Menu

ਕੈਲੀਫੋਰਨੀਆ ਵਿੱਚ ਲੱਗੀ ਜੰਗਲੀ ਅੱਗ ਹੋਈ ਨੇਵਾਡਾ ਤੋਂ ਪਾਰ

ਫਰਿਜ਼ਨੋ (ਕੈਲੀਫੋਰਨੀਆ), 23 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਅਮਰੀਕਾ ਦੇ ਕਈ ਖੇਤਰ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੇ ਹਨ, ਜਿਹਨਾਂ ਵਿੱਚੋਂ ਕੈਲੀਫੋਰਨੀਆ ਪ੍ਰਮੁੱਖ ਹੈ। ਉੱਤਰੀ ਕੈਲੀਫੋਰਨੀਆ ਵਿੱਚ ਲੱਗੀ ਇੱਕ ਜੰਗਲੀ ਅੱਗ ਤਾਂ ਨੇਵਾਡਾ ਵਿੱਚੋ ਪਾਰ ਹੋ ਗਈ ਹੈ ਹੈ, ਪਰ ਵਧੀਆ ਮੌਸਮ ਕਾਰਨ ਅੱਗ ਬੁਝਾਊ ਕਰਮਚਾਰੀਆਂ ਨੂੰ ਸਹਾਇਤਾ ਮਿਲ ਰਹੀ ਹੈ। ਟੇਹੋ ਲੇਕ ਦੇ ਦੱਖਣ ਵਿੱਚ 4 ਜੁਲਾਈ ਨੂੰ ਲੱਗੀ ਤਾਮਾਰਕ ਅੱਗ ਨੇ 68 ਵਰਗ ਮੀਲ (176 ਵਰਗ ਕਿਲੋਮੀਟਰ) ਤੋਂ ਵੱਧ ਜੰਗਲ ਸਾੜ ਦਿੱਤੇ। ਇਸਦੇ ਨਾਲ ਹੀ ਐਲਪਾਈਨ ਕਾਉਂਟੀ ਦੀ ਅੱਗ ਨਾਲ 1,200 ਤੋਂ ਵੱਧ ਅੱਗ ਬੁਝਾਉਣ ਵਾਲੇ ਜੱਦੋਜਹਿਦ ਕਰ ਰਹੇ ਹਨ। ਇਸ ਅੱਗ ਨਾਲ ਘੱਟੋ ਘੱਟ 10 ਇਮਾਰਤਾਂ ਤਬਾਹ ਹੋਈਆਂ ਹਨ, ਅਤੇ ਕਈਆਂ ਨੂੰ ਆਪਣੇ ਘਰ ਵੀ ਖਾਲੀ ਕਰਨੇ ਪਏ ਹਨ। ਇਸ ਅੱਗ ਕਾਰਨ ਨੇਵਾਡਾ ਅਤੇ ਕੈਲੀਫੋਰਨੀਆ ਵਿੱਚ ਯੂ ਐੱਸ 395 ਦੇ ਕੁੱਝ ਹਿੱਸੇ ਵੀ ਬੰਦ ਕਰ ਦਿੱਤੇ ਸਨ।  ਦੇਸ਼ ਦੀ ਸਭ ਤੋਂ ਵੱਡੀ ਜੰਗਲੀ ਅੱਗ, ਓਰੇਗਨ ਦੀ ਬੂਟਲੇਗ ਫਾਇਰ, 618 ਵਰਗ ਮੀਲ (1,601 ਵਰਗ ਕਿਲੋਮੀਟਰ) ਤੱਕ ਵਧੀ ਹੋਈ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਘੱਟ ਹਵਾਵਾਂ ਅਤੇ ਤਾਪਮਾਨ ਨੇ ਕਰਮਚਾਰੀਆਂ ਨੂੰ ਅੱਗ ‘ਤੇ ਕਾਬੂ ਕਰਨ ਵਿਚ ਮੱਦਦ ਕੀਤੀ ਹੈ। ਇਸ ਅੱਗ ਦੇ ਲੱਗਣ ਵੇਲੇ ਘੱਟੋ ਘੱਟ 2000 ਘਰਾਂ ਨੂੰ ਖਾਲੀ ਕਰਾਉਣ ਦਾ ਆਦੇਸ਼ ਦਿੱਤਾ ਗਿਆ ਸੀ ਅਤੇ ਪੰਜ ਹਜ਼ਾਰ ਹੋਰਾਂ ਨੂੰ ਚਿਤਾਵਨੀ ਦਿੱਤੀ ਗਈ ਸੀ।  ਇਸ ਨਾਲ ਘੱਟੋ ਘੱਟ 70 ਘਰ ਅਤੇ 100 ਤੋਂ ਵੱਧ ਹੋਰ ਥਾਵਾਂ ਸੜ ਗਈਆਂ ਹਨ, ਪਰ ਕਿਸੇ ਦੀ ਮੌਤ ਹੋਣ ਬਾਰੇ ਖਬਰ ਨਹੀਂ ਹੈ।

ਮੰਦਿਰ ਦੀ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ…

ਹਰਿਆਣਾ ,13 ਮਈ 2024- ਅੰਬਾਲਾ ‘ਚ ਸੋਮਵਾਰ ਨੂੰ ਅਚਾਨਕ ਮੰਦਰ ‘ਚ ਬਾਲਕੋਨੀ ਦਾ ਲੈਂਟਰ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ…

ਸੁਪਰੀਮ ਕੋਰਟ ਵਲੋਂ ਕੇਜਰੀਵਾਲ ਨੂੰ…

ਨਵੀਂ ਦਿੱਲੀ, 13 ਮਈ : ਦਿੱਲੀ ਦੇ…

ਚੌਥੇ ਪੜਾਅ ਤਹਿਤ 9 ਸੂਬਿਆਂ…

ਨਵੀਂ ਦਿੱਲੀ, 13 ਮਈ : ਲੋਕ ਸਭਾ…

ਕੇਸਰੀ ਦਸਤਾਰ ਸਜਾ ਕੇ ਗੁਰਦੁਆਰਾ…

ਨਵੀਂ ਦਿੱਲੀ, 13 ਮਈ 2024: ਬਿਹਾਰ ਦੌਰੇ…

Listen Live

Subscription Radio Punjab Today

ਕੈਨੇਡਾ ਵਿਚ ਲੱਖਾਂ ਡਾਲਰ ਦਾ ਸੋਨਾ ਚੋਰੀ…

13 ਮਈ 2024- : ਕੈਨੇਡਾ ਦੇ ਟੋਰਾਂਟੋ ਦੇ ਮੁੱਖ ਹਵਾਈ ਅੱਡੇ ਤੋਂ ਲੱਖਾਂ ਡਾਲਰ ਦਾ ਸੋਨਾ ਚੋਰੀ ਕਰਨ ਦੇ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40313 posts
  • 0 comments
  • 0 fans