Menu

ਨਿਊਯਾਰਕ ‘ਚ ਪਬਲਿਕ ਹਸਪਤਾਲਾਂ ਦੇ ਸਟਾਫ ਲਈ ਜਰੂਰੀ ਹੋਵੇਗੀ ਕੋਰੋਨਾ ਵੈਕਸੀਨ

ਫਰਿਜ਼ਨੋ (ਕੈਲੀਫੋਰਨੀਆ), 21 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਨਿਊਯਾਰਕ ਵਿੱਚ ਵਧ ਰਹੇ ਕੋਰੋਨਾ ਵਾਇਰਸ ਮਾਮਲਿਆਂ
ਦੇ ਮੱਦੇਨਜ਼ਰ ਪਬਲਿਕ ਹਸਪਤਾਲਾਂ ਦੇ ਕਰਮਚਾਰੀਆਂ ਲਈ ਕੋਰੋਨਾ ਟੀਕਾ ਲਗਵਾਉਣਾ ਜਰੂਰੀ ਕੀਤਾ ਜਾਵੇਗਾ।
ਨਿਊਯਾਰਕ ਦੇ ਮੇਅਰ ਡੀ ਬਲੇਸਿਓ ਬੁੱਧਵਾਰ ਨੂੰ ਇੱਕ ਆਦੇਸ਼ ਜਾਰੀ ਕਰਨਗੇ, ਜੋ ਕਿ ਸ਼ਹਿਰ ਦੇ ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ ਜਾਂ ਤਾਂ ਟੀਕਾ ਲਗਵਾਉਣ ਜਾਂ ਹਫਤਾਵਾਰੀ ਕੋਰੋਨਾ ਵਾਇਰਸ ਟੈਸਟ ਜਮ੍ਹਾ ਕਰਾਉਣ ਦੀ ਮੰਗ ਕਰੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕਰਮਚਾਰੀਆਂ ਨੂੰ ਆਪਣੀ ਨੌਕਰੀ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੇਅਰ ਡੀ ਬਲੇਸਿਓ ਨੇ ਆਪਣੀ  ਪ੍ਰੈਸ ਕਾਨਫਰੰਸ ਵਿੱਚ ਇਸ ਆਦੇਸ਼ ਦੀ ਘੋਸ਼ਣਾ ਕਰਨ ਦੀ ਯੋਜਨਾ ਬਣਾਈ ਹੈ। ਜਿਸ ਉਪਰੰਤ 11 ਪਬਲਿਕ ਹਸਪਤਾਲਾਂ ਦੇ ਸਟਾਫ ਦੇ ਨਾਲ-ਨਾਲ ਡਿਪਾਰਟਮੈਂਟ ਆਫ ਹੈਲਥ ਐਂਡ ਮੈਂਟਲ ਹਾਈਜੀਨ ਦੁਆਰਾ ਚਲਾਏ ਗਏ ਕਲੀਨਿਕਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਹਿਰ ਦੇ ਤਕਰੀਬਨ ਇਕ ਤਿਹਾਈ ਪਬਲਿਕ ਹਸਪਤਾਲਾਂ ਦੇ ਕਰਮਚਾਰੀ ਬਿਨਾਂ ਟੀਕੇ ਤੋਂ ਹਨ। ਇਸ ਸਮੇਂ ਦੌਰਾਨ, ਕੋਵਿਡ -19 ਦੀ ਲਾਗ ਵੱਧ ਰਹੀ ਹੈ ਅਤੇ ਨਿਊਯਾਰਕ ਸਿਟੀ ਦੇ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਸ਼ਹਿਰ ਦੇ ਪਾਜੇਟਿਵ ਕੋਰੋਨਾ ਵਾਇਰਸ ਟੈਸਟਾਂ ਦੀ ਸੱਤ ਦਿਨਾਂ  ਔਸਤਨ ਮੰਗਲਵਾਰ ਨੂੰ ਨਵੇਂ 576 ਕੇਸਾਂ ਨਾਲ 1.72% ਤੱਕ ਦਰਜ ਕੀਤੀ ਗਈ । ਇਹਨਾਂ ਨਵੇਂ ਕੇਸਾਂ ਵਿੱਚ ਜਿਆਦਾਤਰ ਮਾਮਲੇ ਡੈਲਟਾ ਵੈਰੀਐਂਟ ਦੇ ਹਨ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20446 posts
  • 1 comments
  • 0 fans

Log In