Menu

ਨਿਸ਼ਾਨ ਸਿੰਘ ਕਤਲ ਕਾਂਡ ‘ਚ ਪੁਲੀਸ ਦੀ ਢਿੱਲ੍ਹ ਮੱਠ ਦਾ ਐਸਸੀ ਕਮਿਸ਼ਨ ਨੇ ਲਿਆ ਸਖਤ ਨੋਟਿਸ, ਪਹੁੰਚਿਆ ਪਰਿਵਾਰ ਨੂੰ ਮਿਲਣ

ਐਸਐਸਪੀ ਕਪੂਰਥਲਾ ਨੂੰ 10 ਅਗਸਤ ਤੱਕ ਸਟੇਟਸ ਰਿਪੋਰਟ ਦੇਣ ਲਈ ਕੀਤਾ ਤਲਬ

ਕਪੂਰਥਲਾ, 21 ਜੁਲਾਈ- ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਨੇ ਨਿਸ਼ਾਨ ਕਤਲ ਕਾਂਡ ਬਾਰੇ ਸਹੀ ਤੱਥ ਪਤਾ ਕਰਨ ਲਈ ਅੱਜ ਮੁਹੱਲਾ ਵਾਸੀ ਬੱਕਰਖਾਨਾ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਮਾਂ ਮਹਿੰਦਰ ਕੌਰ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਹਨਾਂ ਵੱਲੋਂ ਨਿਸ਼ਾਨ ਸਿੰਘ ਕਤਲ ਕਾਂਡ ‘ਚ ਪੁਲੀਸ ਦੀ ਢਿੱਲ੍ਹ ਮੱਠ ਦਾ ਨੋਟਿਸ ਲੈਂਦੇ ਹੋਏ ਕੀਤੀ ਗਈ ਹੈ। ਇਸ ਮੌਕੇ ਮੌਜੂਦ ਉਪ ਪੁਲੀਸ ਕਪਤਾਨ ਸਿਟੀ ਕਪੂਰਥਲਾ ਸੁਰਿੰਦਰ ਸਿੰਘ ਦੀ ਹਾਜਰੀ ‘ਚ ਪੀੜਤ ਮਾਂ ਨੇ ਕਿਹਾ ਕਿ ਪੁਲੀਸ ਉਹਨਾਂ ਦੇ ਬਿਆਨਾ ਤੇ ਸਹੀ ਦੋਸ਼ੀਆਂ ਨੂੰ ਕਤਲ ਕੇਸ ‘ਚ ਦੋਸ਼ੀ ਵਜੋਂ ਨਾਮਜ਼ਦ ਕਰਨ ਤੋਂ ਭੱਜ ਰਹੀ ਹੈ। ਪ੍ਰੀਵਾਰਕ ਮੈਂਬਰਾਂ ਨੇ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲੜਕੇ ਅਤੇ ਉਸ ਦੇ ਸਾਥੀਆਂ ਨੇ ਉਹਨਾਂ ਦੇ ਛੋਟੇ ਬੇਟੇ ਦਾ ਵੀ ਨੁਕਸਾਨ ਕਰਨ ਦੀ ਨੀਯਤ ਨਾਲ ਉਹਨਾਂ ਦੇ ਘਰ ਤੱਕ ਪਹੁੰਚ ਕੀਤੀ ਸੀ, ਪਰ ਉਹ ਘਰ ‘ਚ ਮੋਜੂਦ ਨਹੀਂ ਸੀ।
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ. ਤਰਸੇਮ ਸਿੰਘ ਸਿਆਲਕਾ ਨੇ ਪ੍ਰੀਵਾਰਕ ਮੈਂਬਰਾਂ ਦੀ ਸੁਣਵਾਈ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਪਹੁੰਚ ਕੇ ਕੀਤੀ ਪੁੱਛ-ਗਿੱਛ ਅਤੇ ਪੀੜਤਾ ਨੂੰ ਮਿਲਣ ਤੋਂ ਬਾਅਦ ਪਤਾ ਲਗਾ ਹੈ ਕਿ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ‘ਚ ਪੁਲੀਸ ਨੇ ਢਿੱਲ-ਮੱਠ ਤੋਂ ਕੰਮ ਲਿਆ ਹੈ। ਉਨ੍ਹਾਂ ਨੇ ਨਿਸ਼ਾਨ ਸਿੰਘ ਕਤਲ ਕੇਸ ‘ਚ ਪੁਲੀਸ ਦੀ ਨੁਕਤਾਚੀਨੀ ਕਰਦਿਆਂ ਹੋਇਆਂ ਕਪੂਰਥਲਾ ਐਸਐਸਪੀ ਤੋਂ ਸਬੰਧਤ ਮਾਮਲੇ ‘ਚ ਪੀੜਤਾ ਦੇ ਬਿਆਨਾ ਤੇ ਕਾਰਵਾਈ ਕਰਦਿਆਂ 10 ਅਗਸਤ 2021 ਨੂੰ ਸਟੇਟਸ ਰਿਪੋਰਟ ‘ਤਲਬ’ ਕਰ ਲਈ ਹੈ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਕਮਿਸ਼ਨ ਨੇ ਡੀਐਸਪੀ ਸੁਰਿੰਦਰ ਸਿੰਘ ਨੂੰ ਹਦਾਇਤ ਕਰ ਦਿੱਤੀ ਹੈ ਕਿ ਦੋਸ਼ੀਆਂ ਨੂੰ ਹਿਰਾਸਤ ‘ਚ ਲੈ ਕੇ ਕਤਲ ਕੇਸ ਨੂੰ ਹੱਲ ਕਰਕੇ ਪੀੜਤ ਪ੍ਰੀਵਾਰ ਦੀ ਸੁਣਵਾਈ ਕਰਦਿਆਂ ਨਿਆਂ ਦਿੱਤਾ ਜਾਵੇ। ਇਸ ਮੌਕੇ ਡਾ ਟੀਐਸ ਸਿਆਲਕਾ ਦੇ ਪੀਆਰਓ ਸਤਨਾਮ ਸਿੰਘ ਗਿੱਲ, ਐਸਐਚਓ ਹਰਪਾਲ ਸਿੰਘ ਆਦਿ ਹਾਜਰ ਸਨ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20446 posts
  • 1 comments
  • 0 fans

Log In