Menu

ਫਰਿਜ਼ਨੋ : ਸੜਕ ਹਾਦਸੇ ‘ਚ 2 ਵਿਅਕਤੀਆਂ ਦੀ ਮੌਤ

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ), 27  ਜੁਲਾਈ – ਫਰਿਜ਼ਨੋ ਸ਼ਹਿਰ ਦੀਆਂ ਸੜਕਾਂ ਉੱਤੇ ਹੁੰਦੇ ਹਾਦਸਿਆਂ ਨੇ ਦੋ ਵਿਅਕਤੀਆਂ ਦੀ  ਜਾਨ ਲੈ ਲਈ ਹੈ। ਫਰਿਜ਼ਨੋ ਸੀ ਐੱਚ ਪੀ ਅਧਿਕਾਰੀਆਂ ਦੇ ਅਨੁਸਾਰ ਸ਼ਨੀਵਾਰ ਸ਼ਾਮ ਨੂੰ ਦੋ ਵਾਹਨਾਂ ਵਿਚਕਾਰ ਹੋਈ ਟੱਕਰ ਦੀ ਵਜ੍ਹਾ ਨਾਲ ਦੋ ਲੋਕ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਫਰਿਜ਼ਨੋ ਸੀ ਐੱਚ ਪੀ ਅਧਿਕਾਰੀਆਂ ਨੂੰ ਹਾਵਰਡ ਐਵੀਨਿਊ ਦੇ ਨੇੜੇ ਕੈਲੀਫੋਰਨੀਆ ਐਵੀਨਿਊ ਵਿਖੇ ਹੋਏ ਹਾਦਸੇ ਦੀ ਸੂਚਨਾ ਸ਼ਨੀਵਾਰ ਰਾਤ ਦੇ 8:15 ਵਜੇ ਦੇ ਕਰੀਬ ਮਿਲੀ। ਇਸ ਹਾਦਸੇ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਲੇਫੋਰਨੀਆ ਐਵੀਨਿਊ ਉੱਤੇ ਪੱਛਮ ਵੱਲ ਜਾ ਰਹੀ ਇੱਕ ਸ਼ੈਵਰਲੇਟ ਪਿਕਅਪ ਵਿੱਚ ਦੋ 19 ਸਾਲ ਦੇ ਬੱਚੇ ਤੇਜ਼ ਰਫਤਾਰ ਨਾਲ ਜਾ ਰਹੇ ਸਨ , ਇਸੇ ਦੌਰਾਨ ਪਿਕਅਪ ਕੰਟਰੋਲ ਤੋਂ ਬਾਹਰ ਹੋ ਕੇ ਦੂਜੇ ਪਾਸੇ ਇੱਕ ਹੋਰ ਕਾਰ ਨਾਲ ਟਕਰਾ ਗਈ। ਸੀ ਐੱਚ ਪੀ ਅਨੁਸਾਰ ਇਸ ਜਬਰਦਸਤ ਹਾਦਸੇ ਤੋਂ ਬਾਅਦ ਪਿਕਅਪ ਵਿੱਚ ਸਵਾਰ ਦੋਵਾਂ ਬੱਚਿਆਂ ਦੀ ਮੌਕੇ ‘ਤੇ  ਮੌਤ ਹੋ ਗਈ । ਅਧਿਕਾਰੀਆਂ  ਦੁਆਰਾ ਸ਼ੈਵਰਲੇਟ ਪਿਕਅਪ ਵਿੱਚ ਸਵਾਰ  ਦੋਵਾਂ  ਮ੍ਰਿਤਕਾਂ ਦੀ ਪਛਾਣ ਕਰਮਨ ਦੇ ਜੋਸਫ ਰੋਡਰਿਗਜ਼ ਅਤੇ ਫਰਿਜ਼ਨੋ ਦੀ ਅਲੀਸਾ ਕੈਂਪੋਸ ਵਜੋਂ ਕੀਤੀ ਗਈ ਹੈ। ਇਸਦੇ ਇਲਾਵਾ ਦੂਜੇ ਵਾਹਨ ਦੇ ਡਰਾਈਵਰ ਅਤੇ ਯਾਤਰੀ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਲਿਜਾਇਆ ਗਿਆ। ਇਸ ਹਾਦਸੇ ਵਿੱਚ ਪਿਕਅਪ ਦੇ ਕੰਟਰੋਲ ਤੋਂ ਬਾਹਰ ਹੋਣ ਦੇ ਕਾਰਨ ਫਿਲਹਾਲ ਸਾਹਮਣੇ ਨਹੀਂ ਆਏ ਹਨ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans