ ਸਿਰਫ ਇੱਕ ਮੌਕੇ ਦੀ ਜ਼ਰੂਰਤ ਸੀ। ਓਲੰਪਿਕ ਤਾਈਕਵਾਂਡੋ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਜ਼ੋਲੋਟਿਕ ਸਿਰਫ ਚੌਥੀ ਅਮਰੀਕੀ ਅਤੇ ਦੂਜੀ ਔਰਤ ਐਥਲੀਟ ਹੈ। ਇਸ ਤੋਂ ਪਹਿਲਾਂ ਸਟੀਵਨ ਲੋਪੇਜ਼ ਨੇ ਪੁਰਸ਼ ਤਾਈਕਵਾਂਡੋ ਵਿੱਚ ਅਮਰੀਕਾ ਲਈ ਪਿਛਲੇ ਸਿਰਫ ਦੋ ਓਲੰਪਿਕ ਮੈਡਲ ਜਿੱਤੇ ਹਨ। ਟੋਕੀਓ ਉਲੰਪਿਕ ਦੇ ਮਹਿਲਾ ਤਾਈਕਵਾਂਡੋ ਦੇ ਫਾਈਨਲ ਵਿੱਚ ਜ਼ੋਲੋਟਿਕ ਅਤੇ ਮਿਨੀਨਾ ਵਿਚਕਾਰ ਮੁਕਾਬਲਾ ਕਾਫੀ ਸਖਤ ਸੀ। ਦੋਵਾਂ ਨੇ ਪਹਿਲੇ ਰਾਊਂਡ ਵਿੱਚ ਉੱਚ ਸਕੋਰ ਪ੍ਰਾਪਤ ਕੀਤੇ ਅਤੇ ਦੂਜੇ ਵਿੱਚ ਵੀ ਸਖਤ ਟੱਕਰ ਦਿੱਤੀ, ਪਰ ਜ਼ੋਲੋਟਿਕ ਨੇ ਆਪਣੀ ਰੂਸੀ ਵਿਰੋਧੀ ਨੂੰ ਅੰਤਿਮ ਰਾਊਂਡ ਵਿੱਚ ਪਛਾੜ ਕੇ ਸੋਨੇ ਦਾ ਮੈਡਲ ਆਪਣੇ ਗਲ ਪਾਇਆ ਅਤੇ ਅਮਰੀਕਾ ਦਾ ਨਾਮ ਰੌਸ਼ਨ ਕੀਤਾ।

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਅਤੇ ਪਾਰਟੀ ਦੇ ਸੂਬਾ ਪ੍ਰਧਾਨ HS ਲੱਕੀ ਨੂੰ ਟਿਕਟ…

ਤਰਸੇਮ ਸਿੰਘ ਦੇ ਕਤਲ ਕੇਸ…

ਤਰਨ ਤਾਰਨ, 24 ਅਪ੍ਰੈਲ 2024 :ਉੱਤਰਾਖੰਡ ਦੇ…

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39898 posts
  • 0 comments
  • 0 fans