Menu

ਅਮਰੀਕਾ: ਫਰਿਜ਼ਨੋ ਨੂੰ  ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਿਲੀ 4 ਮਿਲੀਅਨ ਡਾਲਰ ਦੀ ਗ੍ਰਾਂਟ

ਫਰਿਜ਼ਨੋ (ਕੈਲੀਫੋਰਨੀਆ), 21 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) – ਕੈਲੀਫੋਰਨੀਆ ਦੀ ਕਾਉਂਟੀ ਫਰਿਜ਼ਨੋ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਲਈ ਲੱਖਾਂ ਡਾਲਰ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਮੇਅਰ ਡਾਇਰ ਦੇ ਦਫਤਰ ਦੇ ਅਨੁਸਾਰ ਫਰਿਜ਼ਨੋ ਸ਼ਹਿਰ ਨੂੰ ਕੋਵਿਡ -19 ਮਹਾਂਮਾਰੀ ਨਾਲ ਜੁੜੇ ਮੁੱਦਿਆਂ ਦਾ ਮੁਕਾਬਲਾ ਕਰਨ ਲਈ ਮੰਗਲਵਾਰ ਨੂੰ 4 ਮਿਲੀਅਨ ਡਾਲਰ ਦੀ ਗਰਾਂਟ ਦਿੱਤੀ ਗਈ ਹੈ। ਅਮਰੀਕਾ  ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਅਨੁਸਾਰ ਕੋਰੋਨਾ ਵਾਇਰਸ ਦੀ ਟਰੇਸਿੰਗ, ਟੈਸਟਿੰਗ ਅਤੇ ਟੀਕਾਕਰਨ ਨੂੰ ਵਧਾਉਣ ਲਈ ਇਹ ਗ੍ਰਾਂਟ ਸਹਾਇਤਾ ਕਰੇਗੀ। ਇਸ ਤਹਿਤ
ਕਮਿਊਨਿਟੀ ਹੈਲਥ ਵਰਕਰ ਫਰਿਜ਼ਨੋ ਦੇ ਉਨ੍ਹਾਂ ਖੇਤਰਾਂ ਵਿੱਚ ਜਾਣਗੇ ਜਿਥੇ ਕੋਵਿਡ -19 ਕੇਸ ਨੰਬਰ ਜਿਆਦਾ ਅਤੇ ਟੀਕਾਕਰਨ ਦੀ ਦਰ ਘੱਟ ਹੈ। ਫਰਿਜ਼ਨੋ ਦੇ ਸਹਾਇਕ ਸਿਟੀ ਮੈਨੇਜਰ, ਗ੍ਰੇਗਰੀ ਬਾਰਫੀਲਡ ਅਨੁਸਾਰ ਕੋਰੋਨਾ ਟੀਕੇ ਲਗਾਉਣ ਲਈ ਜ਼ਿਪ ਕੋਡਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਇਹ ਫੰਡ ਕਮਿਊਨਿਟੀ ਸਿਹਤ ਕਰਮਚਾਰੀਆਂ ਦੀ ਭਰਤੀ ਤੇ ਸਿਖਲਾਈ  ਲਈ ਵੀ ਵਰਤੇ ਜਾਣਗੇ ਜੋ ਕਿ ਸ਼ਹਿਰ ਦੇ ਸੱਤ ਜਿਆਦਾ ਕੋਰੋਨਾ ਪ੍ਰਭਾਵਿਤਕ ਜ਼ਿਪ ਕੋਡਾਂ ਵਿੱਚ ਘਰ-ਘਰ ਜਾਣਗੇ। ਸਿਹਤ ਅਧਿਕਾਰੀਆਂ ਅਨੁਸਾਰ ਇਸ ਗ੍ਰਾਂਟ ਕਾਰਨ ਸ਼ੁਰੂ ਕੀਤੀ ਜਾਣ ਵਾਲੀ ਮੁਹਿੰਮ ਵਿੱਚ ਪੱਛਮੀ ਫਰਿਜ਼ਨੋ ਕਾਉਂਟੀ ਸਾਈਟਾਂ ਤੋਂ ਇਲਾਵਾ, ਜਿਹੜੇ ਜ਼ਿਪ ਕੋਡਾਂ ਨੂੰ ਸ਼ਾਮਲ ਕੀਤਾ ਜਾਵੇਗਾ ਉਹਨਾਂ ਵਿੱਚ 93701, 93702, 93703, 93704, 93705, 93706, ਅਤੇ 93727 ਆਦਿ ਸ਼ਾਮਲ ਹੋਣਗੇ। ਇਸਦੇ ਇਲਾਵਾ ਨਸਲੀ ਅਤੇ ਜਾਤੀਗਤ ਘੱਟਗਿਣਤੀ ਆਬਾਦੀ ਦਰਮਿਆਨ ਵੀ ਟੈਸਟਿੰਗ, ਸੰਪਰਕ ਟਰੇਸਿੰਗ ਅਤੇ ਟੀਕਾਕਰਨ ਲਈ ਧਿਆਨ  ਕੇਂਦਰਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਇਸ ਯਤਨ ਵਿੱਚ ਪੰਜ “ਕਮਿਊਨਿਟੀ ਬੇਸਡ ਸੰਸਥਾਵਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ ਜਿਹਨਾਂ ਵਿੱਚ ਵੈਸਟ ਫਰਿਜ਼ਨੋ ਫੈਮਲੀ ਰਿਸੋਰਸ ਸੈਂਟਰ, ਸੈਂਟਰੋ ਲਾ ਫੈਮੀਲੀਆ, ਐੱਫ ਆਈ ਆਰ ਐੱਮ, ਜਕਾਰਤਾ ਮੂਵਮੈਂਟ, ਅਤੇ ਰੀਡਿੰਗ ਐਂਡ ਬੀਓਡ ਆਦਿ ਹਨ।

 

  

ਓਲੰਪਿਕਸ ਚ ਭਾਰਤੀ ਹਾਕੀ ਟੀਮ ਨੇ ਕੀਤੀ…

ਟੋਕੀਓ, 27 ਜੁਲਾਈ- ਜਪਾਨ ਦੀ ਰਾਜਧਾਨੀ ਟੋਕੀਓ ਚ ਜਾਰੀ ਓਲੰਪਿਕ ਖੇਡਾਂ ਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਵਾਪਸੀ…

ਵਿਦੇਸ਼ ਫਰਾਰ ਹੋਣ ਤੋਂ ਰੋਕਣ…

26 ਜੁਲਾਈ – ਦਿੱਲੀ ਪੁਲਿਸ ਨੇ ਦਿੱਲੀ…

ਕਾਰਗਿਲ ‘ਚ ਆਪਣੀਆਂ ਜਾਨਾਂ ਕੁਰਬਾਨ…

ਕਾਰਗਿਲ ਵਿਜੈ ਦਿਵਸ ਮੌਕੇ ਉੱਤੇ ਭਾਰਤੀ ਹਥਿਆਰਬੰਦ…

ਟਰੈਕਟਰ ਚਲਾਕੇ ਸੰਸਦ ਪੁੱਜੇ ਰਾਹੁਲ…

ਦਿੱਲੀ, 26 ਜੁਲਾਈ- ਕਾਂਗਰਸੀ ਸਾਂਸਦ ਰਾਹੁਲ ਗਾਂਧੀ…

Listen Live

Subscription Radio Punjab Today

Our Facebook

Social Counter

  • 20450 posts
  • 1 comments
  • 0 fans

Log In