Menu

ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਚਿੱਬੜਾਂਵਾਲੀ ਵਿਖੇ ਕੀਤੀ ਮੀਟਿੰਗ 

ਸ੍ਰੀ ਮੁਕਤਸਰ ਸਾਹਿਬ, 20 ਜੁਲਾਈ ( ਪਰਗਟ ਸਿੰਘ )- ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਬਣੇ ਸਾਂਝੇ ਮੋਰਚੇ ਦੇ ਸੱਦੇ ਤੇ ਚਿੱਬੜਾਂ ਵਾਲ਼ੀ ‘ਚ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਇਕਾਈ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਚ ਮੀਟਿੰਗ ਕੀਤੀ ਗਈ । ਮੀਟਿੰਗ ਚ ਸ਼ਾਮਿਲ ਮਜ਼ਦੂਰਾਂ ਨੂੰ ਸੰਬੋਧਨ ਕਰਦੇ ਹੋਏ ਜਿਲਾ ਜਰਨਲ ਸਕੱਤਰ ਤਰਸੇਮ ਸਿੰਘ ਖੁੰਡੇ ਹਲਾਲ ,ਨੇ ਕਿਹਾ ਕਿ  ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਪਿੰਡ ਚਿਬੜਾਂ ਵਾਲੀ ਛਿੰਦਰਪਾਲ ਸਿੰਘ ਪੁੱਤਰ ਸੋਹਣ ਸਿੰਘ  ਅਤੇ ਨਿਰਮਲ ਸਿੰਘ ਪੁੱਤਰ ਟੇਕ ਸਿੰਘ ਸਮੇਤ 13 ਬੇਘਰੇ ਪਰਿਵਾਰ ਜਗੀਰਦਾਰਾਂ ਦੇ ਪਸ਼ੂਆਂ ਵਾਲੇ ਵਾੜਿਆਂ ਅਤੇ ਕਿਰਾਏ ਤੇ ਰਹਿਣ ਲਈ ਮਜਬੂਰ ਹਨ ।ਪੰਜਾਬ ਸਰਕਾਰ ਵੱਲੋ  ਗੱਦੀ ਸੰਭਣ ਬਾਅਦ ਦੋ ਵਾਰੀ ਮਜਦੂਰਾਂ ਨੂੰ ਪਲਾਟ ਦੇਣ ਦਾ ਨੋਟੀਫਕੇਸ਼ਨ ਜਾਰੀ ਕਰਕੇ ਮਜਦੂਰਾਂ ਤੌਂ ਅਰਜੀਆਂ ਲੈਣ ਦੇ ਬਾਵਜੂਦ ਕਿਸੇ ਮਜਦੂਰ ਨੂੰ ਪਲਾਟ ਨਹੀ ਦਿੱਤਾ ਗਿਆ , ਉਨ੍ਹਾਂ ਕਿਹਾ ਕਿ ਕੀਤੇ ਵਾਅਦੇ ਮੁਤਾਬਕ ਬੇਘਰੇ ਤੇ ਲੋੜਵੰਦਾਂ ਨੂੰ ਦੱਸ ਦੱਸ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਕੱਟੇ ਪਲਾਟਾਂ ਦਾ ਫੌਰੀ ਕਰਜ਼ਾ ਦਿੱਤਾ ਜਾਵੇ  । ਮਜ਼ਦੂਰਾਂ ਵੱਲੋ ਕਈ ਹਜ਼ਾਰਾਂ ਦੇ ਆਏ ਬਿਜਲੀ ਬਿੱਲਾਂ ਦਾ ਜ਼ਿਕਰ ਕਰਨ ਤੇ  ਮਜਦੂਰ ਆਗੂ ਕੁਲਦੀਪ ਸਿੰਘ ਚਿੱਬੜਾਂਵਾਲੀ   ਨੇ ਕਿਹਾ ਕਿ  ਕਾਂਗਰਸ ਸਰਕਾਰ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਲਾ ਕੇ ਮਜ਼ਦੂਰਾਂ ਤੋਂ ਬਿਜਲੀ ਦੀ ਸਹੂਲਤ ਖੋਹਣ ਜਾ ਰਹੀ ਹੈ  ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀ ਘਰੇਲੂ ਬਿਜਲੀ ਉਪਰ ਲਾਈ  ਕਿਲੋਵਾਟ ਦੀ ਸ਼ਰਤ ਖ਼ਤਮ ਕੀਤੀ ਜਾਵੇ ਜਾਤ ਅਤੇ ਧਰਮ  ਦੀ ਸ਼ਰਤ ਖਤਮ ਕੀਤੀ ਜਾਵੇ  ਅਤੇ ਪਿਛਲੇ ਖਡ਼੍ਹੇ ਬਿਜਲੀ ਬਿੱਲਾਂ ਦੇ ਬਕਾਏ ਖਤਮ ਕੀਤੇ ਜਾਣ  । ਜਨਤਕ ਵੰਡ ਪ੍ਰਨਾਲੀ ਨੂੰ ਮਜਬੂਤ ਕਰਕੇ ਰਸੋਈ ਵਰਤੋਂ ਸਾਰੀਆਂ ਵਸਤੂਆਂ ਸਸਤੇ ਰੇਟ ਤੇ ਦਿੱਤੀਆਂ ਜਾਣ, ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਸਮੇਤ ਮਾਈਕਰੋ ਫਾਇਨੈਂਸ ਕੰਪਨੀ ਮੁਆਫ ਕੀਤਾ ਜਾਵੇ  ਅਤੇ ਮਜ਼ਦੂਰਾਂ ਨੂੰ ਕੋਆਪਰੇਟਿਵ ਸੁਸਾਇਟੀਆਂ ਵਿੱਚ  ਬਿਨਾਂ ਗਾਰੰਟੀ  ਹਿੱਸੇਦਾਰੀ ਪੁਆਈ ਜਾਵੇ  ਅਤੇ ਮਜ਼ਦੂਰਾਂ ਨੂੰ ਸਰਕਾਰੀ ਬੈਂਕਾਂ ਵਿਚੋਂ ਘੱਟ ਵਿਆਜ ਲੰਮੀ ਮਿਆਦ ਅਤੇ ਸਬਸਿਡੀਆਂ ਉੱਪਰ ਕਰਜ਼ੇ ਦਿੱਤੇ ਜਾਣ  ਅਤੇ ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਪਈਆਂ ਜ਼ਮੀਨਾਂ ਥੁੜ੍ਹ ਜ਼ਮੀਨੇ ਅਤੇ ਬੇਜ਼ਮੀਨੇ ਖੇਤ ਮਜ਼ਦੂਰਾਂ ਵਿੱਚ ਵੰਡੀਆਂ ਜਾਣ  ਪੰਚਾਇਤੀ ਜ਼ਮੀਨਾਂ ਵਿੱਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਘੱਟ ਰੇਟ ਉੱਪਰ ਦੇਣਾ ਯਕੀਨੀ ਬਣਾਇਆ ਜਾਵੇ , ਮਨਰੇਗਾ ਅਧੀਨ ਮਜ਼ਦੂਰਾਂ ਨੂੰ ਪੂਰਾ ਸਾਲ ਕੰਮ ਦਿੱਤਾ ਜਾਵੇ ਅਤੇ ਕੰਮ ਦਿਹਾੜੀ 600 ਰੁਪਏ ਕੀਤੀ ਜਾਵੇ । ਮਜ਼ਦੂਰ ਆਗੂ ਨੇ ਦੱਸਿਆ ਕਿ  25  ਜੁਲਾਈ ਨੂੰ ਪਿੰਡ ਵਿੱਚ ਮਜਦੂਰਾਂ ਵੱਲੋ ਵੱਡੀ ਗਿਣਤੀ ਇਕੱਠ ਕਰਕੇ ਮੋਜਾਹਰਾ ਕੀਤਾ ਜਾਵੇਗਾ ਅਤੇ 27 ਜੁਲਾਈ ਨੂੰ ਕਾਂਗਰਸੀ ਵਿਧਾਇਕ ਅਤੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਮਲੋਟ ਦਫਤਰ ਮੂਗਰੇ  ਵਿਸ਼ਾਲ ਰੋਸ ਮੁਜ਼ਾਹਰਾ ਕਰ ਕੇ ਮੰਗ ਪੱਤਰ ਦਿੱਤਾ ਜਾਵੇਗਾ ।  ਮਜਦੂਰਾਂ ਵੱਲੋ  9 ਅਗਸਤ ਤੋ 11ਅਗਸਤ ਤਕ ਪਟਿਆਲਾ ਸ਼ਹਿਰ ਵਿਚ  ਤਿੰਨ ਰੋਜ਼ਾ ਲਾਏ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ  ਕਰਕੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ  ਸੰਘਰਸ਼ ਵਿੱਚ ਸ਼ਾਮਿਲ ਹੋਣ  ਦਾ ਭਰੋਸਾ ਦਿੱਤਾ ਗਿਆ ।  ਇਸ ਮੌਕੇ ਸੁਰਜੀਤ ਸਿੰਘ,ਭੋਲਾ ਸਿੰਘ, ਕੁਲਦੀਪ ਸਿੰਘ, ਕਾਕਾ ਸਿੰਘ ਮਿਰਜਾ ,ਸਰਬਾ ਸਿੰਘ,ਰਾਜਾ ਸਿੰਘ,ਅਮਰੀਕ ਸਿੰਘ,ਜਸਵੀਰ ਕੌਰ, ਪੰਮੀ ਕੌਰ , ਰਾਣੀ ਕੌਰ,ਸਰਬਜੀਤ ਕੌਰ,ਕੁਲਵੰਤ ਕੌਰ ਅਤੇ ਸੁਖਪਾਲ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans