Menu

ਬੱਸ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਕੇ ‘ਤੇ ਮੌਤ, ਬੱਸ ਡਰਾਇਵਰ ਫਰਾਰ

ਸ਼੍ਰੀ ਮੁਕਤਸਰ ਸਾਹਿਬ, 21 ਜੁਲਾਈ ( ਪਰਗਟ ਸਿੰਘ ) – ਸ਼੍ਰੀ ਮੁਕਤਸਰ ਸਾਹਿਬ-ਮਲੋਟ ਹਾਈਵੇਅ ‘ਤੇ ਪੈਂਦੇ ਪਿੰਡ ਰੁਪਾਣਾ ਵਿੱਚ ਹਾਈਵੇਅ ‘ਤੇ ਇੱਕ ਵਿਅਕਤੀ ਦੀ ਬੱਸ ਹੇਠਾਂ ਆਉਣ ਕਾਰਨ ਮੌਕੇ ‘ਤੇ ਮੌਤ ਹੋ ਗਈ । ਇਸ ਭਿਆਨਕ ਹਾਦਸੇ ਵਿੱਚ ਵਿਅਕਤੀ ਦਾ ਸਿਰ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਕਾਰਨ ਮੌਕੇ ‘ਤੇ ਮੌਤ ਹੋ ਗਈ । ਮ੍ਰਿਤਕ ਵਿਅਕਤੀ ਦੀ ਪਹਿਚਾਣ ਜਸਵਿੰਦਰ ਸਿੰਘ ਪੁੱਤਰ ਬੋਹੜ੍ਹ ਸਿੰਘ ( ਉਮਰ ਤਕਰੀਬਨ 40 ਸਾਲ ) ਵਾਸੀ ਗੂੜ੍ਹੀ ਸੰਘਰ ਤਹਿ ਵ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਜੋਂ ਹੋਈ । ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਆਪਣੇ ਮੋਟਰਸਾਇਕਲ ‘ਤੇ ਪਿੰਡ ਸੋਥਾ ਵਾਲੀ ਸੜ੍ਹਕ ਤੋ ਹਾਈਵੇਅ ‘ਤੇ ਸ਼੍ਰੀ ਮੁਕਤਸਰ ਸਾਹਿਬ ਵੱਲ ਮੁੜ੍ਹਿਆ ਸੀ ਅਤੇ ਮਲੋਟ ਸਾਇਡ ਤੋਂ ਤੇਜ ਰਫਤਾਰ ਨਾਲ ਆਉਂਦੀ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ । ਬੱਸ ਡਰਾਇਵਰ ਮੌਕੇ ਤੋਂ ਬੱਸ ਛੱਡ ਫਰਾਰ ਹੋ ਗਿਆ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਬੱਸ ਚਾਲਕ ਦੀ ਗ੍ਰਿਫਤਾਰੀ ਲਈ ਹਾਈਵੇਅ ‘ਤੇ ਧਰਨਾਂ ਲਗਾ ਦਿੱਤਾ । ਅਕਸਰ ਹੀ ਦੇਖਣ ਨੂੰ
 ਮਿਲਦਾ ਹੈ ਕਿ ਬੱਸਾਂ ਦੇ ਡਰਾਇਵਰ ਬਹੁਤ ਹੀ ਜਿਆਦਾ ਗਲਤ ਤਰੀਕੇ ਨਾਲ ਚਲਾਉਂਦੇ ਹਨ ਕਿਉਂਕਿ ਇਨ੍ਹਾਂ ਬੱਸਾਂ ਦੇ ਡਰਾਇਵਰਾਂ ਕੋਲ ਹੈਵੀ ਡਰਾਇਵਿੰਗ ਲਾਇਲੈਂਸ ਹੁੰਦੇ ਹਨ ਅਤੇ ਉਕਤ ਵਿਅਕਤੀ ਜਾਣਦੇ ਹਨ ਕਿ ਸਾਡਾ ਕੁਝ ਨਹੀ ਵਿਗੜ੍ਹ ਸਕਦਾ । ਬੱਸ ਚਾਲਕ ਤਾਂ ਟੂ ਵਹੀਲਰ ਚਾਲਕਾਂ ਨੂੰ ਕੀੜ੍ਹੇ-ਮਕੌੜ੍ਹੇ ਦੀ ਤਰ੍ਹਾਂ ਸਮਝਦੇ ਹਨ ਅਤੇ ਇਨ੍ਹਾਂ ਬੱਸ ਚਾਲਕਾਂ ਦੀ ਲਾਪਰਵਾਹੀ ਨਾਲ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆ ਹਨ, ਜਿਨ੍ਹਾਂ ਵਿੱਚ ਕਈ ਆਪਣੇ ਘਰਾਂ ਦੇ ਇਕਲੌਤੇ ਪੁੱਤਰ ਹੁੰਦੇ ਹਨ । ਪ੍ਰਸ਼ਾਸ਼ਨ ਨੂੰ ਇਨ੍ਹਾਂ ਕੁਝ ਲਾਪਰਵਾਹ ਬੱਸ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋਕਿ ਕਿਸੇ ਦੇ ਘਰ ਦਾ ਚਿਰਾਗ ਨਾ ਬੁਝ ਸਕੇ । ਖਬਰ ਲਿਖੇ ਜਾਣ ਤੱਕ ਧਰਨਾਂ ਜਾਰੀ ਸੀ ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20449 posts
  • 1 comments
  • 0 fans

Log In