Menu

ਟੋਕੀਓ ਉਲੰਪਿਕ ਵਿੱਚ ਇਸ ਐਥਲੀਟ ਨੇ ਅਮਰੀਕਾ ਲਈ ਜਿੱਤਿਆ ਪਹਿਲਾ ਸੋਨੇ ਦਾ ਮੈਡਲ

ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕੀ ਐਥਲੀਟ ਜਪਾਨ ਦੇ ਸ਼ਹਿਰ ਟੋਕੀਓ  ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਝੋਲੀ ਵਿੱਚ ਮੈਡਲ ਪਾਉਣ ਲਈ ਮਿਹਨਤ ਕਰ ਰਹੇ ਹਨ। ਅਜਿਹੀ ਹੀ ਸਖਤ ਮਿਹਨਤ ਦੇ ਨਤੀਜੇ ਵਜੋਂ ਅਮਰੀਕਾ ਦੇ ਇੱਕ ਤੈਰਾਕ ਨੇ ਦੇਸ਼ ਲਈ ਪਹਿਲਾ ਸੋਨੇ ਦਾ ਮੈਡਲ ਜਿੱਤਿਆ ਹੈ। ਚੇਜ਼ ਕਾਲੀਜ਼ ਨਾਮ ਦੇ ਤੈਰਾਕ ਨੇ  ਟੋਕਿਓ ਖੇਡਾਂ ਵਿੱਚ ਪੁਰਸ਼ਾਂ ਦੇ 400 ਮੀਟਰ ਦੀ ਵਿਅਕਤੀਗਤ  ਤੈਰਾਕੀ ਵਿੱਚ ਐਤਵਾਰ ਨੂੰ ਸੋਨੇ ਦਾ ਤਗਮਾ ਜਿੱਤਿਆ ਹੈ। ਅਮਰੀਕਾ ਦੇ ਹੀ ਜੇ ਲਿਥਰਲੈਂਡ ਨੇ  ਚਾਂਦੀ ਅਤੇ ਆਸਟਰੇਲੀਆ ਦੇ ਬਰੈਂਡਨ ਸਮਿਥ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਓਲੰਪਿਕ ਦੇ ਮਹਾਨ ਐਥਲੀਟ ਮਾਈਕਲ ਫੇਲਪਸ ਦੇ ਸਾਬਕਾ ਸਿਖਲਾਈ ਭਾਈਵਾਲ ਕਾਲੀਜ਼ ਨੇ 4 ਮਿੰਟ 9.42 ਸਕਿੰਟ ਵਿੱਚ ਆਪਣਾ ਪਹਿਲਾਂ ਸਥਾਨ ਪ੍ਰਾਪਤ ਕੀਤਾ ਜਦਕਿ ਲਿਥਰਲੈਂਡ ਨੇ ਆਪਣੇ ਟੀਚੇ ਲਈ 4: 10.28 ਦਾ ਟਾਈਮ ਲਿਆ ਜੋ ਕਿ ਸਮਿਥ ਤੋਂ (4: 10.38) ਥੋੜ੍ਹਾ ਸਮਾਂ ਪਹਿਲਾਂ ਸੀ।

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ ਮਹਿਲਾ ਮੁੱਖ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ ਨੂੰ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਬਣਾਇਆ ਗਿਆ ਹੈ। ਜਯੋਤੀ ਮਲਹੋਤਰਾ 14…

ਦਿੱਲੀ ਪੁਲਿਸ ਨੇ ਗੋਲਡੀ ਬਰਾੜ…

ਨਵੀਂ ਦਿੱਲੀ, 8 ਮਈ : ਦਿੱਲੀ ਪੁਲਿਸ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 8 ਮਈ 2024*-ਦਿੱਲੀ ਸ਼ਰਾਬ ਘੁਟਾਲੇ…

ਅਰਵਿੰਦ ਕੇਜਰੀਵਾਲ ਦੀ ਜੇਲ੍ਹ ਤੋਂ…

ਨਿਵੀਂ ਦਿੱਲੀ, 8 ਮਈ :  ਦਿੱਲੀ ਹਾਈ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40214 posts
  • 0 comments
  • 0 fans