ਫਰਿਜ਼ਨੋ (ਕੈਲੀਫੋਰਨੀਆਂ) 25 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਸਥਾਨਿਕ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਦੀ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਸਲਾਨਾ ਗੁਰਮਤ ਕੈਂਪ ਸੁੱਖ ਸ਼ਾਂਤੀ ਨਾਲ ਨੇਪਰੇ ਚੜਿਆ। ਇਸ ਕੈਂਪ ਵਿੱਚ ਦੂਰ ਦੁਰਾਡੇ ਦੇ ਸ਼ਹਿਰਾਂ ਤੋਂ ਆਏ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਵੱਡੀ ਪੱਧਰ ਨੇ ਬੱਚਿਆ ਨੇ ਸ਼ਿਰਕਤ ਕਰਕੇ ਇਸ ਕੈਂਪ ਨੂੰ ਯਾਦਗਾਰੀ ਬਣਾਇਆ। ਇਸ ਕੈਂਪ ਦੌਰਾਨ ਤੀਰ ਅੰਦਾਜ਼ੀ, ਘੋੜਸਵਾਰੀ, ਗੱਤਕਾ ਅਤੇ ਹੋਰ ਰਵਾਇਤੀ ਖੇਡਾਂ ਵਿੱਚ ਚੋਬਰਾ, ਮੁਟਿਆਰਾਂ ਅਤੇ ਬੱਚਿਆ ਨੇ ਆਪਣੇ ਜੌਹਰ ਵਿਖਾਏ। ਇਸ ਦੌਰਾਨ ਗੁਰਬਾਣੀ ਅਤੇ ਕੀਰਤਨ ਮੁਕਾਬਲੇ ਵੀ ਕਰਵਾਏ ਗਏ। ਜੇਤੂ ਬੱਚਿਆਂ ਨੂੰ ਸਨਮਾਨ ਚਿੰਨ ਦੇਕੇ ਨਿਵਾਜਿਆਂ ਗਿਆ। ਐਂਤਵਾਰ ਦੇ ਖਚਾਖਚ ਭਰੇ ਦੀਵਾਨ ਹਾਲ ਵਿੱਚ ਕੀਰਤਨ ਅਤੇ ਗੁਰਮੀਤ ਵਿਚਾਰਾ ਹੋਈਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆਂ। ਅਖੀਰ ਗੱਤਕੇ ਦੇ ਜੌਹਰ ਵਿਖਾਉਂਦੇ ਨੌਜਵਾਨ, ਨਗਾਰੇ ਦੀ ਚੋਟ ਤੇ ਗੂੰਜਦੇ ਖਾਲਸਾਈ ਨਾਹਰਿਆਂ ਨਾਲ ਇਹ ਕੈਂਪ ਸੁੱਖ ਸ਼ਾਂਤੀ ਨਾਲ ਸੰਪੰਨ ਹੋਇਆ।